DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

PAU: ਖੇਤੀਬਾੜੀ ਕਾਲਜ ਦਾ ਸਥਾਪਨਾ ਦਿਵਸ ਮਨਾਇਆ

ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ ਏ ਯੂ) ਦੇ ਖੇਤੀਬਾੜੀ ਕਾਲਜ ਦਾ 72 ਸਾਲਾ ਸਥਾਪਨਾ ਦਿਹਾੜਾ ਮਨਾਇਆ ਗਿਆ। ਸਮਾਗਮ ਵਿੱਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦੋਂਕਿ ’ਵਰਸਿਟੀ ਦੇ ਵਾਈਸ ਚਾਂਸਲਰ ਸੁਖਜੀਤਪਾਲ ਸਿੰਘ ਨੇ ਸਮਾਰੋਹ ਦੀ ਪ੍ਰਧਾਨਗੀ...

  • fb
  • twitter
  • whatsapp
  • whatsapp
featured-img featured-img
ਸਮਾਗਮ ਦੀ ਸ਼ੁਰੂਆਤ ਕਰਦੇ ਹੋਏ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਵਾਈਸ ਚਾਂਸਲਰ ਸੁਖਜੀਤਪਾਲ ਸਿੰਘ ਅਤੇ ਹੋਰ।
Advertisement

ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ ਏ ਯੂ) ਦੇ ਖੇਤੀਬਾੜੀ ਕਾਲਜ ਦਾ 72 ਸਾਲਾ ਸਥਾਪਨਾ ਦਿਹਾੜਾ ਮਨਾਇਆ ਗਿਆ। ਸਮਾਗਮ ਵਿੱਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦੋਂਕਿ ’ਵਰਸਿਟੀ ਦੇ ਵਾਈਸ ਚਾਂਸਲਰ ਸੁਖਜੀਤਪਾਲ ਸਿੰਘ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ। ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰਾਂ ਡਾ. ਸਰਦਾਰਾ ਸਿੰਘ ਜੌਹਲ, ਡਾ. ਕ੍ਰਿਪਾਲ ਸਿੰਘ ਔਲਖ ਅਤੇ ਡਾ. ਬਲਦੇਵ ਸਿੰਘ ਢਿੱਲੋਂ ਤੋਂ ਬਿਨਾਂ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ. ਦਵਿੰਦਰ ਸਿੰਘ ਚੀਮਾ, ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਵੀ ਪ੍ਰਧਾਨਗੀ ਮੰਡਲ ਵਿੱਚ ਮੌਜੂਦ ਸਨ।

ਮੰਤਰੀ ਖੁੱਡੀਆਂ ਨੇ ਕਿਹਾ ਕਿ 72 ਵਰ੍ਹੇ ਪਹਿਲਾਂ ਲਾਇਆ ਬੂਟਾ ਅੱਜ ਘਣਛਾਵਾਂ ਬਿਰਖ ਬਣ ਗਿਆ ਹੈ ਜਿਸ ਦੀ ਛਾਂ ਦੇਸ਼-ਵਿਦੇਸ਼ ਤੱਕ ਜਾਂਦੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਕਾਲਜ ਪੰਜਾਬ ਦੀਆਂ ਮੌਜੂਦਾ ਖੇਤੀ ਚੁਣੌਤੀਆਂ ਦਾ ਸਾਹਮਣਾ ਕਰਨਯੋਗ ਸੋਝੀ ਦਾ ਵਿਕਾਸ ਕਰੇਗਾ ਅਤੇ ਨਵੇਂ ਖੇਤੀ ਇਨਕਲਾਬ ਦੀ ਸ਼ੁਰੂਆਤ ਲਈ ਅੱਗੇ ਆਵੇਗਾ।

Advertisement

ਡਾ. ਜੌਹਲ ਨੇ ਦੱਸਿਆ ਕਿ ਲਾਇਲਪੁਰ ਵਿੱਚ ਵੀਹਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਸਥਾਪਿਤ ਕੀਤਾ ਖੇਤੀਬਾੜੀ ਕਾਲਜ ਉਥੋਂ ਦੀ ਖੇਤੀ ਦੇ ਵਿਕਾਸ ਲਈ ਅਹਿਮ ਅਦਾਰਾ ਸੀ। ਵੰਡ ਤੋਂ ਬਾਅਦ ਲੁਧਿਆਣਾ ਵਿੱਚ ਖੇਤੀਬਾੜੀ ਕਾਲਜ ਦੀ ਸਥਾਪਤੀ ਨਾਲ ਪੰਜਾਬ ਦੇ ਕਿਸਾਨਾਂ ਨੂੰ ਨਵੀਂ ਸੋਝੀ ਹਾਸਲ ਹੋਈ ਸੀ। ਕਣਕ-ਝੋਨਾ, ਮੱਕੀ-ਨਰਮਾ, ਹੋਰ ਚਾਰਾ ਫ਼ਸਲਾਂ, ਦਾਲਾਂ-ਸਬਜ਼ੀਆਂ ਅਤੇ ਫ਼ਲਾਂ ਦੀਆਂ ਜੋ ਕਿਸਮਾਂ ਪੀ ਏ ਯੂ ਨੇ ਖੋਜੀਆਂ ਉਸ ਨਾਲ ਚੜ੍ਹਦੇ ਪੰਜਾਬ ਦੀ ਨੁਹਾਰ ਬਦਲੀ ਹੈ ਅਤੇ ਇਸ ਦਾ ਸਿਹਰਾ ਪੀ ਏ ਯੂ ਦੇ ਖੇਤੀਬਾੜੀ ਕਾਲਜ ਦੇ ਸਿਰ ਬੱਝਦਾ ਹੈ। ਡਾ. ਔਲਖ ਨੇ ਕਿਹਾ ਕਿ ਸ਼ਾਇਦ ਹੀ ਕਿਸੇ ਹੋਰ ਸੰਸਥਾ ਨੇ ਐਨਾ ਅਹਿਮ ਯੋਗਦਾਨ ਆਪਣੇ ਖਿੱਤੇ ਲਈ ਦਿੱਤਾ ਹੋਵੇ ਜਿੰਨਾ ਪੀ ਏ ਯੂ ਦੇ ਖੇਤੀਬਾੜੀ ਕਾਲਜ ਨੇ ਪੰਜਾਬ ਲਈ ਪਾਇਆ ਹੈ। ਡਾ. ਢਿੱਲੋਂ ਨੇ ਕਿਹਾ ਕਿ ਇਸ ਕਾਲਜ ਦੇ ਵਿਦਿਆਰਥੀਆਂ ਨੇ ਪੰਜਾਬ ਦੀ ਖੇਤੀ ਨੂੰ ਸੰਸਾਰ ਦਾ ਸਭ ਤੋਂ ਵਿਕਸਿਤ ਉਤਪਾਦਨੀ ਖੇਤਰ ਬਨਾਉਣ ਲਈ ਹੰਭਲਾ ਮਾਰਿਆ। ਵਾਈਸ ਚਾਂਸਲਰ ਸੁਖਜੀਤਪਾਲ ਸਿੰਘ ਨੇ ਕਿਹਾ ਕਿ ਅੱਜ ਦੇ ਵਿਦਿਆਰਥੀਆਂ ਨੂੰ ਹਾਸਲ ਕੀਤੀ ਵਿੱਦਿਆ ਖੇਤੀ ਖੇਤਰ ਵਿਚ ਕਾਰਗਾਰ ਢੰਗ ਨਾਲ ਲਾਗੂ ਕਰਨੀ ਚਾਹੀਦੀ ਹੈ। ਇਸ ਮੌਕੇ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ, ਡਾ. ਨਵਤੇਜ ਬੈਂਸ, ਡਾ. ਜੇ ਐੱਸ ਕੁਲਾਰ, ਡਾ. ਅਜਮੇਰ ਢੱਟ, ਡਾ. ਸਰਜੀਤ ਸਿੰਘ ਗਿੱਲ ਸਣੇ ਹੋਰ ਕਈ ਅਧਿਕਾਰੀ ਮੌਜੂਦ ਸਨ। ਡਾ. ਕਮਲਦੀਪ ਸਿੰਘ ਸਾਂਘਾ ਨੇ ਸਾਰਿਆਂ ਦਾ ਧੰਨਵਾਦ ਕੀਤਾ।

Advertisement

Advertisement
×