ਪੈਨਸ਼ਨਰ ਐਸੋਸੀਏਸ਼ਨ ਵੱਲੋਂ ਮੰਗਾਂ ਸੰਘਰਸ਼ ਦਾ ਐਲਾਨ
ਅੱਜ ਇਥੋਂ ਦੀ ਧਰਮਸ਼ਾਲਾ ਵਿੱਚ ਪੈਨਸ਼ਨਰ ਐਸੋਸੀਏਸ਼ਨ ਦੇ ਮੈਂਬਰਾਂ ਦੀ ਇੱਕਤਰਤਾ ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਤਰਸੇਮ ਲਾਲ ਅਤੇ ਕਿਸ਼ਨ ਕੁਮਾਰ ਵਿਨਾਇਕ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਟਰਾਂਸਕੋ ਮੈਨੇਜਮੈਂਟ ਵਿਰੁੱਧ ਨਿੱਜੀਕਰਨ ਦੀਆਂ ਨੀਤੀਆਂ ਨੂੰ ਰੱਦ ਕਰਵਾਉਣ, ਬਿਜਲੀ ਸੋਧ ਬਿੱਲ-2025 ਰੱਦ ਕਰਵਾਉਣ, ਨਵੇਂ ਚਾਰ ਲੇਬਰ ਕੋਡ ਰੱਦ ਕਰਨ, ਬਿਜਲੀ ਯੂਨਿਟਾਂ ਵਿਚ ਰਿਆਇਤ ਲੈਣ, 23 ਸਾਲਾਂ ਪ੍ਰੋਮਸ਼ਨਲ ਇਨਕਰੀਮੈਂਟ ਬਿਨਾਂ ਸ਼ਰਤ ਲਾਗੂ ਕਰਨ, ਆਊਟ ਸੋਰਸਿੰਗ ਠੇਕਾ ਪ੍ਰਣਾਲੀ ਰੱਦ ਕਰਨ, ਬਿਨਾਂ ਸ਼ਰਤ ਪੱਕੀ ਭਰਤੀ ਕਰਨ, ਠੇਕੇ ’ਤੇ ਰੱਖੇ ਕਾਮਿਆਂ ਨੂੰ ਵਿਭਾਗ ਵਿੱਚ ਪੱਕਾ ਕਰਨ, 2015 ਤੋਂ ਪਹਿਲਾ ਸੇਵਾ ਮੁਕਤ ਹੋਏ ਕਾਮਿਆਂ ਨੂੰ 2.59 ਪ੍ਰਤੀਸ਼ਤ ਨਾਲ ਪੈਨਸ਼ਨ ਦੇਣ, ਸੇਵਾ ਮੁਕਤ ਕਾਮਿਆਂ ਦਾ ਬਣਦਾ ਬਕਾਇਆ ਇਕ ਕਿਸ਼ਤ ਵਿਚ ਦੇਣ, ਰਹਿੰਦੀਆਂ ਡੀਏ ਦੀਆਂ ਕਿਸ਼ਤਾਂ ਜਾਰੀ ਕਰਨ, ਬੁਢਾਪਾ ਅਲਾਊਂਸ ਬੇਸਿਕ ਵਿਚ ਮਰਜ ਕਰਨ ਅਤੇ ਹੋਰ ਮੰਗਾਂ ਲਾਗੂ ਕਰਵਾਉਣ ਲਈ 16 ਦਸੰਬਰ ਨੂੰ ਡਵੀਜ਼ਨ ਦਫਤਰਾਂ ਅੱਗੇ ਧਰਨੇ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਕਮੇਟੀ ਵੱਲੋਂ 8 ਦਸੰਬਰ ਨੂੰ ਦਿੱਤੇ ਸੰਘਰਸ਼ ਪ੍ਰੋਗਰਾਮ ਤਹਿਤ ਸਮੁੱਚੇ ਬਿਜਲੀ ਦਫਤਰਾਂ ਅੱਗੇ ਬਿਜਲੀ ਸੋਧ ਬਿੱਲ-2025 ਦੀਆਂ ਕਾਪੀਆਂ ਸਾੜੀਆਂ ਜਾਣਗੀਆਂ।
