DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਰਕਟ ਹਾਊਸ ਨੇੜੇ ਬੇਕਾਬੂ ਪਜੈਰੋ ਪਲਟੀ

ਸਨਅਤੀ ਸ਼ਹਿਰ ਵਿੱਚ ਦੇਰ ਰਾਤ ਤੇਜ਼ ਰਫ਼ਤਾਰੀ ਇੱਕ ਵਾਰ ਫਿਰ ਵੱਡੇ ਹਾਦਸੇ ਦਾ ਕਾਰਨ ਬਣ ਗਈ। ਫਿਰੋਜ਼ਪੁਰ ਰੋਡ ਸਥਿਤ ਸਰਕਟ ਹਾਊਸ ਨੇੜੇ ਬੀਤੀ ਰਾਤ ਕਰੀਬ ਇੱਕ ਵਜੇ ਇੱਕ ਬੇਕਾਬੂ ਪਜੈਰੋ ਗੱਡੀ ਡਿਵਾਈਡਰ ਨਾਲ ਟਕਰਾ ਕੇ ਸੜਕ ’ਤੇ ਹੀ ਪਲਟ ਗਈ।...

  • fb
  • twitter
  • whatsapp
  • whatsapp
Advertisement

ਸਨਅਤੀ ਸ਼ਹਿਰ ਵਿੱਚ ਦੇਰ ਰਾਤ ਤੇਜ਼ ਰਫ਼ਤਾਰੀ ਇੱਕ ਵਾਰ ਫਿਰ ਵੱਡੇ ਹਾਦਸੇ ਦਾ ਕਾਰਨ ਬਣ ਗਈ। ਫਿਰੋਜ਼ਪੁਰ ਰੋਡ ਸਥਿਤ ਸਰਕਟ ਹਾਊਸ ਨੇੜੇ ਬੀਤੀ ਰਾਤ ਕਰੀਬ ਇੱਕ ਵਜੇ ਇੱਕ ਬੇਕਾਬੂ ਪਜੈਰੋ ਗੱਡੀ ਡਿਵਾਈਡਰ ਨਾਲ ਟਕਰਾ ਕੇ ਸੜਕ ’ਤੇ ਹੀ ਪਲਟ ਗਈ।

ਇਸ ਹਾਦਸੇ ਵਿੱਚ ਕਾਰ ਸਵਾਰਾਂ ਦੀ ਜਾਨ ਬਚ ਗਈ, ਹਾਲਾਂਕਿ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ਦੌਰਾਨ ਮੌਕੇ ’ਤੇ ਮੌਜੂਦ ਲੋਕਾਂ ਦੇ ਅਨੁਸਾਰ ਸਫੈਦ ਰੰਗ ਦੀ ਪਜੈਰੋ ਕਾਰ ਕਾਫੀ ਤੇਜ਼ ਰਫ਼ਤਾਰ ਵਿੱਚ ਸੀ। ਸਰਕਟ ਹਾਊਸ ਦੇ ਕੋਲ ਪਹੁੰਚਦੇ ਹੀ ਚਾਲਕ ਦਾ ਸੰਤੁਲਨ ਵਿਗੜ ਗਿਆ ਅਤੇ ਗੱਡੀ ਸਿੱਧੀ ਡਿਵਾਈਡਰ ’ਤੇ ਚੜ੍ਹਦੇ ਹੋਏ ਪਲਟ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਉੱਥੋਂ ਗੁਜ਼ਰ ਰਹੇ ਵਾਹਨ ਚਾਲਕ ਤੁਰੰਤ ਮਦਦ ਦੇ ਲਈ ਰੁਕ ਗਏ। ਲੋਕਾਂ ਨੇ ਕਾਰ ਵਿੱਚ ਫਸੇ ਦੋ-ਤਿੰਨ ਨੌਜਵਾਨਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਚਸ਼ਮਦੀਦਾਂ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਮਾਮੂਲੀ ਸੱਟਾਂ ਆਈਆਂ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਜ਼ਖ਼ਮੀਆਂ ਦੇ ਪਰਿਵਾਰਕ ਮੈਂਬਰ ਮੌਕੇ ’ਤੇ ਪਹੁੰਚ ਗਏ ਅਤੇ ਉਨ੍ਹਾਂ ਨੂੰ ਆਪਣੇ ਨਾਲ ਲੈ ਗਏ, ਜਿਸ ਦੇ ਚਲਦੇ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ।

Advertisement

ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ, ਜਿਸ ਨੂੰ ਬਾਅਦ ਵਿੱਚ ਕ੍ਰੇਨ ਦੀ ਮਦਦ ਨਾਲ ਸੜਕ ਤੋਂ ਹਟਾ ਕੇ ਕਿਨਾਰੇ ਕੀਤਾ ਗਿਆ। ਪੁਲੀਸ ਦਾ ਕਹਿਣਾ ਹੈ ਕਿ ਰਾਤ ਵੇਲੇ ਟਰੈਫਿਕ ਘੱਟ ਹੋਣ ਕਾਰਨ ਅਕਸਰ ਲੋਕ ਲਾਪ੍ਰਵਾਹੀ ਨਾਲ ਵਾਹਨ ਚਲਾਉਂਦੇ ਹਨ, ਜੋ ਇਸ ਤਰ੍ਹਾਂ ਦੀ ਅਣਹੋਣੀ ਦਾ ਮੁੱਖ ਕਾਰਨ ਬਣ ਰਿਹਾ ਹੈ। ਥਾਣਾ ਡਿਵੀਜ਼ਨ ਪੰਜ ਦੀ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

Advertisement

Advertisement
×