ਭਾਜਪਾ ਦੇ ਨਵੇਂ ਸਰਕਲ ਅਤੇ ਮੰਡਲ ਪ੍ਰਧਾਨ ਨਿਯੁਕਤ
ਭਾਜਪਾ ਵੱਲੋਂ ਮਿਸ਼ਨ 2027 ਤਹਿਤ ਚੋਣ ਸਰਗਰਮੀਆਂ ਤੇਜ਼ ਕਰਦਿਆਂ ਜਥੇਬੰਦੀ ਨੂੰ ਹੇਠਲੇ ਪੱਧਰ ਤੱਕ ਮਜ਼ਬੂਤ ਕੀਤਾ ਜਾ ਰਿਹਾ ਹੈ। ਸ਼ਹਿਰੀ ਇਕਾਈ ਦੇ ਪ੍ਰਧਾਨ ਰਜਨੀਸ਼ ਧੀਮਾਨ ਨੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਸਹਿਮਤੀ...
Advertisement
ਭਾਜਪਾ ਵੱਲੋਂ ਮਿਸ਼ਨ 2027 ਤਹਿਤ ਚੋਣ ਸਰਗਰਮੀਆਂ ਤੇਜ਼ ਕਰਦਿਆਂ ਜਥੇਬੰਦੀ ਨੂੰ ਹੇਠਲੇ ਪੱਧਰ ਤੱਕ ਮਜ਼ਬੂਤ ਕੀਤਾ ਜਾ ਰਿਹਾ ਹੈ।
ਸ਼ਹਿਰੀ ਇਕਾਈ ਦੇ ਪ੍ਰਧਾਨ ਰਜਨੀਸ਼ ਧੀਮਾਨ ਨੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਸਹਿਮਤੀ ਨਾਲ ਸੱਤ ਸਰਕਲ ਅਤੇ ਮੰਡਲ ਪ੍ਰਧਾਨ ਨਿਯੁਕਤ ਕੀਤੇ ਹਨ।
Advertisement
ਭਾਜਪਾ ਵੱਲੋਂ ਜਾਰੀ ਕੀਤੀ ਸੂਚੀ ਮੁਤਾਬਕ ਪਿਊਸ਼ ਚੋਪੜਾ ਨੂੰ ਅਗਰ ਨਗਰ ਸਰਕਲ/ਮੰਡਲ, ਰਵੀ ਚੌਰਸੀਆ ਨੂੰ ਰਾਹੋਂ ਰੋਡ ਸਰਕਲ/ਮੰਡਲ, ਪ੍ਰਵੀਨ ਚੋਪੜਾ ਨੂੰ ਤਾਜਪੁਰ ਸਰਕਲ/ਮੰਡਲ, ਨਵੀਨ ਵਢੇਰਾ ਨੂੰ ਹੈਬੋਵਾਲ ਸਰਕਲ/ਮੰਡਲ, ਯੋਗੇਸ਼ ਸ਼ਰਮਾ ਨੂੰ ਸ਼ਹੀਦ ਭਗਤ ਸਿੰਘ ਸਰਕਲ/ਮੰਡਲ, ਰਾਜਨ ਸ਼ਰਮਾ ਨੂੰ ਭਾਰਤ ਨਗਰ ਸਰਕਲ/ਮੰਡਲ ਅਤੇ ਰਾਜੇਸ਼ ਦੁੱਗਲ (ਟੀਨਾ) ਨੂੰ ਘੁਮਾਰ ਮੰਡੀ ਸਰਕਲ/ਮੰਡਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
Advertisement
Advertisement
×

