DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੀ ਏ ਯੂ ਐਂਪਲਾਈਜ਼ ਯੂਨੀਅਨ ਚੋਣਾਂ: ‘ਅੰਬ’ ਗਰੁੱਪ ਦੀ ਹੂੰਝਾ ਫੇਰ ਜਿੱਤ

ਬਲਦੇਵ ਸਿੰਘ ਵਾਲੀਆ ਛੇਵੀਂ ਵਾਰ ਯੂਨੀਅਨ ਦੇ ਪ੍ਰਧਾਨ ਬਣੇ

  • fb
  • twitter
  • whatsapp
  • whatsapp
featured-img featured-img
ਜੇਤੂ ਨਿਸ਼ਾਨ ਬਣਾਉਂਦੇ ਅੰਬ ਚੋਣ ਨਿਸ਼ਾਨ ਵਾਲੀ ਟੀਮ ਦੇ ਉਮੀਦਵਾਰ।  
Advertisement

ਪੀ ਏ ਯੂ ਦੇ ਨਾਨ-ਟੀਚਿੰਗ ਮੁਲਾਜ਼ਮਾਂ ਦੀ ਅਗਵਾਈ ਕਰਦੀ ਪੀ ਏ ਯੂ ਐਂਪਲਾਈਜ਼ ਯੂਨੀਅਨ ਦੀਆਂ ਚੋਣਾਂ ਦੇ ਅੱਜ ਐਲਾਨੇ ਗਏ ਨਤੀਜਿਆਂ ਵਿੱਚ ਅੰਬ ਚੋਣ ਨਿਸ਼ਾਨ ਵਾਲੀ ਟੀਮ ਨੇ ਹੂੰਝਾ ਫੇਰ ਜਿੱਤ ਦਰਜ ਕੀਤੀ ਹੈ। ਇਸ ਗਰੁੱਪ ਨੇ ਸਾਰੇ 15 ਅਹੁਦਿਆਂ ਲਈ ਹੋਈਆਂ ਚੋਣਾਂ ਵਿੱਚ ਜਿੱਤ ਦਰਜ ਕੀਤੀ ਹੈ। ਅੰਬ ਗਰੁੱਪ ਵੱਲੋਂ ਪ੍ਰਧਾਨਗੀ ਦੇ ਅਹੁਦੇ ਲਈ ਚੋਣ ਲੜੇ ਬਲਦੇਵ ਸਿੰਘ ਵਾਲੀਆ 641 ਵੋਟਾਂ ਦੇ ਫਰਕ ਨਾਲ ਛੇਵੀਂ ਵਾਰ ਯੂਨੀਅਨ ਦੇ ਪ੍ਰਧਾਨ ਚੁਣੇ ਗਏ ਜਦਕਿ 584 ਵੋਟਾਂ ਦੇ ਫਰਕ ਨਾਲ ਮਨਮੋਹਨ ਸਿੰਘ ਜਨਰਲ ਸਕੱਤਰ ਬਣੇ।

ਬੀਤੇ ਦਿਨ ਯੂਨੀਅਨ ਦੀਆਂ ਪਈਆਂ ਚੋਣਾਂ ਦੇ ਅੱਜ ਦੁਪਹਿਰ ਬਾਅਦ ਨਤੀਜੇ ਐਲਾਨ ਦਿੱਤੇ ਗਏ। ਇਨ੍ਹਾਂ ਨਤੀਜਿਆਂ ਵਿੱਚ ਅੰਬ ਚੋਣ ਨਿਸ਼ਾਨ ਵਾਲੀ ਟੀਮ ਨੇ ਲਗਾਤਾਰ ਛੇਵੀਂ ਵਾਰ ਯੂਨੀਅਨ ’ਤੇ ਆਪਣਾ ਕਬਜ਼ਾ ਕੀਤਾ ਹੈ। ਅੱਜ ਐਲਾਨੇ ਗਏ ਨਤੀਜਿਆਂ ਅਨੁਸਾਰ ਪ੍ਰਧਾਨਗੀ ਦੇ ਅਹੁਦੇ ਲਈ ਅੰਬ ਗਰੁੱਪ ਵੱਲੋਂ ਬਲਦੇਵ ਸਿੰਘ ਵਾਲੀਆ ਨੇ ‘ਟੇਬਲ’ ਚੋਣ ਨਿਸ਼ਾਨ ਵਾਲੇ ਗਰੁੱਪ ਦੇ ਮਨੋਜ਼ ਕੁਮਾਰ ਨੂੰ 641 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਯੂਨੀਅਨ ਦੇ ਪ੍ਰਧਾਨ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ। ਮਨੋਜ ਕੁਮਾਰ ਨੂੰ ਸਿਰਫ 121 ਵੋਟਾਂ ਹੀ ਮਿਲੀਆਂ। ਇਸੇ ਤਰ੍ਹਾਂ ਸੀਨੀਅਰ ਵਾਈਸ ਪ੍ਰਧਾਨ (ਓਪਨ) ਦੇ ਅਹੁਦੇ ਲਈ ਨਵਨੀਤ ਸ਼ਰਮਾ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ 546 ਵੋਟਾਂ ਦੇ ਫਰਕ ਨਾਲ, ਸੀਨੀਅਰ ਵਾਈਸ ਪ੍ਰਧਾਨ (ਰਿਜ਼ਰਵ) ਦੇ ਅਹੁਦੇ ਲਈ ਐੱਨ ਐੱਸ ਸੇਖੋਂ ਨੇ 481 ਵੋਟਾਂ ਦੇ ਫਰਕ ਨਾਲ, ਜਨਰਲ ਸਕੱਤਰ ਦੇ ਅਹੁਦੇ ਲਈ ਮਨਮੋਹਨ ਸਿੰਘ ਨੇ 584 ਵੋਟਾਂ ਦੇ ਫਰਕ ਨਾਲ, ਖਜ਼ਾਨਚੀ ਦੇ ਅਹੁਦੇ ਲਈ ਭੁਪਿੰਦਰ ਸਿੰਘ ਨੇ 601 ਵੋਟਾਂ, ਸਕੱਤਰ-1 ਗੁਰਇਕਬਾਲ ਸਿੰਘ ਬਿਨਾਂ ਮੁਕਾਬਲਾ, ਸਕੱਤਰ-2 ਸਤਿੰਦਰ ਸਿੰਘ ਬਿਨਾਂ ਮੁਕਾਬਲਾ, ਸੰਯੁਕਤ ਖ਼ਜ਼ਾਨਚੀ-1 ਹਰਮਿੰਦਰ ਸਿੰਘ ਬਿਨਾਂ ਮੁਕਾਬਲਾ, ਸੰਯੁਕਤ ਖਜ਼ਾਨਚੀ-2 ਸੁਰਿੰਦਰ ਸਿੰਘ 619 ਵੋਟਾਂ ਦੇ ਫਰਕ ਨਾਲ, ਜਥੇਬੰਦੀ ਸਕੱਤਰ (ਓਪਨ) ਬਰਿੰਦਰ ਸਿੰਘ ਬਿਨਾਂ ਮੁਕਾਬਲਾ, ਜਥੇਬੰਦਕ ਸਕੱਤਰ (ਰਿਜ਼ਰਵ) ਸੁਰਜੀਤ ਸਿੰਘ 565 ਵੋਟਾਂ ਦੇ ਫਰਕ ਨਾਲ, ਪ੍ਰਚਾਰ ਸਕੱਤਰ (ਓਪਨ) ਕਰਨੈਲ ਸਿੰਘ ਆਪਣੇ ਵਿਰੋਧੀ ਤੋਂ 557 ਵੋਟਾਂ ਦੇ ਫਰਕ ਨਾਲ ਜਦਕਿ ਪ੍ਰਚਾਰ ਸਕੱਤਰ (ਰਿਜ਼ਰਵ) ਜਗਦੀਪ ਸਿੰਘ ਬਿਨਾਂ ਮੁਕਾਬਲਾ ਜੇਤੂ ਰਹੇ। ਨਵ-ਨਿਯੁਕਤ ਪ੍ਰਧਾਨ ਬਲਦੇਵ ਸਿੰਘ ਵਾਲੀਆ ਅਤੇ ਜਨਰਲ ਸਕੱਤਰ ਮਨਮੋਹਨ ਨੇ ਮੁਲਾਜ਼ਮਾਂ ਨੂੰ ਮੈਨੀਫੈਸਟੋ ਵਿਚਲੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਯਤਨਸ਼ੀਲ ਰਹਿਣ ਦਾ ਭਰੋਸਾ ਦਿੱਤਾ। ਪੀ ਏ ਯੂ ਪੈਨਸ਼ਨਰਜ਼ ਅਤੇ ਰਿਟਾਇਰੀਜ਼ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਡੀ ਪੀ ਮੌੜ ਨੇ ਵੀ ਜੇਤੂ ਟੀਮ ਨੂੰ ਵਧਾਈ ਦਿੱਤੀ। ਇਸ ਮੌਕੇ ਹਰਜੀਤ ਸਿੰਘ ਖੰਟ, ਅਵਤਾਰ ਚੰਦ, ਲਾਲ ਬਹਾਦਰ ਯਾਦਵ, ਸੁਖਵਿੰਦਰ ਸਿੰਘ ਗਿੱਲ, ਕੇਸ਼ਵ ਸੈਣੀ ਆਦਿ ਮੁਲਾਜ਼ਮ ਆਗੂ ਹਾਜ਼ਰ ਸਨ।

Advertisement

Advertisement

Advertisement
×