DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾਉਣ ਤੋਂ ਪੈਨਸ਼ਨਰ ਔਖੇ

ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਪ੍ਰਦਰਸ਼ਨ

  • fb
  • twitter
  • whatsapp
  • whatsapp
featured-img featured-img
ਅੱਡਾ ਦਾਖਾ ਵਿੱਚ ਰੋਸ ਪ੍ਰਗਟ ਕਰਦੇ ਹੋਏ ਪੈਨਸ਼ਨਰ।
Advertisement

ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਅੱਡਾ ਦਾਖਾ ਮੰਡਲ ਦੇ ਮੈਂਬਰਾਂ ਦੀ ਇਕੱਤਰਤਾ ਅੱਜ ਡਿਵੀਜ਼ਨ ਪ੍ਰਧਾਨ ਜਗਤਾਰ ਸਿੰਘ ਸ਼ੇਖੂਪੁਰਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪਾਵਰਕੌਮ ਪੈਨਸ਼ਨਰਜ਼ ’ਤੇ ਲਾਇਆ ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾਉਣ ਦਾ ਫਰਮਾਨ ਬੇਹੱਦ ਗਲਤ ਹੈ। ਉਮਰ ਦੇ ਅੰਤਿਮ ਪੜਾਅ ’ਤੇ ਪੰਹੁਚੇ ਸਮਾਜ ਦੇ ਸੀਨੀਅਰ ਨਾਗਰਿਕਾਂ ਨੂੰ ਇਸ ਪੜਾਅ ’ਤੇ ਖੱਜਲ ਖੁਆਰ ਕਰਨ ਦੀ ਨੀਤੀ ਰੱਦ ਕਰਨ ਅਤੇ ਪਹਿਲਾਂ ਦੀ ਤਰ੍ਹਾਂ ਛਪਿਆ ਫਾਰਮ ਭਰ ਕੇ ਲਾਈਫ ਸਰਟੀਫਿਕੇਟ ਦੇਣ ਦਾ ਅਮਲ ਬਹਾਲ ਰੱਖਣ ਦੀ ਮੰਗ ਕੀਤੀ। ਇਸ ਸਬੰਧੀ ਅੱਜ ਪਾਵਰਕੌਮ ਮੈਨੇਜਮੈਂਟ ਦੇ ਨਾਂ ਮੰਗ ਪੱਤਰ ਕਾਰਜਕਾਰੀ ਇੰਜਨੀਅਰ ਅੱਡਾ ਦਾਖਾ ਨੂੰ ਸੌਂਪਿਆ ਗਿਆ। ਇਸ ਮੌਕੇ ਚਰਨ ਸਿੰਘ ਸੁਧਾਰ ਨੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਦੇਣ ਤੋਂ ਪੂਰੀ ਤਰ੍ਹਾਂ ਇਨਕਾਰ ਕਰਨ ਦਾ ਹਾਈ ਕੋਰਟ ਵਿੱਚ ਪੇਸ਼ ਕੀਤੇ ਹਲਫੀਆ ਬਿਆਨ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਇਹ ਸਰਕਾਰ ਆਪਣੀ ਫੌਕੀ ਵਾਹ-ਵਾਹ ਕਰਾਉਣ ਲਈ ਵੱਡੇ-ਵੱਡੇ ਅਖ਼ਬਾਰੀ ਇਸ਼ਤਿਹਾਰਾਂ ਅਤੇ ਬੋਰਡਾਂ, ਜਨਤਕ ਥਾਵਾਂ ’ਤੇ ਐੱਲ ਈ ਡੀ ਆਦਿ ‘ਤੇ ਤਾਂ ਸਰਕਾਰੀ ਖਜ਼ਾਨੇ ਵਿੱਚੋਂ ਕਰੋੜਾਂ ਰੁਪਏ ਖਰਚ ਕਰ ਰਹੀ ਹੈ ਪਰ ਜਾਇਜ਼ ਮੰਗਾਂ ਮੰਨਣ ਤੋਂ ਲਗਾਤਾਰ ਟਾਲ਼ਾ ਵੱਟ ਰਹੀ ਹੈ। ਪੈਨਸ਼ਨਰਜ਼ ਆਗੂ ਭੁਪਿੰਦਰ ਸਿੰਘ ਮੋਹੀ ਨੇ ਦੱਸਿਆ ਕਿ ਭਗਵੰਤ ਮਾਨ ਸਰਕਾਰ ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਜਾਰੀ ਕਰਨ ਦੇ ਬਾਵਜੂਦ ਅਮਲ ਵਿੱਚ ਲਾਗੂ ਨਹੀਂ ਕਰ ਰਹੀ। ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਅੱਜ ਤੋਂ 16 ਅਪਰੈਲ ਤਕ ਆਪਣੀਆਂ ਮੰਗਾਂ ਲਈ ਡਿਵੀਜ਼ਨ ਪੱਧਰ ਦੇ ਧਰਨੇ ਅਤੇ 18 ਨੂੰ ਬਿਜਲੀ ਮੰਤਰੀ ਦੇ ਲੁਧਿਆਣਾ ਘਰ ਦਾ ਘਿਰਾਓ ਕਰਨ ਦਾ ਫੈਸਲਾ ਲਾਗੂ ਕਰਨ ਦਾ ਮਤਾ ਪਾਸ ਕੀਤਾ। ਸੀਨੀਅਰ ਆਗੂ ਕੰਵਲਜੀਤ ਖੰਨਾ ਨੇ ਦੇਸ਼ ਦੁਨੀਆਂ ਦੇ ਹਾਲਾਤ ਦੀ ਵਿਆਖਿਆ ਵਿੱਚ ਚਰਚਾ ਕਰਦਿਆਂ ਪੈਨਸ਼ਨਰਜ਼ ਸਾਥੀਆਂ ਨੂੰ ਇਰਾਨ ਉੱਪਰ ਅਮਰੀਕਾ ਅਤੇ ਇਜ਼ਰਾਈਲ ਵਲੋਂ ਠੋਸੀ ਨਿਹੱਕੀ ਜੰਗ ਨੂੰ ਤੁਰਤ ਬੰਦ ਕਰਨ ਦੀ ਮੰਗ ਲਈ ਪਿੰਡਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦਾ ਸੱਦਾ ਦਿੱਤਾ। ਮੀਟਿੰਗ ਵਿੱਚ ਦਰਸ਼ਨ ਸਿੰਘ ਸਹੋਲੀ, ਗੁਰਮੁਖ ਸਿੰਘ, ਗੁਰਮੇਲ ਸਿੰਘ ਢੱਟ, ਸੁਰੇਸ਼ ਕੁਮਾਰ, ਕੁਲਵਿੰਦਰ ਸਿੰਘ ਸਰਾਭਾ ਹਾਜ਼ਰ ਸਨ।

Advertisement
Advertisement
×