ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪੰਜਕੋਹਾ ਦਾ ਨਾਵਲ ‘ਕੀ ਖੱਟਿਆ ਪ੍ਰਦੇਸ’ ਰਿਲੀਜ਼

ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਵਿੱਚ ਸਮਾਗਮ
ਨਾਵਲ ‘ਕੀ ਖੱਟਿਆ ਪ੍ਰਦੇਸ?’ ਲੋਕ ਅਰਪਣ ਕਰਦੇ ਹੋਏ ਡਾ. ਐੱਸਪੀ ਸਿੰਘ ਅਤੇ ਹੋਰ।
Advertisement

ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਅੱਜ ਕਰਵਾਏ ਸਮਾਗਮ ਵਿੱਚ ਨਕਸ਼ਦੀਪ ਪੰਜਕੋਹਾ (ਅਮਰੀਕਾ) ਦਾ ਨਾਵਲ ‘ਕੀ ਖੱਟਿਆ ਪ੍ਰਦੇਸ?’ ਲੋਕ ਅਰਪਨ ਕੀਤਾ ਗਿਆ। ਸਮਾਗਮ ਵਿੱਚ ਕਾਲਜ ਪ੍ਰਬੰਧਕ ਕੌਂਸਲ ਦੇ ਪ੍ਰਧਾਨ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਉਪ ਕੁਲਪਤੀ ਡਾ. ਐੱਸ ਪੀ ਸਿੰਘ ਨੇ ਕਿਹਾ ਕਿ ਨਕਸ਼ਦੀਪ ਪੰਜਕੋਹਾ ਪਿਛਲੇ ਚਾਰ ਦਹਾਕਿਆਂ ਤੋਂ ਅਮਰੀਕਾ ਵਾਸੀ ਹੈ। ਉਨ੍ਹਾਂ ਪੰਜਕੋਹਾ ਦੇ ਬਹੁ-ਚਰਚਿਤ ਨਾਵਲ ‘ਗਿਰਵੀ ਹੋਏ ਮਨ’ ਬਾਰੇ ਵੀ ਸਰੋਤਿਆਂ ਨੂੰ ਦੱਸਿਆ। ਨਕਸ਼ਦੀਪ ਪੰਜਕੋਹਾ ਨੇ ਸਰੋਤਿਆਂ ਦੇ ਰੂਬਰੂ ਹੁੰਦਿਆਂ ਆਪਣੇ ਸੰਘਰਸ਼ ਭਰੇ ਦਿਨਾਂ ਬਾਰੇ ਦੱਸਿਆ। ਆਪਣੇ ਨਵ-ਪ੍ਰਕਾਸ਼ਿਤ ਨਾਵਲ ਬਾਰੇ ਉਨ੍ਹਾਂ ਕਿਹਾ ਕਿ ਇਸ ਨਾਵਲ ਵਿੱਚ ਪੰਜਾਬੀ ਔਰਤਾਂ ਤੇ ਵਿਸ਼ੇਸ਼ ਕਰ ਕੇ ਪੜ੍ਹਾਈ ਦੇ ਆਧਾਰ ’ਤੇ ਦੇਖਾ-ਦੇਖੀ ਬਾਹਰ ਜਾਣ ਵਾਲੀਆਂ ਕੁੜੀਆਂ ਨੂੰ ਕੇਂਦਰ ਵਿੱਚ ਰੱਖ ਕੇ ਬਿਰਤਾਂਤ ਸਿਰਜਿਆ ਗਿਆ ਹੈ। ਪੰਜਾਬੀ ਵਿਭਾਗ ਦੀ ਮੁਖੀ ਪ੍ਰੋ. ਸ਼ਰਨਜੀਤ ਕੌਰ ਨੇ ਨਕਸ਼ਦੀਪ ਪੰਜਕੋਹਾ ਦੀ ਪਿਛਲੇ ਲੰਬੇ ਸਮੇਂ ਤੋਂ ਪਰਵਾਸੀ ਸਾਹਿਤ ਅਧਿਐਨ ਕੇਂਦਰ ਨਾਲ ਸਾਂਝ ਤੇ ਨਿੱਘੇ ਰਿਸ਼ਤੇ ਬਾਰੇ ਸਰੋਤਿਆਂ ਨੂੰ ਜਾਣੂ ਕਰਵਾਇਆ। ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ।

ਸਮਾਗਮ ਦੌਰਾਨ ਹੋਈ ਚਰਚਾ ਵਿੱਚ ਕਾਲਜ ਕੌਂਸਲ ਦੇ ਆਨਰੇਰੀ ਜਨਰਲ ਸਕੱਤਰ ਹਰਸ਼ਰਨ ਸਿੰਘ ਨਰੂਲਾ, ਮੈਂਬਰ ਹਰਦੀਪ ਸਿੰਘ, ਡਾਇਰੈਕਟਰ ਜੀ.ਜੀ.ਐੱਨ.ਆਈ.ਐੱਮ.ਟੀ. ਪ੍ਰੋ. ਮਨਜੀਤ ਸਿੰਘ ਛਾਬੜਾ, ਸ਼ਾਇਰ ਤ੍ਰੈਲੋਚਨ ਲੋਚੀ, ਡਾ. ਗੁਰਚਰਨ ਕੌਰ ਕੌਚਰ ਤੇ ਰਾਜਿੰਦਰ ਸਿੰਘ ਸੰਧੂ ਨੇ ਵੀ ਹਿੱਸਾ ਲਿਆ। ਪ੍ਰੋਗਰਾਮ ਦਾ ਸੰਚਾਲਨ ਪਰਵਾਸੀ ਸਾਹਿਤ ਅਧਿਐਨ ਕੇਂਦਰ ਦੇ ਕੋ-ਆਰਡੀਨੇਟਰ ਡਾ. ਤੇਜਿੰਦਰ ਕੌਰ ਵੱਲੋਂ ਕੀਤਾ ਗਿਆ।

Advertisement

Advertisement