DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮੌਜੂਦਾ ਰਾਜਨੀਤੀ ਨੂੰ ਦਰੁਸਤ ਕਰਨ ਦੀ ਲੋੜ: Pargat Singh

ਮਾਲਵਾ ਕਾਲਜ ਵਿੱਚ ਯੂਥ ਫੈਸਟੀਵਲ ਦੇ ਆਖਰੀ ਦਿਨ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਦੀ ਰਾਜਨੀਤੀ ਵਿੱਚ ਭਾਰੀ ਨਿਘਾਰ ਆਇਆ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਧਾੜਵੀ ਅਤੇ ਦੂਜੇ ਪਾਸੇ ਨਫ਼ਰਤ ਫੈਲਾਉਣ ਵਾਲੇ ਰਾਜਨੀਤੀ ਕਰ...

  • fb
  • twitter
  • whatsapp
  • whatsapp
featured-img featured-img
ਸਮਾਗਮ ਵਿੱਚ ਸ਼ਿਰਕਤ ਕਰਦੇ ਹੋਏ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ।
Advertisement

ਮਾਲਵਾ ਕਾਲਜ ਵਿੱਚ ਯੂਥ ਫੈਸਟੀਵਲ ਦੇ ਆਖਰੀ ਦਿਨ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਦੀ ਰਾਜਨੀਤੀ ਵਿੱਚ ਭਾਰੀ ਨਿਘਾਰ ਆਇਆ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਧਾੜਵੀ ਅਤੇ ਦੂਜੇ ਪਾਸੇ ਨਫ਼ਰਤ ਫੈਲਾਉਣ ਵਾਲੇ ਰਾਜਨੀਤੀ ਕਰ ਰਹੇ ਹਨ ਜਿਸ ਨੂੰ ਦਰੁਸਤ ਕਰਨ ਦੀ ਲੋੜ ਹੈ।

ਮੁੱਖ ਮੰਤਰੀ ’ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੇ ਪੌਣੇ ਪੰਜ ਸਾਲ ਚੁਟਕਲਿਆਂ ਵਿੱਚ ਲੰਘਾ ਦਿੱਤੇ। ਇਮਾਨਦਾਰੀ ਦੇ ਬੋਰਡਾਂ ਬਾਰੇ ਉਨ੍ਹਾਂ ਕਿਹਾ ਕਿ ਅਸਲੀ ਫੁੱਲ ਨੂੰ ਖੁਸ਼ਬੋ ਦੇ ਪ੍ਰਚਾਰ ਦੀ ਲੋੜ ਨਹੀਂ ਹੁੰਦੀ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੇ ਕੋਈ ਨਵਾਂ ਕਾਲਜ ਨਹੀਂ ਖੋਲ੍ਹਿਆ ਸਗੋਂ ਏ ਆਈ ਵੀਡੀਓ ਰਾਹੀਂ ਲੋਕਾਂ ਨੂੰ ਗੁੰਮਰਾਹ ਕੀਤਾ ਹੈ।

Advertisement

ਪਰਗਟ ਸਿੰਘ ਨੇ ਸਪੱਸ਼ਟ ਕੀਤਾ ਕਿ ਆਗਾਮੀ ਚੋਣਾਂ ਵਿੱਚ ਟਿਕਟਾਂ ਮੈਰਿਟ ਆਧਾਰ ਉੱਤੇ ਮਿਲਣਗੀਆਂ ਅਤੇ ਪਾਰਟੀ ਪੂਰੀ ਤਰ੍ਹਾਂ ਇਕਜੁੱਟ ਹੈ। ਇਸ ਮੌਕੇ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਨੇ ਕਿਹਾ ਕਿ ਪੰਜਾਬ ਨੇ ਆਈ ਟੀ ਕ੍ਰਾਂਤੀ ਨੂੰ ਅੱਖੋਂ-ਪਰੋਖੇ ਕੀਤਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਕਾਂਗਰਸ ਸਰਕਾਰ ਆਉਣ ਉੱਤੇ ਨੌਜਵਾਨਾਂ ਨੂੰ ਏ ਆਈ ਕੋਰਸ ਕਰਵਾ ਕੇ ਆਲਮੀ ਪੱਧਰ ਦੇ ਸਾਫਟਵੇਅਰ ਇੰਜਨੀਅਰ ਬਣਾਇਆ ਜਾਵੇਗਾ।

Advertisement

ਇਸ ਮੌਕੇ ਰੁਪਿੰਦਰ ਸਿੰਘ ਰਾਜਾ ਗਿੱਲ, ਗੁਰਕੀਰਤ ਕੋਟਲੀ, ਮਲਕੀਅਤ ਸਿੰਘ ਦਾਖਾ, ਬਲਬੀਰ ਸਿੰਘ ਰਾਜੇਵਾਲ, ਆਲਮਦੀਪ ਸਿੰਘ ਮੱਲਮਜ਼ਰਾ, ਐਡਵੋਕੇਟ ਜਸਪ੍ਰੀਤ ਸਿੰਘ ਕਲਾਲ ਮਾਜਰਾ, ਸਰਪੰਚ ਜਤਿੰਦਰ ਸਿੰਘ ਜੋਗਾ ਬਲਾਲਾ ਅਤੇ ਕਸਤੂਰੀ ਲਾਲ ਮਿੰਟੂ ਹਾਜ਼ਰ ਸਨ।

Advertisement
×