DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਾਛੀਵਾੜਾ ਬਲਾਕ ਸਮਿਤੀ ਦੇ ਨਤੀਜਿਆਂ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਾ ਮਿਲਿਆ

ਕੁੱਲ 16 ਜ਼ੋਨਾਂ ’ਚੋਂ ਛੇ ’ਤੇ ‘ਆਪ’, 6 ’ਤੇ ਅਕਾਲੀ ਦਲ, 3 ’ਤੇ ਕਾਂਗਰਸ ਅਤੇ 1 ’ਤੇ ਭਾਜਪਾ ਜੇਤੂ ਰਹੀ

  • fb
  • twitter
  • whatsapp
  • whatsapp
featured-img featured-img
ਤੱਖਰਾਂ ਜ਼ੋਨ ਤੋਂ ਜੇਤੂ ਮਨਜੀਤ ਕੌਰ (ਸ਼੍ਰੋਮਣੀ ਅਕਾਲੀ ਦਲ)।
Advertisement
ਬਲਾਕ ਸਮਿਤੀ ਮਾਛੀਵਾੜਾ ਦੇ 16 ਜ਼ੋਨਾਂ ਤੋਂ ਆਏ ਚੋਣ ਨਤੀਜਿਆਂ ਵਿੱਚ ਕਿਸੇ ਵੀ ਸਿਆਸੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ। ਚੋਣਾਂ ਦੌਰਾਨ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ, ‘ਆਪ’, ਕਾਂਗਰਸ ਅਤੇ ਭਾਜਪਾ ਵਿਚਕਾਰ ਦੇਖਣ ਨੂੰ ਮਿਲਿਆ ਪਰ ਨਤੀਜਿਆਂ ਮੁਤਾਬਕ 6 ਜ਼ੋਨਾਂ ’ਤੇ ਆਮ ਆਦਮੀ ਪਾਰਟੀ, 6 ਜ਼ੋਨਾਂ ’ਤੇ ਸ਼੍ਰੋਮਣੀ ਅਕਾਲੀ ਦਲ, 3 ’ਤੇ ਕਾਂਗਰਸ ਅਤੇ 1 ’ਤੇ ਭਾਜਪਾ ਜੇਤੂ ਰਹੀ ਹੈ। ਚੋਣ ਅਧਿਕਾਰੀ ਕੁਲਦੀਪ ਬਾਵਾ ਤੋਂ ਪ੍ਰਾਪਤ ਨਤੀਜਿਆਂ ਅਨੁਸਾਰ ਹੇਡੋਂ ਬੇਟ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ 1333 ਅਤੇ ‘ਆਪ’ ਨੂੰ 999 ਵੋਟਾਂ ਪਈਆਂ ਜਿੱਥੋਂ ਅਕਾਲੀ ਦਲ ਦੀ ਉਮੀਦਵਾਰ ਮਹਿੰਦਰ ਕੌਰ 334 ਵੋਟਾਂ ਨਾਲ ਜੇਤੂ ਰਹੀ, ਪੰਜਗਰਾਈਆਂ ਜ਼ੋਨ ਤੋਂ ਭਾਜਪਾ ਨੂੰ 50, ਅਕਾਲੀ ਦਲ ਨੂੰ 1261, ‘ਆਪ’ ਨੂੰ 575 ਅਤੇ ਕਾਂਗਰਸ ਨੂੰ 1011 ਵੋਟਾਂ ਪਈਆਂ ਜਿੱਥੋਂ ਅਕਾਲੀ ਦਲ ਦੀ ਕੁਲਵਿੰਦਰ ਸਿੰਘ 250 ਵੋਟਾਂ ਨਾਲ ਜੇਤੂ ਰਿਹਾ, ਚਕਲੀ ਆਦਲ ਤੋਂ ਅਕਾਲੀ ਦਲ ਨੂੰ 1146, ‘ਆਪ’ ਨੂੰ 689, ਕਾਂਗਰਸ ਨੂੰ 1088 ਵੋਟਾਂ ਪਈਆਂ ਜਿੱਥੋਂ ਅਕਾਲੀ ਦਲ ਦੀ ਅੰਮ੍ਰਿਤਪਾਲ ਕੌਰ 58 ਵੋਟਾਂ ਨਾਲ ਜੇਤੂ ਰਹੀ, ਜਾਤੀਵਾਲ ਜ਼ੋਨ ਤੋਂ ਅਕਾਲੀ ਦਲ ਨੂੰ 1049, ‘ਆਪ’ ਨੂੰ 1015, ਕਾਂਗਰਸ ਨੂੰ 749 ਅਤੇ ਭਾਜਪਾ ਨੂੰ 254 ਵੋਟਾਂ ਪਈਆਂ ਜਿੱਥੋਂ ਅਕਾਲੀ ਦਲ ਦੇ ਉਮੀਦਵਾਰ ਕੁਲਦੀਪ ਸਿੰਘ ਜਾਤੀਵਾਲ 34 ਵੋਟਾਂ ਨਾਲ ਜੇਤੂ ਰਹੇ। ਇਸੇ ਤਰ੍ਹਾਂ ਹਿਯਾਤਪੁਰ ਜ਼ੋਨ ਤੋਂ ਕਾਂਗਰਸ ਨੂੰ 964, ਭਾਜਪਾ ਨੂੰ 63, ਅਕਾਲੀ ਦਲ ਨੂੰ 868 ਅਤੇ ‘ਆਪ’ ਨੂੰ 899 ਵੋਟਾਂ ਪਈਆਂ ਜਿੱਥੋਂ ਕਾਂਗਰਸ ਦੀ ਉਮੀਦਵਾਰ ਸਤਿੰਦਰ ਕੌਰ ਕਾਹਲੋਂ 65 ਵੋਟਾਂ ਨਾਲ ਜੇਤੂ ਰਹੀ, ਮਾਛੀਵਾੜਾ ਖਾਮ ਜ਼ੋਨ ਤੋਂ ਅਕਾਲੀ ਦਲ ਨੂੰ 891, ਕਾਂਗਰਸ ਨੂੰ 404, ‘ਆਪ’ ਨੂੰ 1040 ਅਤੇ ਭਾਜਪਾ ਨੂੰ 164 ਵੋਟਾਂ ਪਈਆਂ ਜਿੱਥੋਂ ‘ਆਪ’ ਉਮੀਦਵਾਰ ਰੀਨਾ ਰੰਗੀ 164 ਵੋਟਾਂ ਨਾਲ ਜੇਤੂ ਰਹੀ, ਸ਼ੇਰਪੁਰ ਬੇਟ ਜ਼ੋਨ ਤੋਂ ਕਾਂਗਰਸ ਨੂੰ 1021, ‘ਆਪ’ ਨੂੰ 943 ਅਤੇ ਅਕਾਲੀ ਦਲ ਨੂੰ 824 ਵੋਟਾਂ ਪਈਆਂ ਜਿੱਥੋਂ ਕਾਂਗਰਸ ਦਾ ਉਮੀਦਵਾਰ ਰਛਪਾਲ ਸਿੰਘ 78 ਵੋਟਾਂ ਨਾਲ ਜੇਤੂ ਰਿਹਾ।ਬਹਿਲੋਲਪੁਰ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ 916, ਕਾਂਗਰਸ ਨੂੰ 774 ਅਤੇ ‘ਆਪ’ ਨੂੰ 970 ਵੋਟਾਂ ਪਈਆਂ ਜਿੱਥੋਂ ‘ਆਪ’ ਉਮੀਦਵਾਰ ਰਜਿੰਦਰ ਸਿੰਘ 54 ਵੋਟਾਂ ਨਾਲ ਜੇਤੂ ਰਿਹਾ, ਰਤੀਪੁਰ ਜ਼ੋਨ ਤੋਂ ‘ਆਪ’ ਨੂੰ 506, ਕਾਂਗਰਸ ਨੂੰ 917, ਅਕਾਲੀ ਦਲ ਨੂੰ 561 ਅਤੇ ਭਾਜਪਾ ਨੂੰ 91 ਵੋਟਾਂ ਪਈਆਂ ਜਿੱਥੋਂ ਕਾਂਗਰਸ ਉਮੀਦਵਾਰ ਕੁਲਵਿੰਦਰ ਕੌਰ 356 ਵੋਟਾਂ ਨਾਲ ਜੇਤੂ ਰਹੀ, ਗਹਿਲੇਵਾਲ ਜ਼ੋਨ ਤੋਂ ਭਾਜਪਾ ਨੂੰ 196, ਅਕਾਲੀ ਦਲ ਨੂੰ 444, ‘ਆਪ’ ਨੂੰ 998 ਅਤੇ ਕਾਂਗਰਸ ਨੂੰ 781 ਵੋਟਾਂ ਪਈਆਂ ਜਿੱਥੋਂ ‘ਆਪ’ ਉਮੀਦਵਾਰ ਨਛੱਤਰ ਸਿੰਘ 217 ਵੋਟਾਂ ਨਾਲ ਜੇਤੂ ਰਹੇ। ਇਸ ਤੋਂ ਇਲਾਵਾ ਹੇਡੋਂ ਢਾਹਾ ਜ਼ੋਨ ਤੋਂ ਭਾਜਪਾ ਨੂੰ 1077, ‘ਆਪ’ ਨੂੰ 893 ਵੋਟਾਂ ਪਈਆਂ ਜਿੱਥੋਂ ਭਾਜਪਾ ਉਮੀਦਵਾਰ ਬਬਲੀ ਰਾਣੀ 184 ਵੋਟਾਂ ਨਾਲ ਜੇਤੂ ਰਹੀ, ਖੀਰਨੀਆਂ ਜ਼ੋਨ ਤੋਂ ਭਾਜਪਾ ਨੂੰ 151, ਸ਼੍ਰੋਮਣੀ ਅਕਾਲੀ ਦਲ ਨੂੰ 850, ਕਾਂਗਰਸ ਨੂੰ 882 ਅਤੇ ‘ਆਪ’ ਨੂੰ 896 ਵੋਟਾਂ ਪਈਆਂ ਜਿੱਥੋਂ ‘ਆਪ’ ਦੇ ਜਸਵੀਰ ਸਿੰਘ 14 ਵੋਟਾਂ ਨਾਲ ਜੇਤੂ ਰਹੇ, ਭਰਥਲਾ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ 480, ‘ਆਪ’ ਨੂੰ 922, ਭਾਜਪਾ ਨੂੰ 461 ਅਤੇ ਕਾਂਗਰਸ ਨੂੰ 600 ਵੋਟਾਂ ਪਈਆਂ ਜਿੱਥੋਂ ‘ਆਪ’ ਉਮੀਦਵਾਰ ਤੇਜਪਾਲ ਸਿੰਘ 322 ਵੋਟਾਂ ਨਾਲ ਜੇਤੂ ਰਹੇ। ਇਸੇ ਤਰ੍ਹਾਂ ਤੱਖਰਾਂ ਜ਼ੋਨ ਤੋਂ ਕਾਂਗਰਸ ਨੂੰ 789, ‘ਆਪ’ ਨੂੰ 452, ਭਾਜਪਾ ਨੂੰ 175 ਅਤੇ ਅਕਾਲੀ ਦਲ ਨੂੰ 978 ਵੋਟਾਂ ਪਈਆਂ ਜਿੱਥੋਂ ਅਕਾਲੀ ਦਲ ਦੀ ਉਮੀਦਵਾਰ ਮਨਜੀਤ ਕੌਰ 189 ਵੋਟਾਂ ਨਾਲ ਜੇਤੂ ਰਹੀ, ਮਾਣੇਵਾਲ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ 1040, ‘ਆਪ’ ਨੂੰ 796, ਭਾਜਪਾ ਨੂੰ 121 ਅਤੇ ਕਾਂਗਰਸ ਨੂੰ 567 ਵੋਟਾਂ ਪਈਆਂ ਜਿੱਥੋਂ ਅਕਾਲੀ ਦਲ ਦੇ ਹਰਜੀਤ ਸਿੰਘ 244 ਵੋਟਾਂ ਨਾਲ ਜੇਤੂ ਰਹੇ, ਕਕਰਾਲਾ ਕਲਾਂ ਜ਼ੋਨ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਕਮਲਜੀਤ ਕੌਰ ਬਿਨ੍ਹਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਗਏ।

Advertisement

Advertisement
Advertisement
×