ਨਸਕਰ ਆਲ ਇੰਡੀਆ ਸੰਯੁਕਤ ਕਿਸਾਨ ਸਭਾ ਦੇ ਪ੍ਰਧਾਨ ਬਣੇ
ਨਿੱਜੀ ਪੱਤਰ ਪ੍ਰੇਰਕ
ਖੰਨਾ, 17 ਜੂਨ
ਆਲ ਇੰਡੀਆ ਸੰਯੁਕਤ ਕਿਸਾਨ ਸਭਾ ਦੀ ਦੋ ਰੋਜ਼ਾ ਕੌਮਾਂਤਰੀ ਡੈਲੀਗੇਟਸ ਕਾਨਫਰੰਸ ਇਥੋਂ ਦੇ ਸ਼ਹੀਦ ਭਗਤ ਸਿੰਘ ਨਗਰ ਅਮਲੋਹ ਰੋਡ ਖੰਨਾ ਵਿੱਚ ਹੋਈ। ਕਾਨਫਰੰਸ ਦਾ ਅਰੰਭ ਸਭਾ ਦੇ ਕੌਮੀ ਪ੍ਰਧਾਨ ਸੁਭਾਸ਼ ਨਸਕਰ ਸਾਬਕਾ ਸਿੰਚਾਈ ਮੰਤਰੀ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।
ਕਾਨਫਰੰਸ ਦੇ ਉਦਘਾਟਨੀ ਭਾਸ਼ਣ ਵਿਚ ਕਾਮਰੇਡ ਮਨੋਜ ਭੱਟਾਚਾਰੀਆ ਕੌਮੀ ਜਰਨਲ ਸਕੱਤਰ ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ ਨੇ ਕਿਸਾਨਾਂ, ਮਜ਼ਦੂਰਾਂ, ਬੁੱਧੀਜੀਵੀ, ਵਿਦਿਆਰਥੀ, ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਓ ਲੋਕਤੰਤਰ ਬਚਾਈਏ ਅਤੇ ਸਾਂਝੀ ਲੜਾਈ ਵਿਚ ਲੱਗੀਏ। ਕਾਮਰੇਡ ਗੁਲਜ਼ਾਰ ਗੋਰੀਆ ਆਲ ਇੰਡੀਆ ਖੇਡ ਮਜ਼ਦੂਰ ਕਿਸਾਨ ਸਭਾ ਨੇ ਕਿਹਾ ਕਿ ਖੇਤ ਮਜ਼ਦੂਰਾਂ ਦੇ ਹੱਕਾਂ ਲਈ ਵੀ ਸਾਂਝੀ ਲਹਿਰ, ਜੀਉਣਯੋਗ ਤਨਖਾਹ, ਆਰਥਿਕ ਇਨਸਾਫ਼ ਅਤੇ ਸੰਵਿਧਾਨਕ ਸੁਰੱਖਿਆ ਦੀ ਗਰੰਟੀ ਦਿੱਤੀ ਜਾਵੇ। ਕਾਮਰੇਡ ਸਤਰੁਜੀਤ ਸਿੰਘ ਨੇ ਕਿਹਾ ਕਿ ਜੁਲਾਈ 2025 ਦੀ ਆਮ ਹੜਤਾਲ ਇਕ ਕਦਮ ਨਹੀਂ, ਇਨਕਲਾਬੀ ਉਠਾਲਾ ਹੋਵੇਗਾ। ਅਖਿਲ ਭਾਰਤੀ ਸੰਯੁਕਤ ਕਿਸਾਨ ਸਭਾ ਦੇ ਕੌਮੀ ਜਨਰਲ ਸਕੱਤਰ ਕਰਨੈਲ ਸਿੰਘ ਇਕੋਲਾਹਾ ਨੇ ਡੈਲੀਗੇਟਸ ਅਤੇ ਵਲੰਟੀਅਰਾਂ ਦਾ ਇਜਲਾਜ ਨੂੰ ਸਫ਼ਲ ਬਣਾਉਣ ਲਈ ਪਾਏ ਯੋਗਦਾਨ ਲਈ ਧੰਨਵਾਦ ਕੀਤਾ।
ਇਸ ਮੌਕੇ ਨਵੀਂ ਕੌਮੀ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿਚ ਸੁਭਾਸ਼ ਨਸਕਰ-ਪ੍ਰਧਾਨ, ਕਰਨੈਲ ਸਿੰਘ ਇਕੋਲਾਹਾ-ਜਰਨਲ ਸਕੱਤਰ, ਕੇ.ਐਸ ਵੇਨੂੰਗੋਪਾਲ-ਮੀਤ ਪ੍ਰਧਾਨ ਤੋਂ ਇਲਾਵਾ ਐਡਵੋਕੇਟ ਰਾਜ ਸ਼ੇਖਰਨ, ਚੰਦਰ ਸ਼ੇਖਰ, ਆਰਐਸ ਡਾਗਰ, ਬੁੱਧ ਸੈਨ ਰਾਠੌਰ, ਕੇਜੀ ਵਿਜੈ ਦੇਵਨ, ਬੁੱਧਸੇਨ ਰਾਠੌਰ, ਮਹੀਰ ਪਾਲ, ਅਮਰਿੰਦਰ ਸਿੰਘ ਚਾਹਲ, ਬਲਜੀਤ ਸਿੰਘ ਸੰਧੂ, ਓਮਾਨ ਕੋਟਅਨ, ਐਸਐਸ ਬਾਲੂ, ਮਹੇਸ਼ਵਰ ਪਿਲਾਈ, ਏ ਸੰਜੀਵ, ਲੇਖਰਾਜ ਰਾਠੌਰ, ਵਾਈ ਸਾਈ, ਕੇ ਸ਼ਿਵਾਜੀ, ਰਾਜੀਵ ਬੈਨਰਜੀ, ਜੈਮਨ ਦਾਸ, ਨਰੇਸ਼ ਰਾਏ, ਜਤਿਨ ਮਹਿਰਾ, ਸਵਾਪਨ ਸ਼ਰਮਾ ਸਮੇਤ ਕੁੱਲ 29 ਮੈਬਰਾਂ ਦੀ ਕਮੇਟੀ ਚੁਣੀ ਗਈ ਜਿਨ੍ਹਾਂ ਨੇ ਨੌਂ ਠੋਸ ਮਤੇ ਪਾਸ ਕੀਤੇ।