DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਦਾਲਤੀ ਕੰਪਲੈਕਸ ਖਾਲੀ ਕਰਵਾਉਣ ’ਤੇ ਲੋਕ ਸਹਿਮੇ

ਪੁਲੀਸ ਨੇ ਕਾਰਵਾਈ ਨੂੰ ਮੌਕ ਡਰਿੱਲ ਦੱਸਿਆ; ਅਦਾਲਤ ਨੇ ਕੇਸ ਅੱਗੇ ਪਾਏ

  • fb
  • twitter
  • whatsapp
  • whatsapp
featured-img featured-img
ਲੁਧਿਆਣਾ ਅਦਾਲਤੀ ਕੰਪਲੈਕਸ ਖਾਲੀ ਕਰਵਾਉਣ ਮਗਰੋਂ ਘਰਾਂ ਨੂੰ ਜਾਂਦੇ ਹੋਏ ਲੋਕ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਲੁਧਿਆਣਾ ਦੇ ਅਦਾਲਤੀ ਕੰਪਲੈਕਸ ਨੂੰ ਅੱਜ ਦੁਪਹਿਰ ਵੇਲੇ ਅਚਾਨਕ ਪੁਲੀਸ ਨੇ ਖਾਲੀ ਕਰਵਾ ਦਿੱਤਾ ਅਤੇ ਬਾਅਦ ਵਿੱਚ ਲੋਕਾਂ ਨੂੰ ਘਰ ਭੇਜ ਦਿੱਤਾ ਗਿਆ। ਉਪਰੰਤ ਵਕੀਲਾਂ ਨੂੰ ਆਪਣੇ ਚੈਂਬਰ ਖਾਲੀ ਕਰਨ ਲਈ ਕਿਹਾ ਗਿਆ। ਇਸ ਮੌਕੇ ਬੰਬ ਨਕਾਰਾ ਕਰਨ ਵਾਲੇ ਦਸਤੇ ਅਤੇ ਖੋਜੀ ਕੁੱਤਿਆਂ ਦੀ ਟੀਮ ਦੇ ਨਾਲ ਪੁਲੀਸ ਮੁਲਾਜ਼ਮ ਕੋਰਟ ਕੰਪਲੈਕਸ ਵਿੱਚ ਪੁੱਜੇ। ਇਸ ਦੌਰਾਨ ਲੋਕਾਂ ’ਚ ਦਹਿਸ਼ਤ ਤਾ ਮਾਹੌਲ ਬਣ ਗਿਆ। ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਨੂੰ ਫਿਰੋਜ਼ਪੁਰ ਕੋਰਟ ਕੰਪਲੈਕਸ ਅਤੇ ਮੋਗਾ ਕੋਰਟ ਕੰਪਲੈਕਸ ਵਿੱਚ ਬੰਬ ਦੀ ਧਮਕੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਪੁਲੀਸ ਨੂੰ ਸੂਚਨਾ ਮਿਲੀ ਸੀ ਜਿਸ ਕਾਰਨ ਇਥੇ ਖਾਸ ਚੈਕਿੰਗ ਕੀਤੀ ਗਈ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਦਾ ਕਹਿਣਾ ਹੈ ਕਿ ਇਹ ਮੌਕ ਡਰਿੱਲ ਸੀ ਪਰ ਸਵਾਲ ਉੱਠਦੇ ਹਨ ਕਿ ਮੌਕ ਡਰਿੱਲ ਲਈ ਪੁਲੀਸ ਨੂੰ ਪੂਰਾ ਕੰਪਲੈਕਸ ਖਾਲੀ ਕਿਉਂ ਕਰਵਾਉਣਾ ਪਿਆ। ਅਦਾਲਤ ਨੇ ਅੱਜ ਦੇ ਕੇਸਾਂ ਨੂੰ ਅੱਗੇ ਪਾ ਦਿੱਤਾ ਅਤੇ ਪੇਸ਼ੀ ਲਈ ਆਏ ਜੇਲ੍ਹ ਦੇ ਕੈਦੀਆਂ ਨੂੰ ਵੀ ਜੇਲ੍ਹ ਭੇਜ ਦਿੱਤਾ ਗਿਆ ਸੀ।

ਜਾਣਕਾਰੀ ਮੁਤਾਬਕ ਫਿਰੋਜ਼ਪੁਰ ਕੋਰਟ ਕੰਪਲੈਕਸ ਵਿੱਚ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਵੀਰਵਾਰ ਦੁਪਹਿਰ ਸਾਢੇ 12 ਵਜੇ ਦੇ ਕਰੀਬ ਜ਼ਿਲ੍ਹਾ ਅਦਾਲਤ ਕੰਪਲੈਕਸ ਨੂੰ ਵੀ ਖਾਲੀ ਕਰਵਾਉਣ ਲਈ ਵੱਡੀ ਗਿਣਤੀ ਵਿੱਚ ਪੁਲੀਸ ਪੁੱਜ ਗਈ। ਇੱਕ ਵਾਰ ਉਥੇ ਮਾਹੌਲ ਦਹਿਸ਼ਤ ਭਰਿਆ ਹੋ ਗਿਆ। ਬਿਨਾਂ ਕੋਈ ਸਪਸ਼ਟ ਕਾਰਨ ਦੱਸੇ, ਪੁਲੀਸ ਨੇ ਸਾਰੀਆਂ ਅਦਾਲਤਾਂ ਵਿੱਚੋਂ ਲੋਕਾਂ ਨੂੰ ਬਾਹਰ ਕੱਢ ਦਿੱਤਾ। ਜਿਵੇਂ ਹੀ ਪੁਲੀਸ ਨੇ ਕੋਰਟ ਖਾਲੀ ਕਰਨ ਦੇ ਆਦੇਸ਼ ਜਾਰੀ ਕੀਤੇ, ਪਾਰਕਿੰਗ ਏਰੀਆ ਵਿਚ ਲੋਕਾਂ ਦੀ ਭੀੜ ਲੱਗ ਗਈ। ਪੁਲੀਸ ਨੇ ਗੇਟ ਦੇ ਬਾਹਰ ਹੀ ਭਾਰੀ ਸੁਰੱਖਿਆ ਤਾਇਨਾਤ ਕਰ ਦਿੱਤੀ ਤੇ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਸੂਤਰਾਂ ਮੁਤਾਬਕ ਪੁਲੀਸ ਸੂਹ ਕਾਰਨ ਇਥੇ ਪੁੱਜੀ ਸੀ ਪਰ ਬਾਅਦ ਵਿੱਚ ਇਸ ਨੂੰ ਰੂਟੀਨ ਚੈਕਿੰਗ ਤੇ ਮੌਕ ਡਰਿੱਲ ਦਾ ਨਾਮ ਦੇ ਦਿੱਤਾ ਗਿਆ। ਲੁਧਿਆਣਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਪਿਨ ਸੱਗੜ ਨੇ ਕਿਹਾ ਕਿ ਪੰਜਾਬ ਵਿੱਚ ਅਦਾਲਤਾਂ ਅਤੇ ਜੱਜਾਂ ਨੂੰ ਲਗਾਤਾਰ ਮਿਲ ਰਹੀਆਂ ਧਮਕੀਆਂ ਦੇ ਮੱਦੇਨਜ਼ਰ ਸੁਰੱਖਿਆ ਨੂੰ ਮਜ਼ਬੂਤ ਕਰਨੀ ਚਾਹੀਦੀ ਹੈ। ਪ੍ਰਧਾਨ ਸੱਗੜ ਨੇ ਸਪਸ਼ਟ ਕੀਤਾ ਕਿ ਲੁਧਿਆਣਾ ਅਦਾਲਤ ਨੂੰ ਕੋਈ ਸਿੱਧੀ ਬੰਬ ਨਾਲ ਉਡਾਉਣ ਦੀ ਧਮਕੀ ਨਹੀਂ ਮਿਲੀ ਹੈ।

Advertisement

Advertisement
Advertisement
×