DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪੀ ਏ ਯੂ ਯੁਵਕ ਮੇਲਾ: ਲੋਕ ਕਲਾਵਾਂ ਨੇ ਰੰਗ ਬੰਨ੍ਹਿਆ

ਦੂਜੇ ਗੇਡ਼ ਦੀ ਸ਼ੁਰੂਆਤ ਅੱਜ ਤੋਂ

  • fb
  • twitter
  • whatsapp
  • whatsapp
featured-img featured-img
ਯੁਵਕ ਮੇਲੇ ਦੌਰਾਨ ਮੁਕਾਬਲੇ ਵਿੱਚ ਹਿੱਸਾ ਲੈਂਦੀਆਂ ਹੋਈਆਂ ਵਿਦਿਆਰਥਣਾਂ।
Advertisement

ਪੰਜਾਬੀ ਯੂਨੀਵਰਸਿਟੀ ਦੀ ਤਰਜ਼ ’ਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ ਏ ਯੂ) ਵਿੱਚ ਚੱਲ ਰਹੇ ਯੁਵਕ ਮੇਲੇ ਦੇ ਪਹਿਲੇ ਪੜਾਅ ਦੇ ਆਖ਼ਰੀ ਦਿਨ ਵਿਦਿਆਰਥੀਆਂ ਨੇ ਆਪਣੀ ਕਲਾ ਦੇ ਜੌਹਰ ਦਿਖਾਉਂਦਿਆਂ ਵਿਰਾਸਤੀ ਮਾਹੌਲ ਸਿਰਜ ਦਿੱਤਾ। ਵਿਦਿਆਰਥੀਆਂ ਨੇ ਫੁਲਕਾਰੀ ਕੱਢਣ, ਪੱਖੀ ਬੁਣਨ, ਗੁੱਡੀਆਂ ਪਟੋਲੇ ਬਣਾਉਣ ਅਤੇ ਸਿਰਜਣਾਤਮਕ ਲੇਖਣ ਵਰਗੇ ਮੁਕਾਬਲਿਆਂ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਡਾ. ਤੇਜਿੰਦਰ ਸਿੰਘ ਰਿਆੜ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਮੇਲੇ ਦਾ ਰਸਮੀ ਆਗਾਜ਼ ਅਤੇ ਦੂਜਾ ਗੇੜ ਓਪਨ ਏਅਰ ਥੀਏਟਰ ਵਿੱਚ 4 ਨਵੰਬਰ ਤੋਂ ਆਰੰਭ ਹੋ ਰਿਹਾ ਹੈ। ਉਦਘਾਟਨੀ ਸਮਾਰੋਹ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਮੁੱਖ ਮਹਿਮਾਨ ਹੋਣਗੇ, ਜਦਕਿ ਪ੍ਰਧਾਨਗੀ ਪੀ ਏ ਯੂ ਦੇ ਉਪ ਕੁਲਪਤੀ ਡਾ. ਹਰਵਿੰਦਰ ਸਿੰਘ ਧਾਲੀਵਾਲ ਕਰਨਗੇ। ਨਿਰਦੇਸ਼ਕ ਵਿਦਿਆਰਥੀ ਭਲਾਈ ਕਮਲਜੀਤ ਸਿੰਘ ਸੂਰੀ ਨੇ ਦੱਸਿਆ ਕਿ 4 ਨਵੰਬਰ ਨੂੰ ਸਵੇਰੇ ਸੱਭਿਆਚਾਰਕ ਝਲਕੀਆਂ ਨਾਲ ਮੇਲੇ ਦੀ ਸ਼ੁਰੂਆਤ ਹੋਵੇਗੀ, ਜਿਸ ਵਿੱਚ ਸੋਲੋ ਨਾਚ, ਗਾਇਕੀ ਅਤੇ ਸੰਗੀਤਕ ਮੁਕਾਬਲੇ ਕਰਵਾਏ ਜਾਣਗੇ। ਯੁਵਕ ਮੇਲੇ ਦੇ ਅਗਲੇ ਦਿਨਾਂ ਵਿੱਚ ਭੰਡ, ਮਾਈਮ, ਇਕਾਂਗੀ, ਗਿੱਧਾ ਅਤੇ ਭੰਗੜੇ ਦੀਆਂ ਧਮਾਲਾਂ ਪੈਣਗੀਆਂ। 6 ਨਵੰਬਰ ਨੂੰ ਮੇਲੇ ਦੇ ਆਖ਼ਰੀ ਦਿਨ ਵੱਖ-ਵੱਖ ਮੁਕਾਬਲਿਆਂ ਦੇ ਨਾਲ ਸ਼ਾਨਦਾਰ ਇਨਾਮ ਵੰਡ ਸਮਾਰੋਹ ਕਰਵਾਇਆ ਜਾਵੇਗਾ। ਤੀਜੇ ਦਿਨ ਹੋਏ ਮੁਕਾਬਲਿਆਂ ਵਿੱਚ ਬਾਗ਼ਬਾਨੀ ਕਾਲਜ ਨੇ ਮੁਹਾਵਰੇਦਾਰ ਵਾਰਤਾਲਾਪ ਅਤੇ ਖੇਤੀ ਇੰਜਨੀਅਰਿੰਗ ਕਾਲਜ ਨੇ ਕਵੀਸ਼ਰੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਗੁਰਜੋਤ ਕੌਰ ਨੇ ਈਨੂੰ ਬਣਾਉਣ, ਸ਼ਮਨਪ੍ਰੀਤ ਕੌਰ ਨੇ ਛਿੱਕੂ ਬਣਾਉਣ, ਜਸਮੀਨ ਕੌਰ ਨੇ ਨਾਲੇ ਬੁਣਨਾ ਅਤੇ ਰਣਜੋਧ ਸਿੰਘ ਨੇ ਪੀੜ੍ਹੀ ਬਣਾਉਣ ਦੇ ਮੁਕਾਬਲੇ ਵਿੱਚ ਬਾਜ਼ੀ ਮਾਰੀ। ਮਿੱਟੀ ਦੇ ਖਿਡੌਣੇ ਵਿੱਚ ਦਿਲਸ਼ਾਨ ਕੌਰ ਅਤੇ ਕਰੋਸ਼ੀਆ ਵਿੱਚ ਮਹਿਕਪ੍ਰੀਤ ਕੌਰ ਪਹਿਲੇ ਸਥਾਨ ’ਤੇ ਰਹੇ।

Advertisement
Advertisement
×