ਟਰੱਕ ਚਾਲਕ ਦੀ ਹੱਤਿਆ ਕਰ ਕੇ ਨੌਂ ਲੱਖ ਲੁੱਟੇ

ਟਰੱਕ ਚਾਲਕ ਦੀ ਹੱਤਿਆ ਕਰ ਕੇ ਨੌਂ ਲੱਖ ਲੁੱਟੇ

ਘਟਨਾ ਸਥਾਨ ’ਤੇ ਜਾਂਚ ਕਰਦੇ ਹੋਏ ਪੁਲੀਸ ਮੁਲਾਜ਼ਮ।

ਪੱਤਰ ਪ੍ਰੇਰਕ

ਜਗਰਾਉਂ, 2 ਮਾਰਚ

ਲੁਧਿਆਣਾ-ਫ਼ਿਰੋਜ਼ਪੁਰ ਮਾਰਗ ’ਤੇ ਸੀਟੀ ਯੂਨੀਵਰਸਿਟੀ ਚੌਕੀਮਾਨ ਸਾਹਮਣੇ ਰਾਤ ਕਰੀਬ 11 ਵਜੇ ਪੁਲੀਸ ਨੂੰ ਇੱਕ ਟਰੱਕ ’ਚੋਂ ਲਾਸ਼ ਮਿਲੀ। ਪੜਤਾਲ ਦੌਰਾਨ ਸਾਹਮਣੇ ਆਇਆ ਕਿ ਟਰੱਕ ਮੋਗਾ ਸ਼ਹਿਰ ਦੇ ‘ਹਿੰਦ ਰਾਜ ਆਇਰਨ ਸਕਰੈਪ’ ਸਟੋਰ ਦਾ ਹੈ ਅਤੇ ਟਰੱਕ ਚਾਲਕ ਇੰਦਰਜੀਤ ਸਿੰਘ ਵਾਸੀ ਪਿੰਡ ਲੰਡੇ ਕੇ (ਮੋਗਾ) ਨਾਲ ਸਬੰਧਿਤ ਸੀ। ਫਰਮ ਦੇ ਮਾਲਕ ਅਜੇ ਤਨੇਜਾ ਅਨੁਸਾਰ ਇੰਦਰਜੀਤ ਸਿੰਘ ਟਰੱਕ ਸਕਰੈਪ ਲੱਦ ਕੇ ਮੰਡੀ ਗੋਬਿੰਦਗੜ੍ਹ ਗਿਆ ਸੀ। ਦੇਰ ਰਾਤ ਨੂੰ ਉਹ ਗੋਬਿੰਦਗੜ੍ਹ ਤੋਂ ਮਿਲੇ 9 ਲੱਖ ਦੇ ਕਰੀਬ ਰੁਪਏ ਨਕਦੀ ਲੈ ਕੇ ਵਾਪਸ ਮੋਗੇ ਨੂੰ ਆ ਰਿਹਾ ਸੀ ਤਾਂ ਰਸਤੇ ਵਿਚ ਉਸ ਦਾ ਕਤਲ ਹੋ ਗਿਆ। ਮੌਕੇ ’ਤੇ ਪੁਲੀਸ ਦੇ ਫੋਰੈਂਸਿਕ ਵਿਭਾਗ ਦੇ ਮਾਹਿਰਾਂ ਦੀ ਟੀਮ ਪੁੱਜੀ। ਉਨ੍ਹਾਂ ਨੇ ਬਾਰੀਕੀ ਨਾਲ ਛਾਣ-ਬੀਣ ਕਰਦਿਆਂ ਕਾਤਲਾਂ ਦਾ ਸੁਰਾਗ ਲੱਭਣ ਲਈ ਯਤਨ ਅਰੰਭੇ।

ਇਸ ਮਾਮਲੇ ਸਬੰਧੀ ਡੀਐੱਸਪੀ ਜਤਿੰਦਰਜੀਤ ਸਿੰਘ ਤੇ ਡੀਐੱਸਪੀ ਰਾਜੇਸ਼ ਕੁਮਾਰ ਨੇ ਆਖਿਆ ਕਿ ਪੁਲੀਸ ਪੜਤਾਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਤਲ ਜਲਦੀ ਹੀ ਪੁਲੀਸ ਦੀ ਗ੍ਰਿਫ਼ਤ ’ਚ ਹੋਣਗੇ। ਮ੍ਰਿਤਕ ਇੰਦਰਜੀਤ ਸਿੰਘ ਦੀ ਲਾਸ਼ ਨੂੰ ਪੁਲੀਸ ਨੇ ਸਥਾਨਕ ਸਿਵਲ ਹਸਪਤਾਲ ’ਚ ਪਹੁੰਚਾ ਦਿੱਤਾ ਹੈ।

ਪੁਲੀਸ ਨੇ ਘਟਨਾ ਸਥਾਨ ਨੇੜੇ ਸੜਕ ’ਤੇ ਸਥਿਤ ਸਰਵਿਸ ਸਟੇਸ਼ਨ ਦੇ ਕੈਮਰਿਆਂ ਦੀ ਫੁਟੇਜ ਦੀ ਪੜਤਾਲ ਕੀਤੀ। ਪੁਲੀਸ ਚੌਕੀ ਚੌਂਕੀਮਾਨ ਦੇ ਇੰਚਾਰਜ ਸਬ-ਇੰਸਪੈਕਟਰ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਕਾਤਲਾਂ ਦੇ ਨਜ਼ਦੀਕ ਪਹੁੰਚ ਚੁੱਕੀ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਪੁਲੀਸ ਨੇ ਕਾਤਲ ਦਾ ਪਤਾ ਲਗਾ ਲਿਆ ਹੈ ਪ੍ਰੰਤੂ ਅਧਿਕਾਰੀ ਅਜੇ ਖ਼ੁਲਾਸਾ ਕਰਨ ਤੋਂ ਇਨਕਾਰੀ ਹਨ।

ਮ੍ਰਿਤਕ ਦੇ ਪੁੱਤਰ ਦੇ ਬਿਆਨਾਂ ’ਤੇ ਕੇਸ ਦਰਜ

ਇਸ ਮਾਮਲੇ ਨੇ ਉਦੋਂ ਨਵਾਂ ਮੋੜ ਲੈ ਲਿਆ ਜਦੋਂ ਮ੍ਰਿਤਕ ਦੇ ਪੁੱਤਰ ਪ੍ਰਦੀਪ ਸਿੰਘ ਨੇ ਪੁਲੀਸ ਕੋਲ ਦਰਜ ਕਰਵਾਏ ਬਿਆਨਾਂ ਰਾਹੀਂ ਮ੍ਰਿਤਕ ਦੇ ਦੋਸਤ ਹਰਪਾਲ ਸਿੰਘ ਭੱਲਾ ਵਾਸੀ ਮੋਗਾ ਖ਼ਿਲਾਫ਼ ਕੇਸ ਦਰਜ ਕਰਵਾਇਆ। ਡੀਐਸਪੀ ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਪ੍ਰਦੀਪ ਨੇ ਮੁਲਜ਼ਮ ’ਤੇ ਦੋਸ਼ ਲਾਏ ਹਨ ਕਿ ਹਰਪਾਲ ਨੇ ਉਸ ਦੇ ਪਿਤਾ ਦਾ ਕਤਲ ਕਰ ਕੇ 9 ਲੱਖ ਰੁਪਏ ਲੁੱਟ ਲਏ ਹਨ। ਥਾਣਾ ਸਦਰ ’ਚ ਹਰਪਾਲ ਸਿੰਘ ਭੱਲਾ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਦੀ ਗ੍ਰਿਫ਼ਤਾਰੀ ਲਈ ਟੀਮ ਦਾ ਗਠਨ ਕਰ ਦਿੱਤਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All