ਪਿੰਡ ਸੁਧਾਰ ਨੂੰ ਸੁਧਾਰ ਬਜ਼ਾਰ ਨਾਲ ਜੋੜਦੀ ਬਲਾਕ ਰੋਡ ਨੂੰ ਚੌੜਾ ਕਰਨ ਦੀ ਚੱਲ ਰਹੀ ਪ੍ਰਕਿਰਿਆ ਕਾਰਨ ਮਲਬੇ ਦਾ ਵੱਡਾ ਢੇਰ ਲਾ ਕੇ ਉਸ ’ਤੇ ਰਸਤਾ ਬੰਦ ਦੀ ਤਖ਼ਤੀ ਲਾ ਦਿੱਤੀ ਗਈ ਹੈ। ਸੜਕ ਦੇ ਦੱਖਣ ਵਾਲੇ ਪਾਸੇ ਡੂੰਘੀ ਪੁਟਾਈ ਕਾਰਨ ਪਿਛਲੇ ਕਰੀਬ ਤਿੰਨ ਹਫ਼ਤੇ ਤੋਂ ਰਾਹਗੀਰਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡੀ ਬੋਰਡ ਦੇ ਅਧਿਕਾਰੀਆਂ ਅਨੁਸਾਰ ਹਾਲੇ ਮਾਰਚ ਦਾ ਪੂਰਾ ਮਹੀਨਾ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇਗਾ। ਸੜਕ ਉਸਾਰੀ ਵਿੱਚ ਲੱਗੇ ਜ਼ਿਆਦਾਤਰ ਪ੍ਰਵਾਸੀ ਮਜ਼ਦੂਰ ਹੋਲੀ ਦੀ ਛੁੱਟੀ ਮਨਾਉਣ ਆਪਣੇ ਪਿੰਡਾਂ ਨੂੰ ਚਲੇ ਗਏ ਹਨ, ਜਿਸ ਕਾਰਨ ਕੰਮ ਕੀੜੀ ਦੀ ਚਾਲ ਹੀ ਚੱਲ ਰਿਹਾ ਹੈ। ਮੰਡੀ ਬੋਰਡ ਦੇ ਜੂਨੀਅਰ ਇੰਜਨੀਅਰ ਲਵਪ੍ਰੀਤ ਸਿੰਘ ਨੇ ਕਿਹਾ ਕਿ 30 ਮਾਰਚ ਤੱਕ ਸੜਕ ਦਾ ਇੱਕ ਪਾਸੇ ਦਾ ਕੰਮ ਪੂਰਾ ਕਰ ਲਿਆ ਜਾਵੇਗਾ। ਕਾਬਲੇ-ਗ਼ੌਰ ਹੈ ਕਿ ਪਿੰਡ ਸੁਧਾਰ ਹੀ ਨਹੀਂ ਐਤੀਆਣਾ, ਤੁਗਲ, ਜੱਸੋਵਾਲ, ਹੇਰਾਂ, ਸੂਜਾਪੁਰ, ਵੜੈਚ ਸਣੇ ਕਈ ਪਿੰਡਾਂ ਦੇ ਲੋਕਾਂ ਨੂੰ ਥਾਣਾ ਸੁਧਾਰ ਅਤੇ ਬਾਜ਼ਾਰ ਵਿੱਚ ਖ਼ਰੀਦੋ-ਫ਼ਰੋਖ਼ਤ ਤੋਂ ਇਲਾਵਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਾਗ਼ਬਾਨੀ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਦਫ਼ਤਰ ਨਾਲ ਸੰਪਰਕ ਕਰਨ ਲਈ ਇਸੇ ਸੜਕ ਰਾਹੀਂ ਜਾਣਾ ਪੈਂਦਾ ਹੈ। ਸੜਕ ਨੂੰ ਚੌੜਾ ਕਰਨ ਦੀ ਪ੍ਰਕਿਰਿਆ ਕਰੀਬ ਇਕ ਮਹੀਨਾ ਪਹਿਲਾਂ ਸ਼ੁਰੂ ਹੋਈ ਸੀ। ਜੇ ਈ ਲਵਪ੍ਰੀਤ ਸਿੰਘ ਅਨੁਸਾਰ ਪਿੰਡ ਹੁਣ ਪਿੰਡ ਸੁਧਾਰ ਦੀ ਪੰਚਾਇਤ ਵੱਲੋਂ ਸੀਵਰੇਜ ਪਾਉਣ ਦੀ ਯੋਜਨਾ ਕਾਰਨ ਅੜਿੱਕਾ ਹੋਰ ਲੰਬਾ ਵੀ ਹੋ ਸਕਦਾ ਹੈ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

