ਮੰਗਾਂ ਨਾ ਮੰਨਣ ’ਤੇ ਨਰਸਿੰਗ ਸਟਾਫ਼ ਵੱਲੋਂ ਮੁਜ਼ਾਹਰਾ

ਮੰਗਾਂ ਨਾ ਮੰਨਣ ’ਤੇ ਨਰਸਿੰਗ ਸਟਾਫ਼ ਵੱਲੋਂ ਮੁਜ਼ਾਹਰਾ

ਨਾਅਰੇਬਾਜ਼ੀ ਕਰਦਾ ਹੋੲਿਆ ਆਈਵੀਵਾਈ ਹਸਪਤਾਲ ਦਾ ਨਰਸਿੰਗ ਸਟਾਫ਼।

ਜੋਗਿੰਦਰ ਸਿੰਘ ਓਬਰਾਏ
ਖੰਨਾ, 12 ਅਗਸਤ

ਇਥੋਂ ਦੇ ਆਈਵੀਵਾਈ ਹਸਪਤਾਲ ਵਿੱਚ ਨਰਸਿੰਗ ਸਟਾਫ਼ ਵੱਲੋਂ ਆਪਣੀਆਂ ਮੰਗਾਂ ਸਬੰਧੀ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਸਟਾਫ਼ ਨੇ ਹਸਪਤਾਲ ਪ੍ਰਸ਼ਾਸਨ ’ਤੇ ਘੱਟ ਤਨਖ਼ਾਹਾਂ ਦੇਣ ਅਤੇ ਕਰੋਨਾਵਾਇਰਸ ਜਿਹੀ ਦੌਰਾਨ ਪੂਰਾ ਮੈਡੀਕਲ ਸਮਾਨ ਨਾ ਦੇਣ ਦੇ ਦੋਸ਼ ਲਾਏ। ਧਰਨਾਕਾਰੀਆਂ ਨੇ ਦੱਸਿਆ ਕਿ ਉਹ ਕੋਵਿਡ-19 ਦੌਰਾਨ ਤਨਦੇਹੀ ਨਾਲ ਡਿਊਟੀ ਦਿੰਦੇ ਰਹੇ ਹਨ ਪਰ ਹਸਪਤਾਲ ਵੱਲੋਂ ਕਰੋਨਾ ਤੋਂ ਬਚਾਅ ਲਈ ਪੀਪੀਈ ਕਿੱਟ, ਮਾਸਕ, ਸੈਨੇਟਾਈਜ਼ਰ ਤੇ ਹੋਰ ਮੈਡੀਕਲ ਸਾਮਾਨ ਬਹੁਤ ਘੱਟ ਮਾਤਰਾ ਵਿਚ ਦਿੱਤਾ ਗਿਆ। ਇਸ ਦੇ ਬਾਵਜੂਦ ਹਸਪਤਾਲ ਵੱਲੋਂ ਤਨਖਾਹਾਂ ਵਿਚ ਕਟੌਤੀ ਕੀਤੀ ਗਈ ਤੇ ਅੱਧੀ ਦੇ ਕਰੀਬ ਤਨਖਾਹ ਦਿੱਤੀ ਜਾਂਦੀ ਰਹੀ। ਉਇਸ ਮੌਕੇ ਹਰਵੀਰ ਸਿੰਘ, ਗੁਰਜੀਤ ਸਿੰਘ ਮਾਨ, ਹਰਪ੍ਰੀਤ ਸਿੰਘ, ਹਰਮਨਦੀਪ ਕੌਰ, ਗੁਰਪ੍ਰੀਤ ਕੌਰ, ਕਿਰਨਜੀਤ ਕੌਰ, ਪੁਨੀਤ ਭੱਟੀ, ਗਗਨਪ੍ਰੀਤ ਕੌਰ, ਅਮਨਦੀਪ ਕੌਰ, ਇੰਦਰਜੀਤ ਸਿੰਘ ਹਾਜ਼ਰ ਸਨ। ਹਸਪਤਾਲ ਦੇ ਜੀਐਮ ਮਨੀਸ਼ ਜੈਸਵਾਲ ਨੇ ਦੱਸਿਆ ਕਿ ਘੱਟ ਤਨਖਾਹ ਵਾਲਾ ਮਸਲਾ ਨਹੀਂ ਹੈ। ਜਿਹੜੀ ਗਲਤਫਹਿਮੀ ਸੀ, ਉਸ ਨੂੰ ਦੂਰ ਕਰ ਦਿੱਤਾ ਗਿਆ  ਅਤੇ ਅੱਜ ਉਨ੍ਹਾਂ ਨੂੰ ਤਨਖਾਹਾਂ ਵੀ ਜਾਰੀ ਕਰ ਦਿੱਤੀਆਂ ਹਨ। ਦੂਜੇ ਪਾਸੇ ਧਰਨਾਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੇ ਖਾਤਿਆਂ ਵਿਚ ਸਿਰਫ਼ 1000-1200 ਰੁਪਏ ਹੀ ਪਾਏ ਗਏ ਹਨ, ਜਿਸ ਕਾਰਨ ਉਹ ਮੰਗ ਪੂਰੀ ਨਾ ਹੋਣ ਤੱਕ ਧਰਨਾ ਦੇਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All