ਕਰੋਨਾ ਪੀੜਤ ਮਰੀਜ਼ਾਂ ਦੇ ਖਾਣੇ ਦਾ ਨਹੀਂ ਹੋ ਰਿਹੈ ਭੁਗਤਾਨ

ਕਰੋਨਾ ਪੀੜਤ ਮਰੀਜ਼ਾਂ ਦੇ ਖਾਣੇ ਦਾ ਨਹੀਂ ਹੋ ਰਿਹੈ ਭੁਗਤਾਨ

ਚਰਨਜੀਤ ਸਿੰਘ ਢਿੱਲੋਂ 
ਜਗਰਾਉਂ, 14 ਅਗਸਤ

ਕਰੋਨਾ ਮਰੀਜ਼ਾਂ ਲਈ ਵਿਭਾਗ ਕੋਲ ਖਾਣਾ ਦੇਣ ਲਈ ਕੋਈ ਫੰਡ ਨਹੀਂ ਹੈ। ਕੰਟੀਨ ਵਾਲੇ ਦਾ ਲੱਖ ਤੋਂ ਉਪਰ ਬਣਿਆ ਬਿੱਲ ਰੌਲਾ ਪੈਣ ’ਤੇ 66 ਹਜ਼ਾਰ ਦੇ ਕਰੀਬ ਦੇ ਕੇ ਬੁੱਤਾ ਸਾਰਿਆ ਗਿਆ। ਉਹ ਕਰੋਨਾ ਦੇ ਸ਼ੁਰੂਆਤੀ ਦਿਨਾਂ ਤੋਂ ਲੈ ਕੇ ਲੌਕਡਾਊਨ ਖਤਮ ਹੋਣ ਤੱਕ ਆਈਸੋਲੇਸ਼ਨ ਵਾਰਡਾਂ ਵਿੱਚ ਦਾਖ਼ਲ ਕਰੋਨਾ ਪੀੜਤ ਮਰੀਜ਼ਾਂ ਅਤੇ ਲੋੜਵੰਦਾਂ ਲਈ ਰਾਸ਼ਨ ਦਾ ਪ੍ਰਬੰਧ ਕਰ ਰਿਹਾ ਹੈ। ਸਥਾਨਕ ਸਿਵਲ ਹਸਪਤਾਲ ਵਿੱਚ ਬਣਾਏ ਗਏ ਆਈਸੋਲੇਸ਼ਨ ਵਾਰਡ ਵਿੱਚ ਲੰਬਾ ਸਮਾਂ ਸਮਾਜਸੇਵੀ ਹੀ ਮਰੀਜ਼ਾਂ ਲਈ ਤਿੰਨ ਸਮੇਂ ਦਾ ਖਾਣਾ ਅਤੇ ਚਾਹ ਪਾਣੀ ਦਿੰਦੇ ਰਹੇ। ਊਨ੍ਹਾਂ ਇਹ ਿਨਸ਼ਕਾਮ ਸੇਵਾ ਕੀਤੀ। ਹੁਣ ਜਦੋਂ ਲੌਕਡਾਊਨ ਖਤਮ ਹੋ ਗਿਆ ਤਾਂ ਸੂਬਾ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਮਰੀਜ਼ਾਂ ਲਈ ਖਾਣਾ ਆਉਣ ਲੱਗ ਪਿਆ। ਦੋ ਦਿਨ ਪਹਿਲਾਂ ਖਾਣੇ ਦਾ ਰੌਲਾ ਪੈਣਾ ਸ਼ੁਰੂ ਹੋ ਗਿਆ ਕਿ ਮਰੀਜ਼ਾਂ ਲਈ ਭੇਜੇ ਖਾਣੇ ਦੇ ਕੰਟੀਨ ਵਾਲੇ ਨੂੰ ਪੈਸੇ ਨਹੀਂ ਮਿਲੇ ਅੱਕ ਕੇ ਉਸ ਨੇ ਖਾਣਾ ਦੇਣ ਤੋਂ ਇਨਕਾਰ ਕਰ ਦਿੱਤਾ। ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਸੁਖਜੀਵਨ ਕੱਕੜ ਨੇ ਆਪਣੇ ਤੌਰ ਤੇ ਕੰਟੀਨ ਵਾਲੇ ਨੂੰ ਖਾਣਾ ਨਿਰੰਤਰ ਭੇਜਣ ਲਈ ਸਮਝਾਇਆ। ਉਨ੍ਹਾਂ ਉਪ-ਮੰਡਲ ਮੈਜਿਸਰਟੇਟ ਨੂੰ ਇਸ ਮਾਮਲੇ ਤੋਂ ਜਾਣੂ ਕਰਵਾਇਆ। ਐੱਸਐੱਮਓ ਮੁਤਾਬਿਕ ਪ੍ਰਤੀ ਮਰੀਜ਼ 2 ਸੌ ਰੁਪਏ ਰੋਜ਼ਾਨਾ ਬਣਦੇ ਹਨ ਅਤੇ ਕੰਟੀਨ ਵਾਲੇ ਦਾ ਵਿਭਾਗ ਵੱਲ ਇੱਕ ਲੱਖ ਤੋਂ ਉਪਰ ਦਾ ਬਿੱਲ ਬਣ ਗਿਆ ਹੈ। ਕੰਟੀਨ ਠੇਕੇਦਾਰ ਰਾਮੂ ਨੇ ਜਦੋਂ ਹੱਥ ਖੜ੍ਹੇ ਕਰ ਦਿੱਤੇ ਤਾਂ ਐੱਸਡੀਐਮ ਦਫ਼ਤਰ ਵੱਲੋਂ ਉਸ ਨੂੰ 66 ਹਜ਼ਾਰ ਰੁਪਏ ਦਾ ਚੈੱਕ ਦੇ ਕੇ ਕੰਮ ਚਲਦਾ ਰੱਖ ਲਿਆ। ਸੀਨੀਅਰ ਮੈਡੀਕਲ ਅਫਸਰ ਡਾ. ਸੁਖਜੀਵਨ ਕੱਕੜ ਨੇ ਕੰਟੀਨ ਵਾਲੇ ਦਾ ਪਿਛਲੇ ਕਰੀਬ ਤਿੰਨ ਮਹੀਨਿਆਂ ਦਾ ਬਿੱਲ ਦਾ ਭੁਗਤਾਨ ਨਾ ਹੋਣ ਦੀ ਗੱਲ ਕਬੂਲ ਕੀਤੀ। ਹੁਣ ਸਰਕਾਰ ਦੀ ਕਾਰਗੁਜ਼ਾਰੀ ’ਤੇ ਪ੍ਰਸ਼ਨ ਚਿੰਨ੍ਹ ਲਗ ਗਿਆ ਹੈ।     

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਨਵੇਂ ਸਿਆੜ

ਨਵੇਂ ਸਿਆੜ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਮੁੱਖ ਖ਼ਬਰਾਂ

ਕਿਸਾਨੀ ਨਾਲ ਕੇਂਦਰ ਸਰਕਾਰ ਦਾ ਧੱਕਾ ਬਰਦਾਸ਼ਤ ਨਹੀਂ ਕਰਾਂਗੇ: ਕੈਪਟਨ

ਕਿਸਾਨੀ ਨਾਲ ਕੇਂਦਰ ਸਰਕਾਰ ਦਾ ਧੱਕਾ ਬਰਦਾਸ਼ਤ ਨਹੀਂ ਕਰਾਂਗੇ: ਕੈਪਟਨ

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਵਿਰੋਧੀ ਬਿਲਾਂ ਖ਼ਿਲਾਫ਼ ਕਾਨੂੰਨ...

ਕਿਸਾਨਾਂ ਨੂੰ ਨਹੀਂ ਮਿਲ ਰਿਹਾ ਚਿੱਟੇ ਸੋਨੇ ਦਾ ਐੱਮਐੱਸਪੀ ਭਾਅ

ਕਿਸਾਨਾਂ ਨੂੰ ਨਹੀਂ ਮਿਲ ਰਿਹਾ ਚਿੱਟੇ ਸੋਨੇ ਦਾ ਐੱਮਐੱਸਪੀ ਭਾਅ

ਹਜ਼ਾਰ ਤੋਂ ਪੰਦਰਾਂ ਸੌ ਘਾਟੇ ਵਿੱਚ ਨਰਮਾ ਵੇਚਣ ਲਈ ਮਜਬੂਰ ਹੋਏ ਕਿਸਾਨ

ਸ਼ਹਿਰ

View All