ਇੱਥੇ ਪੰਜਾਬ ਸਰਕਾਰ ਪੈਨਸ਼ਨਰਜ਼ ਐਸੋਸੀਏਸ਼ਨ ਪਾਇਲ ਦੀ ਮੀਟਿੰਗ ਸਾਬਕਾ ਪ੍ਰਿੰਸੀਪਲ ਮੇਜਰ ਸਿੰਘ ਮਕਸੂਦੜਾਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਹੜਤਾਲੀ ਮੁਲਾਜ਼ਮਾਂ ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ। ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਨੇ ਕਿਹਾ ਕਿ ਇਹ ਨੋਟਿਸ ਬਦਲੇ ਦੀ ਭਾਵਨਾ ਨਾਲ ਜਾਰੀ ਕੀਤਾ ਗਿਆ ਹੈ। ਪੈਨਸ਼ਨਰਾਂ ਨੇ ਇਸ ਦੇ ਵਿਰੋਧ ਦਾ ਸੰਕਲਪ ਲਿਆ। ਮੀਟਿੰਗ ਨੂੰ ਕੁਲਵੰਤ ਸਿੰਘ ਬੀਜਾ, ਗੁਰਪ੍ਰੀਤ ਸਿੰਘ ਘਲੋਟੀ, ਚਰਨ ਸਿੰਘ ਲੰਢਾ, ਮਦਨ ਗੋਪਾਲ ਘੁਡਾਣੀ ਕਲਾਂ, ਨਿਰਭੈ ਸਿੰਘ ਜਰਗ, ਸੁਰਿੰਦਰ ਸਿੰਘ ਸ਼ਾਹਪੁਰ, ਮਲਕੀਤ ਸਿੰਘ ਘਲੋਟੀ, ਰਣਜੀਤ ਸਿੰਘ ਮਕਸੂਦੜਾ, ਪਰਮਜੀਤ ਸਿੰਘ ਸਿਹੌੜਾ ਨੇ ਸੰਬੋਧਨ ਕਰਦਿਆਂ ਸਾਰੇ ਬੁਲਾਰਿਆਂ ਨੇ ਹਾਈਕੋਰਟ ਦੇ ਡੀ ਏ ਸਬੰਧੀ ਦਿੱਤੇ ਫ਼ੈਸਲੇ ਨੂੰ ਲਾਗੂ ਨਾ ਕਰਨ ਤੇ ਮੁਲਾਜ਼ਮ ਵਿਰੋਧੀ ਪੱਤਰ ਦੀ ਅਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਜੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿਰੁੱਧ ਇਸ ਤਰ੍ਹਾਂ ਹੀ ਸਰਕਾਰ ਦਾ ਵਤੀਰਾ ਰਿਹਾ ਤਾਂ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਮੁਲਾਜ਼ਮ ਵਿਰੋਧੀ ਨੋਟੀਫਿਕੇਸ਼ਨ ਵਾਪਸ ਲਿਆ ਜਾਵੇ ਅਤੇ ਡੀ ਏ ਦਾ ਬਕਾਇਆ ਅਤੇ ਰਹਿੰਦੀਆਂ ਕਿਸ਼ਤਾਂ ਜਲਦੀ ਜਾਰੀ ਕੀਤੀਆਂ ਜਾਣ। ਪ੍ਰਿੰਸੀਪਲ ਮੇਜਰ ਸਿੰਘ ਨੇ ਮੀਟਿੰਗ ’ਚ ਸ਼ਾਮਲ ਪੈਨਸ਼ਨਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੀਤਮ ਸਿੰਘ ਘਲੋਟੀ, ਹਰੀ ਰਾਮ ਪਾਇਲ, ਇੰਦਰ ਸਿੰਘ, ਹਰੀ ਸਿੰਘ ਅਲੂਣਾ ਮਿਆਨਾ, ਸਮਸ਼ੇਰ ਸਿੰਘ, ਕਰਨੈਲ ਸਿੰਘ ਜੱਲ੍ਹਾ, ਮਨਜੀਤ ਸਿੰਘ, ਗੁਰਮੀਤ ਸਿੰਘ ਈਸੜੂ, ਬਲਵੀਰ ਚੰਦ ਪਾਇਲ, ਨਾਜ਼ਰ ਸਿੰਘ, ਸੁਰਿੰਦਰਪਾਲ, ਦਰਸ਼ਨ ਸਿੰਘ, ਬਲਵੀਰ ਸਿੰਘ, ਜਗਮੋਹਣ ਸਿੰਘ ਘੁਡਾਣੀ ਕਲਾਂ, ਬਲਜੀਤ ਸਿੰਘ ਅਲੂਣਾ ਤੋਲਾ, ਕੁਲਵਿੰਦਰ ਸਿੰਘ ਪਾਇਲ, ਰਜਿੰਦਰ ਸਿੰਘ ਘੁਡਾਣੀ ਕਲਾਂ, ਗੁਰਬਚਨ ਸਿੰਘ, ਰਤਨ ਸਿੰਘ, ਕੁਲਵੰਤ ਆਦਿ ਹਾਜ਼ਰ ਸਨ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

