ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਦੇ ਸਾਲਾਨਾ ਸਮਾਗਮ ‘ਵਲਵਲੇ 2025’ ਕਰਵਾਇਆ ਗਿਆ, ਜਿਸ ਵਿਚ ਸਿਖਿਆਰਥੀਆਂ ਨੇ ਗਾਇਨ, ਨ੍ਰਿੱਤ ਅਤੇ ਸਾਜ਼ ਦੀਆਂ ਦਿਲ ਖਿੱਚਵੀਆਂ ਪੇਸ਼ਕਾਰੀਆਂ ਦਿੱਤੀਆਂ। ਸਮਾਗਮ ਦੀ ਸ਼ੁਰੂਆਤ ਇੰਸਟੀਚਿਊਟ ਦੇ ਡਾਇਰੈਕਟਰ ਡਾ. ਚਰਨ ਕਮਲ ਸਿੰਘ ਨੇ ਮਹਿਮਾਨਾਂ, ਸਿਖਿਆਰਥੀਆਂ ਦੇ ਮਾਪਿਆਂ ਨੂੰ ਜੀ ਆਇਆਂ ਆਖਿਆ। ਸਮਾਗਮ ਵਿੱਚ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਐੱਸ ਡੀ ਐੱਮ ਪੂਨਮਪ੍ਰੀਤ ਕੌਰ, ਡੀ ਸੀ ਐੱਮ ਯੈੱਸ ਸਕੂਲ ਦੀ ਸੀ ਈ ਓ ਅਨਿਰੁੱਧ ਗੁਪਤਾ, ਗੁੱਜਰਾਂਵਾਲਾ ਗੁਰੂ ਨਾਨਕ ਸਕੂਲ ਦੀ ਪ੍ਰਿੰਸੀਪਲ ਗੁਨਮੀਤ ਕੌਰ ਆਦਿ ਪਹੁੰਚੇ। ਸਮਾਗਮ ਦੌਰਾਨ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਸੰਗੀਤਕ ਪੇਸ਼ਕਾਰੀਆਂ ਵਿੱਚ ਰਾਸ਼ੀ, ਜੀਨੀਅਲ, ਸਮੀਕਸ਼ਾ, ਅਨਿਲ ਸੂਦ, ਅਨਹਦ, ਜਸਪ੍ਰੀਤ, ਅਵੀਨਾਦਰ, ਦਸ਼ਮੀਤ, ਦਵਿੰਦਰ, ਖੁਸ਼ਪਾਲ, ਬਿਦੀਸ਼ਾ, ਸਰਵਣ ਆਦਿ ਨੇ ਵੱਖ-ਵੱਖ ਗਾਣੇ ਬਹੁਤ ਸੁਰੀਲੀ ਆਵਾਜ਼ ’ਚ ਪੇਸ਼ ਕੀਤੇ। ਸਾਜ਼ ਵਿਭਾਗ ਵਲੋਂ ਡਰੰਮ ਵਿਚ ਪ੍ਰਥਮ, ਵਿਰਾਜ, ਤੁਸ਼ਿਤਾ, ਸਵਰੀਨ ਕੌਰ, ਨਿਰਵਾਣ ਮੈਨੀ, ਗੀਤਾਂਜ਼ ਨੇ ਬਾਖੂਬੀ ਢੰਗ ਨਾਲ ਪੇਸ਼ਕਾਰੀ ਕੀਤੀ। ਕੀ ਬੋਰਡ ਦੀ ਪੇਸ਼ਕਾਰੀ ਅਦਬ, ਅੰਸ਼, ਆਰਵੀ, ਅੋਮੀਸ਼ਾ, ਨਾਇਰਾ ਢੀਂਗਰਾ, ਨਾਇਰਾ ਗੁਪਤਾ, ਗੁਰਅਸੀਸ, ਬਿਦੀਸ਼ਾ, ਆਰੀਅਨ, ਸਮਰਵੀਰ, ਰਿਆਂਸ਼, ਕਿਆਂਸ਼, ਅਰਹਾਨ, ਆਵੀਸ਼ੀ, ਦਿਵਆਂਸ਼, ਦਿਵਿਤ ਨੇ, ਗਿਟਾਰ ਵਿਚ ਸ਼ਿਵਮ, ਰਸਵੀਰ, ਜਸਕਰਨ, ਯੁਵਰਾਜ, ਮਿਸ਼ੀਕਾ, ਜਿਊਲਜੋਤ ਕੌਰ ਅਤੇ ਕਨਵ ਨੇ ਬੜੀ ਦਿਲਕਸ਼ ਪੇਸ਼ਕਾਰੀ ਦਿੱਤੀ। ਡਾਂਸ ਵਿਭਾਗ ਵੱਲੋਂ ਕੱਥਕ ਵਿੱਚ ਜਿਆਂਸ਼ੀ, ਰਾਇਨਾ, ਤਾਰੂਸ਼ੀ, ਅਜੂਨੀ, ਕਾਇਰਾ, ਕ੍ਰਿਸ਼ਾ, ਸੁਹਾਵੀ, ਤੇਜਲ, ਆਧਿਆ, ਸਾਨਵੀ, ਰੌਸ਼ਨੀ, ਬੌਲੀਵੁੱਡ ਡਾਂਸ ਵਿਚ ਪ੍ਰਿਸ਼ਾ, ਕਰੀਸ਼ਾ, ਅਮਾਇਰਾ, ਸ਼ਿਵਿਆ, ਮਰੀਨਲ, ਦਕਸ਼, ਨਾਇਰਾ, ਕੁਸਮ, ਸੇਂਜਲ, ਨੰਦਿਤਾ ਅਤੇ ਭੰਗੜੇ ਦੀ ਪੇਸ਼ਕਾਰੀ ਸਮਰ, ਗੁਨਵ, ਵਾਰਿਸ, ਕਬੀਰ, ਆਵੀਰ, ਗੁਰਸਿਮਰਨ ਕੌਰ, ਲਿਆਨ, ਅਮਾਇਰਾ, ਸਾਨਵੀ, ਅਸਰੀਤ ਨੇ ਹਾਜ਼ਰੀਨ ਦਾ ਚੰਗਾ ਮਨੋਰੰਜਨ ਕੀਤਾ।
ਮੁੱਖ ਮਹਿਮਾਨ ਸੰਜੀਵ ਅਰੋੜਾ ਨੇ ਇੰਸਟੀਚਿਊਟ ਦੇ ਹੋਣਹਾਰ ਕਲਾਕਾਰਾਂ ਦੀਆਂ ਪੇਸ਼ਕਾਰੀਆ ਦੀ ਸ਼ਲਾਘਾ ਕਰਦਆਂ ਕਿਹਾ ਕਿ ਇੰਸਟੀਚਿਊਟ ਆਪਣੇ ਮਿੱਥੇ ਟੀਚਿਆਂ ਨੂੰ ਤਨ ਦੇਹੀ ਨਾਲ ਨਿਭਾ ਰਿਹਾ ਹੈ। ਉਨ੍ਹਾਂ ਨੇ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਅਤੇ ਸਮਾਜਿਕ ਕਦਰਾਂ ਕੀਮਤਾਂ ਨੂੰ ਪ੍ਰਫੁੱਲਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਲਈ ਇੰਸਟੀਚਿਊਟ ਦੇ ਡਾਇਰੈਕਟਰ ਡਾ. ਚਰਨ ਕਮਲ ਸਿੰਘ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ। ਇਸ ਮੌਕੇ ਇਸ਼ਮੀਤ ਸਿੰਘ ਦੇ ਪਿਤਾ ਗੁਰਪਿੰਦਰ ਸਿੰਘ, ਨਿਤਿਸ਼ ਸਿੰਘਾਨੀਆਂ, ਨਿਖਿਲ ਸ਼ਰਮਾ, ਸਤਨਾਮ ਸਿੰਘ ਸੰਨੀ ਮਾਸਟਰ, ਮੁਖਵਿੰਦਰ ਸਿੰਘ, ਜਸਮੇਲ ਸਿੰਘ ਆਦਿ ਸ਼ਾਮਲ ਹੋਏ।

