ਮੁੱਖ ਮੰਤਰੀ ਨੂੰ ਮਿਲਣ ਆਏ ਲੋਕ ਨਿਰਾਸ਼ ਪਰਤੇ

ਮੁੱਖ ਮੰਤਰੀ ਨੂੰ ਮਿਲਣ ਆਏ ਲੋਕ ਨਿਰਾਸ਼ ਪਰਤੇ

ਕਿਸਾਨ ਸਿਕੰਦਰ ਸਿੰਘ ਨੂੰ ਮੁੱਖ ਮੰਤਰੀ ਨਾਲ ਮਿਲਣ ਤੋਂ ਰੋਕਦੇ ਹੋਏ ਪੁਲੀਸ ਮੁਲਾਜ਼ਮ।

ਗਗਨਦੀਪ ਅਰੋੜਾ
ਲੁਧਿਆਣਾ, 27 ਅਕਤੂਬਰ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਹੁਦਾ ਸੰਭਾਲਦੇ ਹੀ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਮਿਲਣ ਵਿਚ ਕਿਸੇ ਨੂੰ ਵੀ ਪ੍ਰੇਸ਼ਾਨੀ ਨਹੀਂ ਹੋਵੇਗੀ, ਪਰ ਇਹ ਸੱਚਾਈ ਦਾਅਵਿਆਂ ਤੋਂ ਪਰੇ ਹੈ। ਇੱਥੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਮੰਤਰੀ ਮੰਡਲ ਦੀ ਹੋਈ ਮੀਟਿੰਗ ਵਿਚ ਹਿੱਸਾ ਲੈਣ ਲਈ ਲੁਧਿਆਣਾ ਦੇ ਸਰਕਟ ਹਾਊਸ ਵਿਚ ਪੁੱਜੇ ਸਨ। ਮੁੱਖ ਮੰਤਰੀ ਉਨ੍ਹਾਂ ਦੀ ਫ਼ਰਿਆਦ ਸੁਣਨਗੇ, ਇਹ ਆਸ ਲੈ ਕੇ ਕਈ ਲੋਕ ਸਰਕਟ ਹਾਊਸ ਦੇ ਬਾਹਰ ਪੁੱਜੇ। ਫ਼ਰਿਆਦੀ ਸਰਕਟ ਹਾਊਸ ਅੰਦਰ ਜਾਣ ਲਈ ਮਨਜ਼ੂਰੀ ਮੰਗਦੇ ਰਹੇ, ਪਰ ਮੁੱਖ ਮੰਤਰੀ ਦੇ ਸੁਰੱਖਿਆ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ।

ਇੱਥੋਂ ਤੱਕ ਕਿ ਮੁੱਖ ਮੰਤਰੀ ਦੇ ਬਾਹਰ ਨਿਕਲਣ ਵੇਲੇ ਵੀ ਉਨ੍ਹਾਂ ਨੂੰ ਘੇਰੇ ’ਚ ਰੱਖਿਆ ਗਿਆ ਤਾਂ ਜੋ ਮੁੱਖ ਮੰਤਰੀ ਤੱਕ ਉਹ ਨਾ ਪੁੱਜ ਸਕਣ। ਜਦੋਂ ਮੁੱਖ ਮੰਤਰੀ ਸਰਕਟ ਹਾਊਸ ਤੋਂ ਬਾਹਰ ਨਿਕਲੇ ਤਾਂ ਫਰਿਆਦੀ ਉੱਚੀ-ਉੱਚੀ ਬੋਲਦੇ ਵੀ ਸੁਣਾਈ ਦਿੱਤੇ, ਪਰ ਉਨ੍ਹਾਂ ਦੀ ਕਿਸੇ ਨੇ ਨਹੀਂ ਸੁਣੀ। ਉਸ ਤੋਂ ਬਾਅਦ ਉਹ ਨਿਰਾਸ਼ ਹੋ ਕੇ ਉੱਥੋਂ ਪਰਤ ਗਏ।

ਸਰਕਟ ਹਾਊਸ ਵਿੱਚ ਪੁੱਜੇ ਸੁਖਦੇਵ ਸਿੰਘ ਮਨਰੇਗਾ ਵਿਚ ਹੋ ਰਹੇ ਘਪਲੇ ਅਤੇ ਦਲਿਤ ਭਾਈਚਾਰੇ ਨੂੰ ਸਹੂਲਤਾਂ ਨਾ ਮਿਲਣ ਦੀ ਸ਼ਿਕਾਇਤ ਲੈ ਕੇ ਪੰਜ ਦਿਨਾਂ ਤੋਂ ਮੁੱਖ ਮੰਤਰੀ ਦੇ ਪਿੱਛੇ ਪਿੱਛੇ ਘੁੰਮ ਰਹੇ ਹਨ। ਉਨ੍ਹਾਂ ਦੱਸਿਆ, ‘‘ਪਹਿਲਾਂ ਉਹ ਮੋਰਿੰਡਾ ਗਏ, ਉੱਥੇ ਵੀ ਉਨ੍ਹਾਂ ਨੂੰ ਨਹੀਂ ਮਿਲਣ ਦਿੱਤਾ ਗਿਆ। ਫਿਰ ਉਹ ਚੰਡੀਗੜ੍ਹ ਮੁੱਖ ਮੰਤਰੀ ਦਫ਼ਤਰ ਵੀ ਗਏ। ਅਗਲੇ ਦਿਨ ਮੁੱਖ ਮੰਤਰੀ ਦਫ਼ਤਰ ਗਏ ਤਾਂ ਉਨ੍ਹਾਂ ਨੂੰ ਖਰੜ ਭੇਜ ਦਿੱਤਾ ਗਿਆ। ਖਰੜ ’ਚ ਵੀ ਉਨ੍ਹਾਂ ਦੇ ਸੁਰੱਖਿਆ ਕਰਮੀਆਂ ਨੇ ਆਖ ਦਿੱਤਾ ਕਿ ਮੁੱਖ ਮੰਤਰੀ ਮੁਹਾਲੀ ’ਚ ਮਿਲਣਗੇ, ਉੱਥੇ ਆ ਜਾਓ। ਮੰਗਲਵਾਰ ਸ਼ਾਮ ਨੂੰ ਫਿਰ ਤੋਂ ਖਰੜ ਉਨ੍ਹਾਂ ਦੇ ਘਰ ਗਏ ਤੇ ਉੱਥੇ ਫਿਰ ਸੁਰੱਖਿਆ ਕਰਮੀਆਂ ਨੇ ਕਿਹਾ ਕਿ ਉਹ ਲੁਧਿਆਣਾ ’ਚ ਹਨ, ਉੱਥੇ ਮਿਲ ਜਾਣਗੇ। ਜਦੋਂ ਉਹ ਲੁਧਿਆਣਾ ਆਏ ਤਾਂ ਇੱਥੇ ਵੀ ਉਨ੍ਹਾਂ ਨੂੰ ਕਿਸੇ ਨੇ ਮਿਲਣ ਨਹੀਂ ਦਿੱਤਾ।’’ ਸੁਖਦੇਵ ਸਿੰਘ ਨੇ ਦੱਸਿਆ ਕਿ ਪੰਜ ਦਿਨਾਂ ਤੋਂ ਉਹ ਮੁੱਖ ਮੰਤਰੀ ਨੂੰ ਆਪਣੀ ਸ਼ਿਕਾਇਤ ਦੇਣ ਲਈ ਸਕੂਟਰ ’ਤੇ ਇੱਧਰ-ਉੱਧਰ ਭੱਜ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮੁੱਖ ਮੰਤਰੀ ਦਾ ਹਾਲ ਵੀ ਕੈਪਟਨ ਅਮਰਿੰਦਰ ਵਰਗਾ ਹੋ ਗਿਆ ਹੈ।

‘ਚੰਨੀ ਸਾਹਿਬ ਤੁਸੀਂ ਹੀ ਮੇਰੇ ਤੋਂ ਪੰਜ ਲੱਖ ਲੈ ਲਿਓ’

ਭੱਟੀਆ ਦੇ ਕਿਸਾਨ ਸਿਕੰਦਰ ਸਿੰਘ ਵੀ ਤਹਿਸੀਲਦਾਰ ਵੱਲੋਂ ਰਿਸ਼ਵਤ ਮੰਗੇ ਜਾਣ ਦੀ ਸ਼ਿਕਾਇਤ ਲੈ ਕੇ ਸਰਕਟ ਹਾਊਸ ਪੁੱਜੇ ਸਨ। ਸਿਕੰਦਰ ਸਿੰਘ ਨੇ ਕਿਹਾ ਕਿ 15 ਸਾਲ ਤੋਂ ਸਬ ਰਜਿਸਟਰਾਰ ਦਫ਼ਤਰ ਦੇ ਉਹ ਚੱਕਰ ਕੱਟ ਰਿਹਾ ਹੈ, ਪਰ ਉਸ ਦਾ ਕੰਮ ਨਹੀਂ ਹੋਇਆ। ਕਲਰਕ ਤੋਂ ਲੈ ਕੇ ਤਹਿਸੀਲਦਾਰ ਤੱਕ ਰਿਸ਼ਵਤ ਮੰਗ ਰਹੇ ਹਨ। ਕਿਸਾਨ ਸਰਕਟ ਹਾਊਸ ਦੇ ਬਾਹਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਣ ਦੀ ਅਪੀਲ ਕਰਦਾ ਰਿਹਾ, ਪਰ ਪੁਲੀਸ ਨੇ ਉਸ ਨੂੰ ਮਿਲਣ ਨਹੀਂ ਦਿੱਤਾ। ਜਦੋਂ ਮੁੱਖ ਮੰਤਰੀ ਦੀਆਂ ਗੱਡੀਆਂ ਨਿਕਲ ਰਹੀਆਂ ਸਨ ਤਾਂ ਸੁਖਦੇਵ ਸਿੰਘ ਨੇ ਕਿਹਾ, ‘‘ਚੰਨੀ ਸਾਹਿਬ ਤਹਿਸੀਲਦਾਰ ਨੂੰ ਹੁਣ ਰਿਸ਼ਵਤ ਨਹੀਂ ਦਿੱਤੀ ਜਾਂਦੀ, ਤੁਸੀਂ ਹੀ ਮੇਰੇ ਕੋਲੋਂ ਪੰਜ ਲੱਖ ਰੁਪਏ ਦਾ ਚੈੱਕ ਲੈ ਲਓ ਅਤੇ ਮੇਰਾ ਕੰਮ ਕਰਵਾ ਦਿਓ।’’

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਮੁੱਖ ਖ਼ਬਰਾਂ

ਜਲੰਧਰ: ਪੁਲੀਸ ਭਰਤੀ ਵਿੱਚ ‘ਬੇਨਿਯਮੀਆਂ’ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ’ਤੇ ਲਾਠੀਚਾਰਜ

ਜਲੰਧਰ: ਪੁਲੀਸ ਭਰਤੀ ਵਿੱਚ ‘ਬੇਨਿਯਮੀਆਂ’ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ’ਤੇ ਲਾਠੀਚਾਰਜ

ਜ਼ਖ਼ਮੀਆਂ ਹੋਈਆਂ ਕੁਝ ਲੜਕੀਆਂ ਹਸਪਤਾਲ ਦਾਖਲ ਕਰਵਾਈਆਂ

ਪ੍ਰਦੂਸ਼ਣ: ਹਵਾ ਗੁਣਵੱਤਾ ਪ੍ਰਬੰਧਨ ਬਾਰੇ ਕਮੇਟੀ ਦੇ ਹੁਕਮ ਲਾਗੂ ਕਰਨ ਕੇਂਦਰ ਅਤੇ ਰਾਜ

ਪ੍ਰਦੂਸ਼ਣ: ਹਵਾ ਗੁਣਵੱਤਾ ਪ੍ਰਬੰਧਨ ਬਾਰੇ ਕਮੇਟੀ ਦੇ ਹੁਕਮ ਲਾਗੂ ਕਰਨ ਕੇਂਦਰ ਅਤੇ ਰਾਜ

* ਮੀਡੀਆ ਦੇ ਇੱਕ ਹਿੱਸੇ ਵੱਲੋਂ ਸਰਵਉੱਚ ਅਦਾਲਤ ਨੂੰ ‘ਖਲਨਾਇਕ’ ਦੱਸਣ ਉਤ...

ਕੋਲਕਾਤਾ: ਵੈੱਬ ਸੀਰੀਜ਼ ਦੀ ਸ਼ੂਟਿੰਗ ਦੌਰਾਨ ਅਦਾਕਾਰਾ ਪ੍ਰਿਯੰਕਾ ਸਰਕਾਰ ਤੇ ਸਾਥੀ ਜ਼ਖ਼ਮੀ

ਕੋਲਕਾਤਾ: ਵੈੱਬ ਸੀਰੀਜ਼ ਦੀ ਸ਼ੂਟਿੰਗ ਦੌਰਾਨ ਅਦਾਕਾਰਾ ਪ੍ਰਿਯੰਕਾ ਸਰਕਾਰ ਤੇ ਸਾਥੀ ਜ਼ਖ਼ਮੀ

ਪੁਲੀਸ ਨੇ ਹਾਦਸੇ ਨੂੰ ਅੰਜਾਮ ਦੇਣ ਵਾਲੇ ਮੋਟਰਸਾਈਕਲ ਸਵਾਰ ਦੀ ਭਾਲ ਆਰੰਭ...

ਸ਼ਹਿਰ

View All