DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

NSS Day celebration: ਐੱਨ ਐੱਸ ਐੱਸ ਦਿਵਸ ਸਮਾਗਮ ਨੂੰ ਸਮਰਪਿਤ ਸਮਾਗਮ

ਗੁਰੂ ਨਾਨਕ ਖ਼ਾਲਸਾ ਕਾਲਜ ਫਾਰ ਵਿਮੈਨ, ਗੁਜਰਖਾਨ ਕੈਂਪਸ ਵਿੱਚ ਅੰਦਰੂਨੀ ਗੁਣਵੱਤਾ ਭਰੋਸਾ ਸੈੱਲ ਤਹਿਤ ਐੱਨ ਐੱਸ ਐੱਸ ਯੂਨਿਟ ਵੱਲੋਂ ਰਾਸ਼ਟਰੀ ਸੇਵਾ ਯੋਜਨਾ ਦਿਵਸ ਸਮਾਗਮ ਦੌਰਾਨ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੌਕੇ ਵਿਦਿਆਰਥਣਾਂ ਲਈ ਸਕ੍ਰੀਨ ਟਾਈਮ ਅਤੇ ਇਸ ਦੇ ਪ੍ਰਭਾਵ...

  • fb
  • twitter
  • whatsapp
  • whatsapp
featured-img featured-img
ਪੀ ਏ ਯੂ ਵਿੱਚ ਰੈਲੀ ਕਰਦੇ ਹੋਏ ਵਾਲੰਟੀਅਰ। -ਫੋਟੋ: ਹਿਮਾਂਸ਼ੂ
Advertisement

ਗੁਰੂ ਨਾਨਕ ਖ਼ਾਲਸਾ ਕਾਲਜ ਫਾਰ ਵਿਮੈਨ, ਗੁਜਰਖਾਨ ਕੈਂਪਸ ਵਿੱਚ ਅੰਦਰੂਨੀ ਗੁਣਵੱਤਾ ਭਰੋਸਾ ਸੈੱਲ ਤਹਿਤ ਐੱਨ ਐੱਸ ਐੱਸ ਯੂਨਿਟ ਵੱਲੋਂ ਰਾਸ਼ਟਰੀ ਸੇਵਾ ਯੋਜਨਾ ਦਿਵਸ ਸਮਾਗਮ ਦੌਰਾਨ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।

ਇਸ ਮੌਕੇ ਵਿਦਿਆਰਥਣਾਂ ਲਈ ਸਕ੍ਰੀਨ ਟਾਈਮ ਅਤੇ ਇਸ ਦੇ ਪ੍ਰਭਾਵ ਵਿਸ਼ੇ ’ਤੇ ਲੈਕਚਰ ਡਾ. ਭੂਮਿਕਾ ਬੇਰੀ ਵੱਲੋਂ ਦਿੱਤਾ ਗਿਆ। ਇਸ ਦੌਰਾਨ ਨਸ਼ਾ ਮੁਕਤੀ ਵਿਸ਼ੇ ’ਤੇ ਪੋਸਟਰ ਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆ। ਇਹ ਗਤੀਵਿਧੀਆਂ ਐੱਨ ਐੱਸ ਐੱਸ ਅਧਿਕਾਰੀ ਡਾ. ਕੀਰਤੀ ਧਵਨ ਅਤੇ ਡਾ. ਗਗਨੀਤ ਪਾਲ ਕੌਰ ਕਰਵਾਈਆਂ ਗਈਆਂ। ਪ੍ਰਿੰਸੀਪਲ ਡਾ. ਮਨੀਤਾ ਕਾਹਲੋਂ ਨੇ ਐੱਨ ਐੱਸ ਐੱਸ ਯੂਨਿਟ ਦੇ ਯਤਨਾਂ ਦੀ ਸ਼ਲਾਘਾ ਕੀਤੀ।

Advertisement

ਇਸੇ ਤਰ੍ਹਾਂ ਪੀ ਏ ਯੂ ਦੇ ਖੇਤੀ ਇੰਜਨੀਅਰਿੰਗ ਕਾਲਜ ਦੇ ਐੱਨ ਐੱਸ ਐੱਸ ਯੂਨਿਟ ਦਾ 57ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਦਿਹਾੜੇ ਨੂੰ ਮਨਾਉਣ ਲਈ ਵਿਸ਼ੇਸ਼ ਰੈਲੀ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਦੀ ਅਗਵਾਈ ਵਿਚ ਕੀਤੀ ਗਈ। ਐੱਨ ਐੱਸ ਐੱਸ ਪ੍ਰੋਗਰਾਮ ਕੁਆਰਡੀਨੇਟਰ ਡਾ. ਹਰਮੀਤ ਸਿੰਘ ਸਰਲਾਚ ਨੇ ਵਿਦਿਆਰਥੀਆਂ ਨੂੰ ਸੇਵਾ ਸਮਰਪਣ ਨਾਲ ਜੁੜੇ ਐੱਨ ਐੱਸ ਐੱਸ ਦੀ ਮਹੱਤਤਾ ਤੋਂ ਜਾਣੂ ਕਰਵਾਇਆ। ਪ੍ਰੋਗਰਾਮ ਅਧਿਕਾਰੀ ਡਾ. ਰੁਪਿੰਦਰਪਾਲ ਸਿੰਘ ਅਤੇ ਡਾ. ਗਗਨਦੀਪ ਕੌਰ ਨਾਗਰਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਡਾ. ਐੱਨ ਕੇ ਛੁਨੇਜਾ ਅਤੇ ਡਾ. ਸੰਧਿਆ ਵੀ ਮੌਜੂਦ ਸਨ।

Advertisement

ਇਸੇ ਤਰ੍ਹਾਂ ਸਰਕਾਰੀ ਕਾਲਜ ਫਾਰ ਗਰਲਜ਼, ਲੁਧਿਆਣਾ ਦੀਆਂ ਐੱਨ ਐੱਸ ਐੱਸ ਇਕਾਈਆਂ ਵੱਲੋਂ ਐੱਨ ਐੱਸ ਐੱਸ ਪ੍ਰੋਗਰਾਮ ਅਫਸਰਾਂ ਡਾ. ਬਲਜਿੰਦਰ ਕੁਮਾਰ, ਹਰਜੋਤ ਸਿੰਘ, ਰੁਪਿੰਦਰ ਕੌਰ ਅਤੇ ਡਾ. ਪੂਨਮ ਰਾਣੀ ਦੀ ਅਗਵਾਈ ਹੇਠ ਐੱਨ ਐੱਸ ਐੱਸ ਦਿਵਸ ਉਤਸ਼ਾਹ ਮਨਾਇਆ ਗਿਆ। ਕਾਲਜ ਪ੍ਰਿੰਸੀਪਲ ਸੁਮਨ ਲਤਾ ਨੇ ਮੁੱਖ ਮਹਿਮਾਨ ਵਜੋਂ ਜਦਕਿ ਵਾਈਸ ਪ੍ਰਿੰਸੀਪਲ ਸਰੀਤਾ ਖੁਰਾਨਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।

Advertisement
×