ਜੀ ਐੱਚ ਜੀ ਅਕੈਡਮੀ ਵਿੱਚ ‘ਮੇਰੀ ਸਿੱਖੀ ਮੇਰੀ ਪਛਾਣ’ ਦੇ ਮੁਕਾਬਲੇ
ਨਿਮਰਤਜੋਤ ਕੌਰ ਨੇ ਪਹਿਲਾ, ਗੁਰਮੰਨਤ ਕੌਰ ਨੇ ਦੂਜਾ ਅਤੇ ਅਭੀਰੂਪ ਕੌਰ ਨੇ ਤੀਜਾ ਸਥਾਨ ਮੱਲਿਅਾ
ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੀ ਐੱਚ ਜੀ ਅਕੈਡਮੀ ਕੋਠੇ ਬੱਗੂ ਜਗਰਾਉਂ ਵਿਖੇ ਮੇਰੀ ਸਿੱਖੀ ਮੇਰੀ ਪਛਾਣ ਦੇ ਫਾਈਨਲ ਗੁਰਮਤਿ ਮੁਕਾਬਲੇ ਕਰਵਾਏ ਗਏ। ਜੀ ਐੱਚ ਜੀ ਅਕੈਡਮੀ ਵਲੋਂ ਪਿਛਲੇ ਦਿਨੀਂ ਇਸ ਲੜੀ ਵਿੱਚ ਲਿਖਤੀ ਸੈਮੀਫਾਈਨਲ ਗੁਰਮਿਤ ਮੁਕਾਬਲਿਆਂ ਵਿੱਚੋਂ ਪਹਿਲੀਆਂ ਦਸ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਅੱਜ ਫਾਈਨਲ ਗੁਰਮਤਿ ਮੁਕਾਬਲਾ ਕਰਵਾਇਆ ਗਿਆ। ਵਿਦਿਆਰਥੀ ਨੂੰ ਪਹਿਲਾ ਗਰੁੱਪ 6 ਤੋਂ 9 ਸਾਲ, ਦੂਜਾ ਗਰੁੱਪ 10 ਤੋਂ 14 ਸਾਲ ਤੇ ਤੀਜਾ ਗਰੁੱਪ 15 ਤੋਂ 21 ਸਾਲ ਦੇ ਅਨੁਸਾਰ ਵੰਡਿਆ ਗਿਆ। ਹਰ ਗਰੁੱਪ ਲਈ ਚਾਰ ਰਾਊਂਡ ਰੱਖੇ ਗਏ। ਇਸ ਮੁਕਾਬਲੇ ਵਿੱਚ ਵਰਿਆਮ ਸਿੰਘ ਸ਼੍ਰੋਮਣੀ ਕਮੇਟੀ ਵਲੋਂ ਪ੍ਰਸ਼ਨ ਪੁੱਛੇ ਗਏ। ਇਸ ਵਿੱਚੋਂ ਪਹਿਲੇ ਗਰੁੱਪ ਵਿੱਚ ਪਹਿਲਾ ਸਥਾਨ ਨਿਮਰਤਜੋਤ ਕੌਰ ਪਿੰਡ ਜਾਂਗਪੁਰ, ਦੂਸਰਾ ਸਥਾਨ ਗੁਰਮੰਨਤ ਕੌਰ ਜਗਰਾਉਂ, ਤੀਸਰਾ ਸਥਾਨ ਅਭੀਰੂਪ ਕੌਰ ਪੱਖੋਵਾਲ, ਚੌਥਾ ਸਥਾਨ ਧੀਰਜ ਧਾਂਦਰਾ, ਪੰਜਵਾਂ ਏਕਨੂਰ ਕੌਰ ਪਿੰਡ ਵਿਰਕ ਨੇ ਹਾਸਲ ਕੀਤਾ। ਗਰੁੱਪ ਦੂਜਾ ਵਿੱਚ ਪਹਿਲਾ ਸਥਾਨ ਤਨੀਸ਼ਾ ਕੌਰ ਪਿੰਡ ਪੱਖੋਵਾਲ, ਦੂਜਾ ਰਾਜਵੀਰ ਸਿੰਘ ਪਿੰਡ ਲੱਖਾ, ਤੀਜਾ ਸਹਿਜਪ੍ਰੀਤ ਕੌਰ ਚੀਮਾ, ਚੌਥਾ ਸਮਰੀਤ ਕੌਰ ਪਿੰਡ ਢੁੱਡੀਕੇ, ਪੰਜਵਾਂ ਦਮਨਪ੍ਰੀਤ ਸ਼ਰਮਾ ਪਿੰਡ ਕਰਮਗੜਾਂ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਗਰੁੱਪ ਤੀਜਾ ਵਿੱਚ ਅਰਸ਼ਦੀਪ ਕੌਰ ਪਿੰਡ ਛੱਜਾਵਾਲ ਪਹਿਲੇ ਸਥਾਨ 'ਤੇ ਰਹੀ ਜਦਕਿ ਅਮਰਿੰਦਰ ਸਿੰਘ ਪਿੰਡ ਕੋਕਰੀ ਨੂੰ ਦੂਜਾ ਸਥਾਨ ਪ੍ਰਾਪਤ ਕੀਤਾ। ਗੁਰਲੀਨ ਕੌਰ ਪਿੰਡ ਰੂਮੀ ਤੀਜੇ ਸਥਾਨ, ਤਿਰਲੋਕ ਸਿੰਘ ਪਿੰਡ ਕੋਕਰੀ ਫੂਲਾ ਸਿੰਘ ਚੌਥੇ ਅਤੇ ਦਾਨਵੀਰ ਸਿੰਘ ਗਿੱਲ ਪੰਜਵੇਂ ਸਥਾਨ 'ਤੇ ਰਿਹਾ। ਇਸ ਮੌਕੇ ਅਕੈਡਮੀ ਦੇ ਚੇਅਰਮੈਨ ਗੁਰਮੇਲ ਸਿੰਘ ਮੱਲ੍ਹੀ, ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ, ਪ੍ਰਿੰ. ਜੀਐੱਚਜੀ ਅਕੈਡਮੀ ਖੰਡੂਰ ਨੀਨਾ ਵਰਮਾ ਵੀ ਮੌਜੂਦ ਸਨ।

