ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ, ਕਿਸਾਨ ਔਖੇ : The Tribune India

ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ, ਕਿਸਾਨ ਔਖੇ

ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ, ਕਿਸਾਨ ਔਖੇ

ਮੀਂਹ ਪੈਣ ਕਾਰਨ ਸ਼ਹਿਰ ਦੇ ਇੱਕ ਬਾਜ਼ਾਰ ਵਿੱਚ ਭਰਿਆ ਪਾਣੀ।

ਜੋਗਿੰਦਰ ਸਿੰਘ ਓਬਰਾਏ

ਖੰਨਾ, 22 ਸਤੰਬਰ

ਪਿਛਲੇ ਤਿੰਨ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਨਾਲ ਭਾਵੇਂ ਮੌਸਮ ਖੁਸ਼ਗਵਾਰ ਬਣ ਗਿਆ ਹੈ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਪਰ ਇਸ ਮੀਂਹ ਨੇ ਕਿਸਾਨਾਂ ਦੇ ਸਾਹ ਸੂਤ ਦਿੱਤੇ ਹਨ। ਕਿਸਾਨ ਰੱਬ ਅੱਗੇ ਅਰਦਾਸ ਕਰ ਰਹੇ ਹਨ ਕਿ ਹੁਣ ਮੀਂਹ ਨਾ ਪਵੇ। ਕਿਸਾਨਾਂ ਦੀ ਝੋਨੇ ਦੀ ਫ਼ਸਲ ਪੱਕ ਕੇ ਵਾਢੀ ਲਈ ਤਿਆਰ ਹੋ ਚੁੱਕੀ ਹੈ। ਆਲੂਆਂ ਤੇ ਸਬਜ਼ੀ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੇ ਅਗੇਤੇ ਝੋਨੇ ਦੀ ਬਿਜਾਈ ਕੀਤੀ ਹੋਈ ਸੀ, ਜਿਸ ਵਿੱਚੋਂ ਕਈ ਕਿਸਾਨਾਂ ਨੇ ਝੋਨੇ ਦੀ ਫ਼ਸਲ ਵੱਢ ਕੇ ਵੇਚਣ ਲਈ ਦਾਣਾ ਮੰਡੀ ਲਿਆਂਦੀ ਹੈ। ਅਚਾਨਕ ਆਏ ਮੀਂਹ ਨਾਲ ਕਿਸਾਨਾਂ ਦੀ ਫ਼ਸਲ ਦਾ ਨੁਕਸਾਨ ਹੋਣ ਦਾ ਡਰ ਕਿਸਾਨਾਂ ਨੂੰ ਸਤਾ ਰਿਹਾ ਹੈ। ਜਸਵੰਤ ਸਿੰਘ ਬੀਜਾ, ਸੁਖਬੀਰ ਸਿੰਘ ਹਰਬੰਸਪੁਰਾ ਤੇ ਗੁਰਮੁੱਖ ਸਿੰਘ ਮਹਿੰਦੀਪੁਰ ਨੇ ਕਿਹਾ ਕਿ ਝੋਨੇ ਦੀ ਫ਼ਸਲ ਵਾਢੀ ਲਈ ਤਿਆਰ ਹੈ ਤੇ ਹੁਣ ਪੱਕੀ ਫ਼ਸਲ ਨੂੰ ਮੀਂਹ ਦਾ ਨੁਕਸਾਨ ਹੀ ਨੁਕਸਾਨ ਹੈ। ਦਾਣਾ ਮੰਡੀ ’ਚ ਆਈ ਝੋਨੇ ਦੀ ਫ਼ਸਲ ਨੂੰ ਮਜ਼ਦੂਰਾਂ ਵੱਲੋਂ ਤਰਪਾਲਾਂ ਨਾਲ ਢੱਕ ਕੇ ਮੀਂਹ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਗਈ। ਮਾਰਕੀਟ ਕਮੇਟੀ ਸਕੱਤਰ ਸੁਰਜੀਤ ਸਿੰਘ ਚੀਮਾ ਨੇ ਕਿਹਾ ਕਿ ਮੰਡੀ ਵਿੱਚ ਖ਼ਰੀਦ ਪ੍ਰਬੰਧ ਮੁਕੰਮਲ ਹਨ। ਕਿਸਾਨਾਂ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। ਝੋਨੇ ਦੀਆਂ ਅਗੇਤੀਆਂ ਕਿਸਮਾਂ ਜਿਵੇਂ ਕਿ ਪੀਆਰ 126 ਤੇ 1509 ਲਗਭਗ ਪੱਕ ਚੁੱਕੀਆਂ ਹਨ। ਇਲਾਕੇ ਦੇ ਕਿਸਾਨਾਂ ਕੁਲਦੀਪ ਸਿੰਘ, ਜਗਦੇਵ ਸਿੰਘ ਬੋਪਾਰਾਏ, ਨਿਰਮਲ ਸਿੰਘ, ਹਰਵਿੰਦਰ ਸਿੰਘ, ਗੁਰਸ਼ਰਨਜੀਤ ਸਿੰਘ, ਗੁਰਮਨਜੋਤ ਸਿੰਘ ਤੇ ਰਣਯੋਧ ਸਿੰਘ ਨੇ ਕਿਹਾ ਕਿ ਝੋਨੇ ਦੀ ਫ਼ਸਲ ਲਈ ਬੇਮੌਸਮੀ ਬਰਸਾਤ ਨੁਕਸਾਨਦੇਹ ਹੈ।

ਮੀਂਹ ਪੈਣ ਕਾਰਨ ਪੱਕੇ ਝੋਨੇ ਦਾ ਨੁਕਸਾਨ

ਪਾਇਲ: ਇਲਾਕੇ ਅੰਦਰ ਪਏ ਮੀਂਹ ਕਾਰਨ ਕਿਸਾਨਾਂ ਨੂੰ ਝੋਨੇ ਦੀ ਪੱਕੀ ਖੜ੍ਹੀ ਫ਼ਸਲ ਦੇ ਨੁਕਸਾਨ ਹੋਣ ਦਾ ਡਰ ਸਤਾ ਰਿਹਾ ਹੈ। ਜਾਣਕਾਰੀ ਅਨੁਸਾਰ ਝੋਨੇ ਦੀਆਂ ਅਗੇਤੀਆਂ ਕਿਸਮਾਂ ਜਿਵੇਂ ਪੀ.ਆਰ. 126 ਅਤੇ 1509 ਲਗਭਗ ਪੱਕ ਚੁੱਕੀਆਂ ਹਨ। ਪਿੰਡਾਂ ਦੇ ਕਿਸਾਨਾਂ ਕੁਲਦੀਪ ਸਿੰਘ ਤੁਰਮਰੀ, ਜਗਦੇਵ ਸਿੰਘ ਹੋਲ, ਸਰਪੰਚ ਨਿਰਮਲ ਸਿੰਘ ਟੌਂਸਾ, ਹਰਵਿੰਦਰ ਸਿੰਘ ਟੌਂਸਾ, ਗੁਰਸ਼ਰਨਜੀਤ ਸਿੰਘ ਈਸੜੂ ਤੇ ਰਣਜੋਧ ਸਿੰਘ ਰੋਹਣੋਂ ਨੇ ਦੱਸਿਆ ਕਿ ਝੋਨੇ ਦੀ ਫ਼ਸਲ ਲਈ ਇਹ ਬੇਮੌਸਮੀ ਬਰਸਾਤ ਨੁਕਸਾਨਦੇਹ ਹੈ। ਕਿਸਾਨਾਂ ਨੂੰ ਇਸ ਮੀਂਹ ਕਾਰਨ ਝੋਨੇ ਦਾ ਝਾੜ ਘੱਟ ਨਿਕਲਣ ਦਾ ਡਰ ਸਤਾ ਰਿਹਾ ਹੈ। -ਪੱਤਰ ਪ੍ਰੇਰਕ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਜਰਾਤ ਵਿਚ ਚੋਣ ਪਿੜ ਭਖਿਆ

ਗੁਜਰਾਤ ਵਿਚ ਚੋਣ ਪਿੜ ਭਖਿਆ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਅਵੱਲੜੇ ਦਰਦ ਲਿਬਾਸ ਦੇ

ਅਵੱਲੜੇ ਦਰਦ ਲਿਬਾਸ ਦੇ