DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Nasrali Village: ਸ਼ਾਮਲਾਤ ਜ਼ਮੀਨ ’ਤੇ ਗੁੱਜਰਾਂ ਦਾ ਨਾਜਾਇਜ਼ ਕਬਜ਼ਾ

ਬੀ ਡੀ ਪੀ ਓ ਖੰਨਾ ਨੇ ਕਬਜ਼ਾ ਛੁਡਾਉਣ ਦੇ ਹੁਕਮ ਦਿੱਤੇ; ਸਰਪੰਚ ਤੇ ਪੰਚਾਇਤ ਸਕੱਤਰ ਤੋਂ ਜਵਾਬ ਮੰਗਿਆ

  • fb
  • twitter
  • whatsapp
  • whatsapp
featured-img featured-img
ਨਸਰਾਲੀ ਪੰਚਾਇਤੀ ਜ਼ਮੀਨ ਵਿੱਚ ਗੁੱਜਰਾਂ ਦੀ ਰਿਹਾਇਸ਼ ਦੀ ਤਸਵੀਰ।
Advertisement

ਨੇੜਲੇ ਪਿੰਡ ਨਸਰਾਲੀ ਦੀ ਖਾਲੀ ਪਈ 55 ਏਕੜ ਸ਼ਾਮਲਾਤ ਜ਼ਮੀਨ ’ਤੇ ਗੁੱਜਰਾਂ ਵੱਲੋਂ ਨਾਜਾਇਜ਼ ਕਬਜ਼ਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ-ਕਮ-ਕਾਰਜ ਸਾਧਕ ਅਫ਼ਸਰ, ਪੰਚਾਇਤ ਸਮਿਤੀ ਖੰਨਾ ਦੇ ਦਫ਼ਤਰ ਤੋਂ ਜਾਰੀ ਪੱਤਰ ਨੰਬਰ 1571-72 ਮਿਤੀ 30-9-2026 ਨੇ ਵੱਡਾ ਖੁਲਾਸਾ ਕੀਤਾ ਹੈ। ਸ਼ਿਕਾਇਤਕਰਤਾ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਦੱਸਿਆ ਕਿ ਨਸਰਾਲੀ ਪਿੰਡ ਦੀ 55 ਏਕੜ ਸ਼ਾਮਲਾਤ ਜ਼ਮੀਨ ’ਤੇ ਗੁੱਜਰਾਂ ਵੱਲੋਂ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ ਜੋ ਹਰੇ ਭਰੇ ਦਰਖੱਤਾਂ ਦਾ ਵੀ ਨੁਕਸਾਨ ਕਰ ਰਹੇ ਹਨ ਜਿਸ ’ਤੇ ਬੀ ਡੀ ਪੀ ਓ ਖੰਨਾ ਨੇ ਗੌਰ ਕਰਦਿਆਂ ਆਪਣੇ ਪੱਤਰ ਵਿੱਚ ਪੰਚਾਇਤ ਸਕੱਤਰ ਸਵਰਨਜੀਤ ਸਿੰਘ ਅਤੇ ਨਸਰਾਲੀ ਦੇ ਸਰਪੰਚ ਨੂੰ ਗੁੱਜਰਾਂ ਕੋਲੋਂ ਪੰਚਾਇਤੀ ਜ਼ਮੀਨ ਨੂੰ ਖਾਲੀ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਦੀ ਇੱਕ ਕਾਪੀ ਡੀ ਐੱਸ ਪੀ ਖੰਨਾ ਨੂੰ ਅਗਲੇਰੀ ਯੋਗ ਕਾਰਵਾਈ ਹਿੱਤ ਭੇਜੀ ਗਈ ਹੈ। ਇੱਥੇ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਦੋਂ 55 ਏਕੜ ਸ਼ਾਮਲਾਤ ਜ਼ਮੀਨ ਚਕੌਤੇ ’ਤੇ ਨਹੀਂ ਚੜ੍ਹੀ ਤਾਂ ਇਹ ਹੁਣ ਤੱਕ ਪੰਚਾਇਤ ਦੇ ਰਿਕਾਰਡ ਵਿੱਚ ਕਿਉਂ ਨਹੀਂ ਆਈ, ਇਹ ਸਿੱਧੀ ਹੇਰਾਫੇਰੀ ਹੈ। ਬੀ ਡੀ ਪੀ ਓ ਖੰਨਾ ਨੇ ਪੱਤਰ ਵਿੱਚ ਲਿਖਿਆ ਹੈ ਕਿ ਸਰਪੰਚ ਅਤੇ ਪੰਚਾਇਤ ਸਕੱਤਰ ਨੇ ਅੱਜ ਤੱਕ ਕਬਜ਼ਾ ਕਿਉਂ ਨਹੀਂ ਛੁਡਵਾਇਆ।

ਪੰਚਾਇਤ ਸਕੱਤਰ ਸਵਰਨਜੀਤ ਸਿੰਘ ਅਤੇ ਸਰਪੰਚ ਗੁਰਵਿੰਦਰ ਸਿੰਘ ਨਸਰਾਲੀ ਨੇ ਕਿਹਾ ਕਿ ਪੰਚਾਇਤੀ ਜ਼ਮੀਨ ਵਿੱਚ ਬੈਠੇ ਗੁੱਜਰਾਂ ਨੂੰ ਤੁਰੰਤ ਉਠਾਇਆ ਜਾਵੇਗਾ।

Advertisement

ਬੀ ਡੀ ਪੀ ਓ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ

ਪਿੰਡ ਵਾਸੀਆਂ ਤੇ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਹ 55 ਏਕੜ ਜ਼ਮੀਨ ਕਰੋੜਾਂ ਦੀ ਹੈ। ਜੇ 7 ਦਿਨਾਂ ਵਿੱਚ ਕਬਜ਼ਾ ਨਾ ਛੁਡਵਾਇਆ ਗਿਆ ਤਾਂ ਪਿੰਡ ਵਾਸੀ ਬੀ ਡੀ ਪੀ ਓ ਦਫ਼ਤਰ ਖੰਨਾ ਦਾ ਘਿਰਾਓ ਕਰਨਗੇ ਅਤੇ ਇਸ ਦੀ ਸ਼ਿਕਾਇਤ ਡਾਇਰੈਕਟਰ ਪੇਂਡੂ ਵਿਕਾਸ ਨੂੰ ਕਰਨਗੇ।

Advertisement
Advertisement
×