ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਐੱਨਆਈਏ ਦੇ ਛਾਪੇ

ਲੁਧਿਆਣਾ ਤੋਂ ਇਲਾਵਾ ਫਿਰੋਜ਼ਪੁਰ, ਜਲੰਧਰ, ਅੰਮ੍ਰਿਤਸਰ ਤੇ ਤਰਨ ਤਾਰਨ ’ਚ ਵੀ ਕੀਤੀ ਕਾਰਵਾਈ

ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਐੱਨਆਈਏ ਦੇ ਛਾਪੇ

ਗਗਨਦੀਪ ਅਰੋੜਾ
ਲੁਧਿਆਣਾ, 23 ਜੂਨ

ਕੌਮੀ ਜਾਂਚ ਏਜੰਸੀ (ਐੱਨਆਈਏ) ਦੀ ਟੀਮ ਵੱਲੋਂ ਬੀਤੇ ਦਿਨ ਲੁਧਿਆਣਾ ਸਮੇਤ ਪੰਜਾਬ ਦੇ ਵੱਖ ਵੱਖ ਸ਼ਹਿਰਾਂ ’ਚ ਛਾਪੇ ਮਾਰੇ ਗਏ। ਐੱਨਆਈਏ ਦੀਆਂ ਟੀਮਾਂ ਨੂੰ ਅਤਿਵਾਦੀ ਗਤੀਵਿਧੀਆਂ ਬਾਰੇ ਕੁਝ ਸੂਚਨਾਵਾਂ ਮਿਲੀਆਂ ਸਨ ਜਿਸ ਮਗਰੋਂ ਦਿੱਲੀ ਤੋਂ ਪੁੱਜੀ ਐੱਨਆਈਏ ਦੀ ਟੀਮ ਨੇ ਇੱਥੇ ਲੁਧਿਆਣਾ ’ਚ ਛਾਪਾ ਮਾਰਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਐੱਨਆਈਏ ਦੀਆਂ ਟੀਮਾਂ ਵੱਲੋਂ ਲੁਧਿਆਣਾ, ਫਿਰੋਜ਼ਪੁਰ, ਜਲੰਧਰ, ਅੰਮ੍ਰਿਤਸਰ, ਤਰਨ ਤਾਰਨ ਜ਼ਿਲ੍ਹਿਆਂ ’ਚ ਛਾਪੇ ਮਾਰੇ ਗਏ ਹਨ। ਸੂਤਰ ਦੱਸਦੇ ਹਨ ਕਿ ਐੱਨਆਈਏ ਨੇ ਕੁਝ ਸਮਾਂ ਪਹਿਲਾਂ ਕਰਨਾਲ ’ਚ ਧਮਾਕਾਖੇਜ਼ ਸਮੱਗਰੀ ਤੇ ਹਥਿਆਰਾਂ ਨਾਲ ਗ੍ਰਿਫ਼ਤਾਰ ਕੀਤੇ ਚਾਰ ਅਤਿਵਾਦੀਆਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਸੀ। ਇਸ ਮਾਮਲੇ ’ਚ ਕੁਝ ਹੋਰ ਸੂਚਨਾਵਾਂ ਮਿਲਣ ਮਗਰੋਂ ਐੱਨਆਈਏ ਦੀਆਂ ਟੀਮਾਂ ਵੱਲੋਂ ਬੀਤੇ ਦਿਨ ਦੀ ਕਾਰਵਾਈ ਕੀਤੀ ਗਈ ਹੈ। ਐੱਨਆਈਏ ਦੀ ਟੀਮ ਨੇ ਲੁਧਿਆਣਾ ਦੇ ਭੱਟੀਆਂ ਇਲਾਕੇ ’ਚ ਛਾਪਾ ਮਾਰਿਆ ਪਰ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨੂੰ ਇਸ ਬਾਰੇ ’ਚ ਕੁਝ ਪਤਾ ਨਹੀਂ। ਜ਼ਿਕਰਯੋਗ ਹੈ ਕਿ ਹਰਿਆਣਾ ਪੁਲੀਸ ਵੱਲੋਂ ਕਰਨਾਲ ਵਿੱਚ ਹਥਿਆਰਾਂ ਤੇ ਧਮਾਕਾਖੇਜ਼ ਸਮੱਗਰੀ ਸਮੇਤ ਫੜੇ ਗਏ ਚਾਰ ਅਤਿਵਾਦੀਆਂ ’ਚੋਂ ਇੱਕ ਲੁਧਿਆਣਾ ਦੇ ਪਿੰਡ ਭੱਟੀਆਂ ਦਾ ਭੁਪਿੰਦਰ ਸਿੰਘ ਸੀ। ਵੱਖ ਵੱਖ ਏਜੰਸੀਆਂ ਨੇ ਭੁਪਿੰਦਰ ਸਿੰਘ ਦੇ ਘਰ ਦੀ ਤਲਾਸ਼ੀ ਲਈ ਪਰ ਇਸ ਦੌਰਾਨ ਕੁਝ ਵੀ ਨਾ ਮਿਲਣ ਮਗਰੋਂ ਇਹ ਕੇਸ ਐਨਆਈਏ ਕੋਲ ਚਲਾ ਗਿਆ। ਦੱਸਿਆ ਜਾ ਰਿਹਾ ਹੈ ਕਿ ਐੱਨਆਈਏ ਦੀ ਟੀਮ ਨੇ ਭੱਟੀਆਂ ਸਥਿਤ ਭੁਪਿੰਦਰ ਸਿੰਘ ਦੇ ਘਰ ਦੀ ਚੈਕਿੰਗ ਕੀਤੀ ਤੇ ਪਰਿਵਾਰ ਤੋਂ ਪੁੱਛ ਪੜਤਾਲ ਵੀ ਕੀਤੀ।

ਫ਼ਿਰੋਜ਼ਪੁਰ (ਸੰਜੀਵ ਹਾਂਡਾ): ਕੌਮੀ ਜਾਂਚ ਏਜੰਸੀ (ਐਨਆਈਏ) ਦੀ ਇੱਕ ਸਪੈਸ਼ਲ ਟੀਮ ਵੱਲੋਂ ਫ਼ਿਰੋਜ਼ਪੁਰ ਜ਼ਿਲ੍ਹੇ ’ਚ ਕੁਝ ਥਾਵਾਂ ਤੇ ਛਾਪੇ ਮਾਰੇ ਗਏ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਟੀਮ ਪੰਜਾਬ ਸਮੇਤ ਕੁਝ ਹੋਰ ਰਾਜਾਂ ਦੀ ਪੁਲੀਸ ਨੂੰ ਲੋੜੀਂਦੇ ਅਤਿਵਾਦੀ ਹਰਵਿੰਦਰ ਸਿੰਘ ਰਿੰਦਾ ਨਾਲ ਸਬੰਧ ਰੱਖਣ ਵਾਲੇ ਉਸ ਦੇ ਸਾਥੀਆਂ ਦੀ ਤਲਾਸ਼ ਕਰ ਰਹੀ ਹੈ। ਟੀਮ ਨੇ ਲੰਘੇ ਕੱਲ੍ਹ ਫ਼ਿਰੋਜ਼ਪੁਰ ਦੇ ਇੱਕ ਨੌਜਵਾਨ ਸੁਖਬੀਰ ਸਿੰਘ ਉਰਫ਼ ਜਸ਼ਨ ਦੇ ਘਰ ਵੀ ਛਾਪਾ ਮਾਰਿਆ ਪਰ ਉਹ ਘਰ ਨਹੀਂ ਮਿਲਿਆ। ਹਰਿਆਣਾ ਦੇ ਕਰਨਾਲ ਵਿਚ ਹਥਿਆਰਾਂ ਤੇ ਧਮਾਕਾਖੇਜ਼ ਸਮੱਗਰੀ ਫੜੇ ਜਾਣ ਮਗਰੋਂ ਜਸ਼ਨ ਸਮੇਤ ਫਿਰੋਜ਼ਪੁਰ ਜ਼ਿਲ੍ਹੇ ਦੇ ਕੁਝ ਨੌਜਵਾਨਾਂ ਦਾ ਨਾਂ ਸਾਹਮਣੇ ਆਇਆ ਸੀ। ਜਸ਼ਨ ਉਸ ਦਿਨ ਤੋਂ ਫ਼ਰਾਰ ਦੱਸਿਆ ਜਾਂਦਾ ਹੈ। ਜਸ਼ਨ ਦਾ ਪਿਤਾ ਵੀ ਕਈ ਗੰਭੀਰ ਕੇਸਾਂ ਵਿੱਚ ਜੇਲ੍ਹ ਵਿਚ ਹੈ। ਐੱਸਐੱਸਪੀ ਚਰਨਜੀਤ ਸਿੰਘ ਨੇ ਐਨਆਈਏ ਦੀ ਟੀਮ ਦੇ ਆਉਣ ਦੀ ਪੁਸ਼ਟੀ ਕੀਤੀ ਹੈ।

ਕਾਦੀਆਂ (ਮਕਬੂਲ ਅਹਿਮਦ): ਲੰਘੀ ਦੇਰ ਸ਼ਾਮ ਐੱਨਆਈਏ ਦੀ ਟੀਮ ਕਾਦੀਆਂ ਨੇੜੇ ਪਿੰਡ ਨਾਥਪੁਰ ਦੇ ਇੱਕ ਘਰ ’ਚ ਛਾਪਾ ਮਿਆ। ਮਿਲੀ ਜਾਣਕਾਰੀ ਮੁਤਾਬਿਕ ਐੱਨਆਈਏ ਦੀ ਟੀਮ ਨੇ ਰਾਜਬੀਰ ਸਿੰਘ ਵਾਸੀ ਪਿੰਡ ਨਾਥਪੁਰ ਦੇ ਘਰ ਦੀ ਤਲਾਸ਼ੀ ਲਈ। ਰਾਜਬੀਰ ਸਿੰਘ ਆਪਣੇ ਭੂਆ ਦੇ ਪੁੱਤ ਦੇ ਕਤਲ ਕੇ ਵਿੱਚ 2017 ਤੋਂ ਬਠਿੰਡਾ ਜੇਲ੍ਹ ’ਚ ਬੰਦ ਹੈ ਤੇ ਜੇਲ੍ਹ ਜਾਣ ਮਗਰੋਂ ਉਸ ਦੇ ’ਤੇ ਦੋ ਦਰਜਨ ਦੇ ਕਰੀਬ ਕੇਸ ਦਰਜ ਹੋ ਚੁੱਕੇ ਹਨ। ਮੰਨਿਆ ਜਾ ਰਿਹਾ ਹੈ ਕਿ ਜੇਲ੍ਹ ‘ਚ ਰਹਿੰਦੀਆਂ ਉਸ ਦੇ ਗੈਂਗਸਟਰਾਂ ਨਾਲ ਸਬੰਧ ਕਾਇਮ ਹੋ ਗਏ ਸਨ। ਬੀਤੇ ਦਿਨੀਂ ਹਰਿਆਣਾ ਵਿੱਚ ਪੁਲੀਸ ਵੱਲੋਂ ਸਿੱਧੂ ਮੂਸੇ ਵਾਲਾ ਦੇ ਕਤਲ ’ਚ ਵਰਤੇ ਗਏ ਹਥਿਆਰ ਬਰਾਮਦ ਕਰਨ ਤੋਂ ਬਾਅਦ ਰਾਜਬੀਰ ਦਾ ਨਾਂ ਸਾਹਮਣੇ ਆਇਆ ਹੈ। ਪਿੰਡ ਦੇ ਸਰਪੰਚ ਮਲਕੀਤ ਸਿੰਘ ਨੇ ਦੱਸਿਆ ਕਿ ਕੱਲ ਐੱਨਆਈਏ ਦੀ ਟੀਮ ਨੇ ਰਾਜਬੀਰ ਸਿੰਘ ਦੇ ਘਰ ਦੀ ਤਾਲੇ ਤੋੜ ਕੇ ਤਲਾਸ਼ੀ ਲਈ ਸੀ ਤੇ ਤਲਾਸ਼ੀ ਲੈਣ ਮਗਰੋਂ ਘਰ ਨੂੰ ਤਾਲੇ ਲੱਗਾ ਦਿੱਤੇ। ਕਾਰਜਕਾਰੀ ਐੱਸਐੱਚਓ ਮੰਗਲ ਸਿੰਘ ਨੇ ਐੱਨਆਈਏ ਦੀ ਕਾਰਵਾਈ ਦੀ ਪੁਸ਼ਟੀ ਕੀਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਸ਼ਹਿਰ

View All