DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੁਰੂ ਨਾਨਕ ਸਟੇਡੀਅਮ ਦੀਆਂ ਕੰਧਾਂ ਅਤੇ ਛੱਤ ’ਤੇ ਪਿੱਪਲ ਉੱਗੇ

ਦੇਖਭਾਲ ਨਾ ਹੋਣ ਕਾਰਨ ਸਟੇਡੀਅਮ ਖੰਡਰ ਹੋਣ ਲੱਗਿਆ; ਕੁਰਸੀਆਂ ਦੀ ਹਾਲਤ ਵੀ ਖ਼ਸਤਾ

  • fb
  • twitter
  • whatsapp
  • whatsapp
featured-img featured-img
ਗੁਰੂ ਨਾਨਕ ਸਟੇਡੀਅਮ ਦੀਆਂ ਕੰਧਾਂ ’ਤੇ ਉੱਗੇ ਬੂਟੇ। -ਫੋਟੋ: ਹਿਮਾਂਸ਼ੂ
Advertisement

ਸਰਕਾਰਾਂ ਵੱਲੋਂ ਖੇਡਾਂ ਦੇ ਵਿਕਾਸ ਲਈ ਖਿਡਾਰੀਆਂ ਨੂੰ ਵਿਸ਼ਵ ਪੱਧਰ ਦੇ ਖੇਡ ਸਟੇਡੀਅਮ ਬਣਾਉਣ ਦੇ ਐਲਾਨ ਤਾਂ ਕੀਤੇ ਜਾਂਦੇ ਹਨ ਪਰ ਪਹਿਲਾਂ ਬਣੇ ਸਟੇਡੀਅਮਾਂ ਦੀ ਸਾਂਭ-ਸੰਭਾਲ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਉਹ ਖੰਡਰ ਬਣਦੇ ਜਾ ਰਹੇ ਹਨ। ਅਜਿਹੀ ਹਾਲਤ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਬਾਸਕਟਬਾਲ ਸਟੇਡੀਅਮ ਵਾਲੇ ਪਾਸੇ ਦੀ ਹੈ। ਇਸ ਪਾਸੇ ਕੰਧਾਂ ’ਤੇ ਪਿੱਪਲ ਅਤੇ ਹੋਰ ਦਰੱਖਤ ਉੱਗ ਗਏ ਹਨ। ਇਹੋ ਹਾਲਤ ਸ਼ਾਸਤਰੀ ਹਾਲ ਨੇੜੇ ਛੱਤ ’ਤੇ ਪਈਆਂ ਪਾਣੀਆਂ ਵਾਲੀਆਂ ਟੈਂਕੀਆਂ ਕੋਲ ਹੈ। ਜ਼ਿਲ੍ਹਾ ਖੇਡ ਅਫ਼ਸਰ ਦਾ ਕਹਿਣਾ ਹੈ ਕਿ ਸ਼ਾਸਤਰੀ ਹਾਲ ਦਾ ਪ੍ਰਬੰਧ ਨਗਰ ਨਿਗਮ ਕੋਲ ਹੈ ਜਦਕਿ ਸਟੇਡੀਅਮ ਦੀਆਂ ਪੌੜੀਆਂ ’ਤੇ ਆ ਰਹੇ ਪਾਣੀ ਅਤੇ ਉੱਗੇ ਬੂਟਿਆਂ ਸਬੰਧੀ ਉਹ ਜਲਦੀ ਸਬੰਧਤ ਅਧਿਕਾਰੀਆਂ ਤੋਂ ਪਤਾ ਲਗਾਉਣਗੇ।

ਲੁਧਿਆਣਾ ਵਿੱਚ ਪੱਖੋਵਾਲ ਰੋਡ ’ਤੇ ਇਨਡੋਰ ਸਟੇਡੀਅਮ ਅਤੇ ਸ਼ਹਿਰ ਦੀ ਧੁੰਨੀ ਵਿੱਚ ਗੁਰੂ ਨਾਨਕ ਸਟੇਡੀਅਮ ਬਣੇ ਹੋਏ ਹਨ। ਕਈ ਸਾਲਾਂ ਬਾਅਦ ਖਿਡਾਰੀਆਂ ਨੂੰ ਗੁਰੂ ਨਾਨਕ ਸਟੇਡੀਅਮ ਵਿੱਚ ਨਵਾਂ ਅਥਲੈਟਿਕ ਟਰੈਕ ਨਸੀਬ ਹੋਇਆ ਹੈ। ਇੱਥੇ ਕੌਮੀ ਖੇਡਾਂ ਹੋਈਆਂ ਨੂੰ ਵੀ ਦੋ ਦਹਾਕੇ ਦੇ ਕਰੀਬ ਸਮਾਂ ਹੋ ਗਿਆ ਹੈ ਪਰ ਉਸ ਤੋਂ ਬਾਅਦ ਇੱਥੇ ਪਈਆਂ ਕੁਰਸੀਆਂ ਨੂੰ ਬਦਲਣ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਗਿਆ। ਸਟੇਡੀਅਮ ਵਿੱਚ ਦਰਸ਼ਕਾਂ ਦੇ ਬੈਠਣ ਲਈ ਆਲੇ-ਦੁਆਲੇ ਪੌੜੀਆਂ ਬਣਾਈਆਂ ਗਈਆਂ ਹਨ। ਇਨ੍ਹਾਂ ਵਿੱਚੋਂ ਬਾਸਕਟਬਾਲ ਸਟੇਡੀਅਮ ਵਾਲੇ ਪਾਸੇ ਪੈਂਦੀਆਂ ਪੌੜੀਆਂ ਦੀ ਹਾਲਤ ਪੂਰੀ ਖਸਤਾ ਹੈ। ਇਨ੍ਹਾਂ ਪੌੜੀਆਂ ਦੇ ਇੱਕ ਕਿਨਾਰੇ ਪਾਣੀ ਵਾਲੀਆਂ ਟੈਂਕੀਆਂ ਵਿੱਚੋਂ ਰਿਸ ਕੇ ਆਉਂਦੇ ਪਾਣੀ ਨਾਲ ਪੂਰੀ ਤਰ੍ਹਾਂ ਸਲ੍ਹਾਬ ਆ ਚੁੱਕੀ ਹੈ। ਇਸੇ ਤਰ੍ਹਾਂ ਸਟੇਡੀਅਮ ਦੇ ਬਿਲਕੁਲ ਨਾਲ ਪੈਂਦੇ ਇਨਡੋਰ ਬੈਡਮਿੰਟਨ ਹਾਲ ਜਿਸ ਨੂੰ ਸ਼ਾਸਤਰੀ ਹਾਲ ਵੀ ਆਖਿਆ ਜਾਂਦਾ ਹੈ, ਦੀ ਛੱਤ ’ਤੇ ਰੱਖੀਆਂ ਪਾਣੀ ਵਾਲੀਆਂ ਟੈਂਕੀਆਂ ਦੇ ਨੇੜੇ ਤਾਂ ਲੱਗਦਾ ਹੈ ਕਿ ਕਿਸੇ ਨੇ ਕਈ ਸਾਲਾਂ ਤੋਂ ਸਫਾਈ ਤੱਕ ਨਹੀਂ ਕੀਤੀ। ਇਨ੍ਹਾਂ ਟੈਂਕੀਆਂ ਦੇ ਨਾਲ ਛੱਤ ’ਤੇ ਕਈ-ਕਈ ਫੁੱਟ ਉੱਚੇ ਬੂਟੇ/ਝਾਂੜੀਆਂ ਉੱਗ ਗਈਆਂ ਹਨ।

Advertisement

ਮਾਮਲੇ ਦੀ ਪੜਤਾਲ ਕਰਾਂਗੇ: ਖੇਡ ਅਫਸਰ

Advertisement

ਜ਼ਿਲ੍ਹਾ ਖੇਡ ਅਫਸਰ ਕੁਲਦੀਪ ਚੁੱਘ ਨੇ ਕਿਹਾ ਕਿ ਸ਼ਾਸਤਰੀ ਹਾਲ ਦਾ ਪ੍ਰਬੰਧ ਨਗਰ ਨਿਗਮ ਦੇ ਕੋਲ ਹੈ। ਬਾਸਕਟਬਾਲ ਸਟੇਡੀਅਮ ਵਾਲੇ ਪਾਸਿਓਂ ਪੌੜੀਆਂ ਵਿੱਚ ਆ ਰਹੇ ਪਾਣੀ ਸਬੰਧੀ ਉਨ੍ਹਾਂ ਕਿਹਾ ਕਿ ਦੂਜੇ ਪਾਸੇ ਪਖਾਨਿਆਂ ਦੀ ਮੁਰੰਮਤ ਆਦਿ ਹੋ ਰਹੀ ਹੈ ਜਿਸ ਕਰਕੇ ਹੋ ਸਕਦਾ ਹੈ ਪਾਣੀ ਰਿਸ ਰਿਹਾ ਹੋਵੇ। ਜਦੋਂ ਉਨ੍ਹਾਂ ਦਾ ਧਿਆਨ ਉੱਥੇ ਕੰਧਾਂ ਵਿੱਚ ਉੱਗੇ ਪਿੱਪਲ ਦੇ ਬੂਟਿਆਂ ਵੱਲ ਦਿਵਾਇਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਪੜਤਾਲ ਕਰਨਗੇ।

Advertisement
×