‘ਰੇਲਵੇ ਦੀ ਜ਼ਮੀਨ’ ਵਿੱਚ ਬੈਠੇ ਦੁਕਾਨਦਾਰਾਂ ਵੱਲੋਂ ਨੋਟਿਸ ਭੇਜਣ ਦਾ ਵਿਰੋਧ : The Tribune India

‘ਰੇਲਵੇ ਦੀ ਜ਼ਮੀਨ’ ਵਿੱਚ ਬੈਠੇ ਦੁਕਾਨਦਾਰਾਂ ਵੱਲੋਂ ਨੋਟਿਸ ਭੇਜਣ ਦਾ ਵਿਰੋਧ

‘ਰੇਲਵੇ ਦੀ ਜ਼ਮੀਨ’ ਵਿੱਚ ਬੈਠੇ ਦੁਕਾਨਦਾਰਾਂ ਵੱਲੋਂ ਨੋਟਿਸ ਭੇਜਣ ਦਾ ਵਿਰੋਧ

ਰੇਲਵੇ ਵਿਭਾਗ ਦੇ ਨੋਟਿਸਾਂ ਦਾ ਵਿਰੋਧ ਕਰਦੇ ਹੋਏ ਦੁਕਾਨਦਾਰ।

ਜਸਬੀਰ ਸਿੰਘ ਸ਼ੇਤਰਾ

ਜਗਰਾਉਂ, 27 ਸਤੰਬਰ

ਸਥਾਨਕ ਸ਼ੇਰਪੁਰਾ ਰੋਡ ’ਤੇ ਇਕ ਕਤਾਰ ’ਚ ਰੇਲਵੇ ਫਾਟਕਾਂ ਤੱਕ ਬਣੀਆਂ 60 ਤੋਂ ਵਧੇਰੇ ਦੁਕਾਨਾਂ ਦੇ ਬਾਹਰ ਅੱਜ ਰੇਲਵੇ ਵਿਭਾਗ ਨੇ ਨੋਟਿਸ ਲਾ ਦਿੱਤੇ। ਫ਼ਿਰੋਜ਼ਪੁਰ ਤੋਂ ਆਈ ਰੇਲਵੇ ਟੀਮ ਵੱਲੋਂ ਜਿਵੇਂ ਹੀ ਦੁਕਾਨਦਾਰਾਂ ਨੂੰ ਨੋਟਿਸ ਦਿੱਤੇ ਗਏ ਤਾਂ ਉਨ੍ਹਾਂ ਨੇ ਇਸ ਦਾ ਵਿਰੋਧ ਸ਼ੁਰੂ ਕਰ ਦਿੱਤਾ। ਦਹਾਕਿਆਂ ਤੋਂ ਇਸ ਥਾਂ ਦੁਕਾਨਾਂ ਖੋਲ੍ਹ ਕੇ ਘਰ ਚਲਾ ਰਹੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹ ਅਦਾਲਤ ਵਿੱਚ ਕੇਸ ਜਿੱਤ ਚੁੱਕੇ ਹਨ। ਦੂਜੇ ਪਾਸੇ, ਰੇਲਵੇ ਵਿਭਾਗ ਨੇ ਇਨ੍ਹਾਂ ਨੋਟਿਸਾਂ ਵਿੱਚ ਸਮੂਹ ਦੁਕਾਨਦਾਰਾਂ ਨੂੰ 30 ਸਤਬਰ ਨੂੰ ਫ਼ਿਰੋਜ਼ਪੁਰ ਡੀਆਰਐੱਮ ਦਫ਼ਤਰ ਪੇਸ਼ ਹੋਣ ਲਈ ਕਿਹਾ ਹੈ। ਰੇਲਵੇ ਸਟੇਸ਼ਨ ਦੇ ਨਜ਼ਦੀਕੀ ਇਹ ਦੁਕਾਨਾਂ ਸਥਿਤ ਹਨ ਤੇ ਇਨ੍ਹਾਂ ਦੇ ਮਗਰ ਝੁੱਗੀਆਂ ਤੇ ਕੁਝ ਘਰ ਬਣੇ ਹੋਏ ਹਨ। ਇਨ੍ਹਾਂ ਨੂੰ ਲੈ ਕੇ ਕਈ ਸਾਲਾਂ ਤੋਂ ਵਿਵਾਦ ਚੱਲਦਾ ਰਿਹਾ ਹੈ। ਕਈ ਵਾਰ ਰੇਲਵੇ ਟੀਮਾਂ ਇਨ੍ਹਾਂ ਨੂੰ ਢਾਹੁਣ ਵੀ ਆਈਆਂ ਅਤੇ ਇਕ ਵਾਰ ਵੱਡੀ ਗਿਣਤੀ ਘਰ ਢਾਹੇ ਵੀ ਗਏ। ਉਸ ਤੋਂ ਬਾਅਦ ਕੁਝ ਸਾਲ ਮਾਮਲਾ ਸ਼ਾਂਤ ਰਹਿਣ ਮਗਰੋਂ ਅੱਜ ਆਏ ਨੋਟਿਸਾਂ ਨਾਲ ਇਹ ਮੁੱਦਾ ਦੁਬਾਰਾ ਭਖ਼ਣ ਲੱਗਾ ਹੈ।

ਦੁਕਾਨਦਾਰ ਐਸੋਸੀਏਸ਼ਨ ਦੇ ਆਗੂ ਹਰਬੰਸ ਲਾਲ ਨੇ ਕਿਹਾ ਕਿ ਉਹ 2016 ਵਿੱਚ ਹੀ ਕੇਸ ਜਿੱਤ ਗਏ ਸਨ। ਹੁਣ ਰੇਲਵੇ ਵਿਭਾਗ ਨਾਜਾਇਜ਼ ਸੱਦ ਕੇ ਤੰਗ ਪ੍ਰੇਸ਼ਾਨ ਕਰਨਾ ਚਾਹੁੰਦਾ ਹੈ ਜਿਸ ਦਾ ਜਵਾਬ ਉਨ੍ਹਾਂ ਦੇ ਵਕੀਲ ਦੇਣਗੇ। 30 ਸਤੰਬਰ ਨੂੰ ਪੇਸ਼ ਨਾ ਹੋਣ ਦੀ ਗੱਲ ਕਹਿੰਦਿਆਂ ਦੁਕਾਨਦਾਰਾਂ ਨੇ ਕਿਹਾ ਕਿ ਜਦੋਂ ਉਹ ਕੇਸ ਜਿੱਤ ਚੁੱਕੇ ਹਨ ਅਤੇ ਇਸ ਸਬੰਧੀ ਲੋੜੀਂਦੇ ਕਾਗਜ਼ ਵੀ ਰੇਲਵੇ ਵਿਭਾਗ ਨੂੰ ਦੇ ਚੁੱਕੇ ਹਨ ਤਾਂ ਹੁਣ ਅਚਾਨਕ ਇਹ ਨੋਟਿਸ ਭੇਜਣ ਦੀ ਗੱਲ ਸਮਝੋਂ ਬਾਹਰੀ ਹੈ। ਨੋਟਿਸ ਲੈ ਕੇ ਆਈ ਟੀਮ ਦਾ ਝੁੱਗੀਆਂ ਕੋਲੋਂ ਲੰਘਣ ਸਮੇਂ ਉਥੇ ਰਹਿੰਦੀਆਂ ਕੁਝ ਔਰਤਾਂ ਵੱਲੋਂ ਵਿਰੋਧ ਵੀ ਕੀਤਾ ਗਿਆ।

ਦੂਜੇ ਪਾਸੇ ਦੁਕਾਨਦਾਰਾਂ ਵਿਕਰਮਜੀਤ ਵਿੱਕੀ, ਅਰਜੁਨ ਦਾਸ, ਕਮਲ ਕਿਸ਼ੋਰ, ਕੇਵਲ ਸਿੰਘ, ਭੂਸ਼ਣ ਲਾਲ, ਅਵਤਾਰ ਸਿੰਘ, ਜਗਦੀਸ਼ ਕੁਮਾਰ, ਰਜਿੰਦਰ ਸਿੰਘ ਆਦਿ ਨੇ ਦੁਬਾਰਾ ਕਾਨੂੰਨੀ ਲੜਾਈ ਲੜਨ ਅਤੇ ਇਸ ਕਦਮ ਦਾ ਜਨਤਕ ਵਿਰੋਧ ਕਰਨ ਦੀ ਗੱਲ ਆਖੀ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਕੁਝ ਦੁਕਾਨਾਂ ਅੱਗੇ ਵਿਕਣ ਤੋਂ ਬਾਅਦ ਉੱਥੇ ਨਵੀਂਆਂ ਦੁਕਾਨਾਂ ਤੇ ਨਵੇਂ ਕਾਰੋਬਾਰ ਸ਼ੁਰੂ ਹੋਏ ਹਨ ਪਰ ਇਨ੍ਹਾਂ ਨੋਟਿਸਾਂ ਨਾਲ ਮੁੱਲ ਦੁਕਾਨਾਂ ਲੈਣ ਵਾਲੇ ਵੀ ਸਹਿਮ ਗਏ ਹਨ।

ਸਟੇਸ਼ਨ ਮਾਸਟਰ ਨਾਲ ਇਸ ਸਬੰਧੀ ਗੱਲ ਨਹੀਂ ਹੋ ਸਕੀ ਜਦੋਂਕਿ ਰੇਲਵੇ ਪੁਲੀਸ ਚੌਕੀ ਦੇ ਇੰਚਾਰਜ ਜੀਵਨ ਸਿੰਘ ਨੇ ਕਿਹਾ ਕਿ ਡੀਆਰਐੱਮ ਫ਼ਿਰੋਜ਼ਪੁਰ ਵੱਲੋਂ ਆਏ ਆਦੇਸ਼ਾਂ ਮੁਤਾਬਕ ਦੁਕਾਨਦਾਰਾਂ ਨੂੰ ਨੋਟਿਸ ਦਿੱਤੇ ਗਏ ਹਨ। ਉਨ੍ਹਾਂ ਦੀ ਡਿਊਟੀ ਨੋਟਿਸ ਦੇਣ ਆਏ ਰੇਲਵੇ ਮੁਲਾਜ਼ਮਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੀ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਐਗਜ਼ਿਟ ਪੋਲ: ਗੁਜਰਾਤ ਵਿੱਚ ਮੁੜ ‘ਕਮਲ’ ਖਿੜਨ ਦੀ ਸੰਭਾਵਨਾ

ਐਗਜ਼ਿਟ ਪੋਲ: ਗੁਜਰਾਤ ਵਿੱਚ ਮੁੜ ‘ਕਮਲ’ ਖਿੜਨ ਦੀ ਸੰਭਾਵਨਾ

ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਤੇ ਕਾਂਗਰਸ ਦਰਮਿਆਨ ਫਸਵੀਂ ਟੱਕਰ, ਦਿੱਲੀ ...

ਗੁਜਰਾਤ ਚੋਣਾਂ: ਦੂਜੇ ਗੇੜ ’ਚ 93 ਸੀਟਾਂ ਲਈ ਵੋਟਿੰਗ ਦਾ ਅਮਲ ਸ਼ੁਰੂ

ਗੁਜਰਾਤ ਚੋਣਾਂ: ਦੂਜੇ ਗੇੜ ’ਚ 93 ਸੀਟਾਂ ਲਈ ਵੋਟਿੰਗ ਦਾ ਅਮਲ ਸ਼ੁਰੂ

ਸ਼ਾਮ 5 ਵਜੇ ਤੱਕ 58.44 ਫੀਸਦ ਪੋਲਿੰਗ

ਲਖੀਮਪੁਰ ਖੀਰੀ: ਕੇਂਦਰ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਦਾ ਨਾਂ ਕੇਸ ’ਚੋਂ ਹਟਾਉਣ ਸਬੰਧੀ ਅਪੀਲ ਖਾਰਜ

ਲਖੀਮਪੁਰ ਖੀਰੀ: ਕੇਂਦਰ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਦਾ ਨਾਂ ਕੇਸ ’ਚੋਂ ਹਟਾਉਣ ਸਬੰਧੀ ਅਪੀਲ ਖਾਰਜ

ਆਸ਼ੀਸ਼ ਮਿਸ਼ਰਾ ਸਣੇ ਸਾਰੇ ਮੁਲਜ਼ਮਾਂ ਖਿਲਾਫ ਭਲਕੇ ਹੋਣਗੇ ਦੋਸ਼ ਆਇਦ

ਜਬਰੀ ਧਰਮ ਤਬਦੀਲੀ ਸੰਵਿਧਾਨ ਦੀ ਖਿਲਾਫ਼ਵਰਜ਼ੀ: ਸੁਪਰੀਮ ਕੋਰਟ

ਜਬਰੀ ਧਰਮ ਤਬਦੀਲੀ ਸੰਵਿਧਾਨ ਦੀ ਖਿਲਾਫ਼ਵਰਜ਼ੀ: ਸੁਪਰੀਮ ਕੋਰਟ

ਸੌਲੀਸਿਟਰ ਜਨਰਲ ਨੇ ਜਾਣਕਾਰੀ ਇਕੱਤਰ ਕਰਨ ਲਈ ਹਫ਼ਤੇ ਦਾ ਸਮਾਂ ਮੰਗਿਆ; ਅ...

‘ਮੈਨੂੰ ਅਮਰੀਕੀ ਪੁਲੀਸ ਨੇ ਹਿਰਾਸਤ ’ਚ ਨਹੀਂ ਲਿਆ’

‘ਮੈਨੂੰ ਅਮਰੀਕੀ ਪੁਲੀਸ ਨੇ ਹਿਰਾਸਤ ’ਚ ਨਹੀਂ ਲਿਆ’

ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਸਾਜ਼ਿਸ਼ਘਾੜੇ ਗੋਲਡੀ ਬਰਾੜ ਨੇ ਯੂਟ...

ਸ਼ਹਿਰ

View All