DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਐੱਮ ਬੀ ਬੀ ਐੱਸ ਦਾਖ਼ਲੇ ਲਈ ਸਕਿਉਰਿਟੀ ਸ਼ਰਤ ਦਾ ਵਿਰੋਧ

ਬਸਪਾ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ; ਸ਼ਰਤ ਤੁਰੰਤ ਵਾਪਸ ਲੈਣ ਦੀ ਮੰਗ

  • fb
  • twitter
  • whatsapp
  • whatsapp
featured-img featured-img
ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਬਸਪਾ ਆਗੂ। -ਫੋਟੋ: ਸ਼ੇਤਰਾ
Advertisement

ਬਹੁਜਨ ਸਮਾਜ ਪਾਰਟੀ ਨੇ ਐੱਮ ਬੀ ਬੀ ਐੱਸ ਦਾਖ਼ਲੇ ਲਈ ਵੀਹ-ਵੀਹ ਲੱਖ ਰੁਪਏ ਦੀ ਸਕਿਉਰਿਟੀ ਵਾਲੀ ਰੱਖੀ ਸ਼ਰਤ ਦਾ ਵਿਰੋਧ ਕਰਦਿਆਂ ਪੰਜਾਬ ਸਰਕਾਰ ਤੋਂ ਇਹ ਸ਼ਰਤ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ। ਵਿਧਾਨ ਸਭਾ ਹਲਕਾ ਜਗਰਾਉਂ ਦੇ ਬਸਪਾ ਪ੍ਰਧਾਨ ਐਡਵੋਕੇਟ ਰਛਪਾਲ ਸਿੰਘ ਗਾਲਿਬ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਡਾਕਟਰ ਬਣਨ ਲਈ ਐੱਮ ਬੀ ਬੀ ਐੱਸ ਵਿੱਚ ਦਾਖ਼ਲਾ ਲੈਣ ਵਾਲੇ ਬੱਚਿਆਂ ਤੋਂ ਵੀਹ-ਵੀਹ ਲੱਖ ਰੁਪਏ ਦੀ ਅਚੱਲ ਸਕਿਉਰਟੀ ਦੀ ਮੰਗ ਕਰੀ ਰਹੀ ਹੈ, ਜੋ ਗਰੀਬ ਵਿਦਿਆਰਥੀਆਂ ਲਈ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮਨੂੰਵਾਦੀ ਤਾਕਤਾਂ ਦੇ ਏਜੰਡੇ ਤਹਿਤ ਕੰਮ ਕਰਦੀ ਹੈ, ਜਿਸ ਨੂੰ ਬਸਪਾ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।

ਉਨ੍ਹਾਂ ਕਿਹਾ ਕਿ ਗਰੀਬਾਂ ਕੋਲ ਵੀਹ-ਵੀਹ ਲੱਖ ਰੁਪਏ ਦੀ ਜਾਇਦਾਦ ਤਾਂ ਘਰ ਵੇਚ ਕੇ ਵੀ ਨਹੀਂ ਬਣਨੀ ਕਿਉਂਕਿ ਬੱਚੇ ਨੀਟ ਪ੍ਰੀਖਿਆ ਪਾਸ ਕਰ ਕੇ ਆਏ ਹਨ ਫਿਰ ਵੀ ਉਨ੍ਹਾਂ ਤੋਂ ਸਕਿਉਰਟੀ ਵਾਲੀ ਸ਼ਰਤ ਰੱਖਣੀ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਹੈ। ਐਡਵੋਕੇਟ ਗਾਲਿਬ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਹਰੇਕ ਉਸ ਬੱਚੇ ਨੂੰ ਤੁਰੰਤ ਮੈਡੀਕਲ ਕਾਲਜਾਂ ਵਿੱਚ ਦਾਖ਼ਲਾ ਦੇਣ, ਜਿਹੜੇ ਨੀਟ ਪ੍ਰੀਖਿਆ ਵਿੱਚੋਂ ਚੁਣੇ ਜਾ ਚੁੱਕੇ ਹਨ ਤੇ ਵੀਹ ਲੱਖ ਰੁਪਏ ਦੀ ਸਕਿਉਰਟੀ ਵਾਲੀ ਸ਼ਰਤ ਤੁਰੰਤ ਹਟਾਈ ਜਾਵੇ, ਨਹੀਂ ਬਸਪਾ ਨੂੰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ। ਇਸ ਮੌਕੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਪਰਗਣ ਸਿੰਘ ਬਿਲਗਾ, ਹਲਕਾ ਇੰਚਾਰਜ ਬਿੱਕਰ ਸਿੰਘ, ਪ੍ਰੇਮ ਸਿੰਘ, ਲਖਵੀਰ ਸਿੰਘ, ਲਛਮਣ ਸਿੰਘ, ਡਾ. ਜਗਜੀਤ ਸਿੰਘ ਨੋਨਾ, ਸੁਨੀਤਾ ਰਾਣੀ, ਹਰਜੀਤ ਸਿੰਘ ਬੱਬੂ, ਗੁਰਦੀਪ ਸਿੰਘ, ਹਰਜਿੰਦਰ ਸਿੰਘ ਰਾਜੂ ਅਤੇ ਗੁਰਸੇਵਕ ਸਿੰਘ ਹਾਜ਼ਰ ਸਨ।

Advertisement

Advertisement
Advertisement
×