DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੀਏਯੂ ਦੇ ਸਾਬਕਾ ਵਿਦਿਆਰਥੀ ਨੂੰ ਕੈਲੀਫੋਰਨੀਆ ਰਾਜ ਯੂਨੀਵਰਸਿਟੀ ਦਾ ਸਰਵਉੱਚ ਸਨਮਾਨ

ਕੈਲੀਫੋਰਨੀਆਂ ’ਚ ਆਉਣ ਵਾਲੀਆਂ ਪੀੜ੍ਹੀਆਂ ਲਈ ਮੌਕੇ ਪੈਦਾ ਕਰਨ ਹਿਤ ਸਨਮਾਨਿਆ
  • fb
  • twitter
  • whatsapp
  • whatsapp
featured-img featured-img
ਗੁਰਚਰਨ ਸਿੰਘ ਢਿੱਲੋਂ
Advertisement

ਖੇਤਰੀ ਪ੍ਰਤੀਨਿਧ

ਲੁਧਿਆਣਾ, 19 ਮਈ

Advertisement

ਪੀਏਯੂ ਦੇ ਸਾਬਕਾ ਵਿਦਿਆਰਥੀ ਡਾ. ਗੁਰਚਰਨ ਸਿੰਘ ਢਿੱਲੋਂ ਨੂੰ ਬੀਤੇ ਦਿਨੀਂ ਕੈਲੀਫੋਰਨੀਆ ਰਾਜ ਯੂਨੀਵਰਸਿਟੀ ਦੇ ਸਭ ਤੋਂ ਉੱਚੇ ਸਨਮਾਨ ਵਜੋਂ ਡਾਕਟਰੇਟ ਦੀ ਡਿਗਰੀ ਭੇਟ ਕੀਤੀ ਗਈ। ਡਾ. ਢਿੱਲੋਂ ਉਨ੍ਹਾਂ ਚਾਰ ਉੱਘੀਆਂ ਸ਼ਖ਼ਸੀਅਤਾਂ ਵਿੱਚੋਂ ਹਨ ਜਿਨ੍ਹਾਂ ਨੂੰ ਕੈਲੀਫੋਰਨੀਆਂ ’ਚ ਆਉਣ ਵਾਲੀਆਂ ਪੀੜ੍ਹੀਆਂ ਲਈ ਮੌਕੇ ਪੈਦਾ ਕਰਨ ਹਿਤ ਆਪਣਾ ਜੀਵਨ ਸਮਰਪਿਤ ਕਰਨ ਲਈ ਇਹ ਸਨਮਾਨ ਦਿੱਤਾ ਗਿਆ ਹੈ।

ਯੂਨੀਵਰਸਿਟੀ ਪ੍ਰਧਾਨ ਨੇ ਉਨ੍ਹਾਂ ਨੂੰ ਸਨਮਾਨਿਤ ਕਰਦੇ ਹੋਏ ਆਪਣੇ ਭਾਸ਼ਣ ਵਿਚ ਕਿਹਾ ਕਿ ਇਨ੍ਹਾਂ ਚਾਰਾਂ ਨੇ ਆਪਣੇ ਖੇਤਰਾਂ ਵਿੱਚ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ ਹੈ, ਪਰ ਡਾ. ਢਿੱਲੋਂ ਨੇ ਆਪਣੇ ਸੁਭਾਅ, ਲਗਨ ਅਤੇ ਮਿਹਨਤ ਨਾਲ ਅਪਣਾ ਵੱਖਰਾ ਮੁਕਾਮ ਬਣਾਇਆ ਹੈ। ਡਾ. ਢਿੱਲੋਂ ਨੇ ਸਰਕਾਰੀ ਹਾਈ ਸਕੂਲ, ਕੋਟਕਪੂਰਾ ਤੋਂ ਮੁਢਲੀ ਸਿੱਖਿਆ ਹਾਸਲ ਕੀਤੀ ਅਤੇ ਖੇਤੀਬਾੜੀ ਕਾਲਜ, ਪੀਏਯੂ, ਲੁਧਿਆਣਾ ਤੋਂ ਖੇਤੀਬਾੜੀ ਵਿੱਚ ਆਪਣੀ ਬੈਚਲਰ ਅਤੇ ਮਾਸਟਰ ਡਿਗਰੀ ਪੂਰੀ ਕੀਤੀ। ਉਹ 1970 ਵਿੱਚ ਅਮਰੀਕਾ ਗਏ ਅਤੇ ਓਥੇ ਕੈਲੀਫੋਰਨੀਆ ਯੂਨੀਵਰਸਿਟੀ, ਰਿਵਰਸਾਈਡ ਤੋਂ ਪਲਾਂਟ ਸਾਇੰਸਿਜ਼ (ਜੈਨੇਟਿਕਸ) ਵਿੱਚ ਡਿਗਰੀ ਲਈ। ਪੰਜ ਸਾਲ ਉਥੇ ਕੰਮ ਕਰਨ ਮਗਰੋਂ ਉਹ ਸੰਯੁਕਤ ਰਾਜ ਦੇ ਖੇਤੀਬਾੜੀ ਵਿਭਾਗ ਵਿੱਚ ਸ਼ਾਮਲ ਹੋ ਗਏ ਅਤੇ 2008 ਵਿੱਚ ਇਸਦੇ ਖੇਤਰੀ ਨਿਰਦੇਸ਼ਕ ਵਜੋਂ ਸੇਵਾਮੁਕਤ ਹੋਏ। ਉਹ ਇਸ ਵਿਭਾਗ ਦੇ ਖੇਤਰੀ ਨਿਰਦੇਸ਼ਕ ਵਜੋਂ ਨਿਯੁਕਤ ਕੀਤੇ ਗਏ ਪਹਿਲੇ ਸਿੱਖ ਸਨ।

ਆਪਣੇ ਕਾਰਜਕਾਲ ਦੌਰਾਨ, ਉਨ੍ਹਾਂ ਨੇ ਸਾਲ ਦੇ ਸਰਵੋਤਮ ਸੁਪਰਵਾਈਜ਼ਰ ਐਵਾਰਡ ਸਮੇਤ 19 ਪੁਰਸਕਾਰ ਪ੍ਰਾਪਤ ਕੀਤੇ। ਡਾ. ਢਿੱਲੋਂ ਨੇ ਬੀ.ਐਸ.ਸੀ. ਆਨਰਜ਼, ਐਗਰੀਕਲਚਰ ਦੇ ਛੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਣ ਲਈ ਪੀਏਯੂ ਨੂੰ 37.5 ਲੱਖ ਰੁਪਏ ਦੀ ਰਾਸ਼ੀ ਦਾਨ ਕੀਤੀ। ਪੀ ਏ ਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੇਜੂਏਟ ਸਟੱਡੀਜ਼ ਡਾ. ਮਾਨਵ ਇੰਦਰਾ ਸਿੰਘ ਗਿੱਲ, ਨਿਰਦੇਸ਼ਕ ਖੋਜ ਡਾ: ਅਜਮੇਰ ਸਿੰਘ ਢੱਟ, ਖੋਜ ਨਿਰਦੇਸ਼ਕ, ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਇਸ ਪ੍ਰਾਪਤੀ ਲਈ ਡਾ. ਢਿੱਲੋਂ ਨੂੰ ਵਧਾਈ ਦਿੱਤੀ।

Advertisement
×