ਕਲਾਲਮਾਜਰਾ 'ਚ ਡੰਗਰਾਂ ਦੇ ਵਪਾਰੀ ਦਾ ਕਤਲ

ਕਲਾਲਮਾਜਰਾ 'ਚ ਡੰਗਰਾਂ ਦੇ ਵਪਾਰੀ ਦਾ ਕਤਲ

ਜੋਗਿੰਦਰ ਸਿੰਘ ਓਬਰਾਏ
ਖੰਨਾ, 6 ਜੁਲਾਈ

ਨੇੜਲੇ ਪਿੰਡ ਕਲਾਲਮਾਜਰਾ ਵਿਚ ਅਣਪਛਾਤੇ ਵਿਅਕਤੀਆਂ ਨੇ ਡੰਗਰਾਂ ਦੇ ਵਪਾਰੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲੀਸ ਅਧਿਕਾਰੀਆਂ ਨੇ ਮੌਕੇ ’ਤੇ ਜਾ ਕੇ ਜਾਂਚ ਅਰੰਭ ਦਿੱਤੀ। ਮ੍ਰਿਤਕ ਦੀ ਪਛਾਣ ਜਗਮੇਲ ਸਿੰਘ (50) ਪੁੱਤਰ ਨਛੱਤਰ ਸਿੰਘ ਪਿੰਡ ਕਲਾਲਮਾਜਰਾ ਵਜੋਂ ਹੋਈ ਹੈ। ਮ੍ਰਿਤਕ ਦੇ ਲੜਕੇ ਸੇਵਕ ਸਿੰਘ ਨੇ ਦੱਸਿਆ ਕਿ ਉਸਦਾ ਪਿਤਾ ਡੰਗਰਾਂ ਦਾ ਵਪਾਰੀ ਸੀ। ਲੌਕਡਾਊਨ ਉਪਰੰਤ ਕੰਮ ਵਿਚ ਖੜੋਤ ਆ ਗਈ ਤਾਂ ਉਹ ਇਕ ਫੈਕਟਰੀ ਵਿਚ ਮਜ਼ਦੂਰੀ ਕਰਨ ਲੱਗ ਪਿਆ। ਉਸਦਾ ਪਿਤਾ ਘਰ ਤੋਂ ਥੋੜ੍ਹੀ ਦੂਰ ਪਸ਼ੂਆਂ ਦੇ ਵਾੜੇ ਵਿਚ ਹੀ ਰਾਤ ਸਮੇਂ ਰਖਵਾਲੀ ਲਈ ਪੈਂਦਾ ਸੀ। ਰੋਜ਼ਾਨਾ ਦੀ ਤਰ੍ਹਾਂ ਐਤਵਾਰ ਦੀ ਰਾਤ ਨੂੰ ਕਰੀਬ 9.30 ਵਜੇ ਉਹ ਪਸ਼ੂਆਂ ਵਾਲੇ ਵਾੜੇ ਵਿਚ ਚਲਾ ਗਿਆ। ਉਸਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਚਾਹ ਦੇਣ ਲਈ ਗਿਆ ਤਾਂ ਉਸ ਦੀ ਲਾਸ਼ ਖੂਨ ਨਾਲ ਲਥਪਥ ਮੰਜੇ ’ਤੇ ਪਈ ਸੀ। ਥਾਣਾ ਸਦਰ ਦੇ ਮੁਖੀ ਜਸਪਾਲ ਸਿੰਘ ਅਤੇ ਐਸ.ਪੀ ਜਗਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਪੜਤਾਲ ਕਰ ਰਹੀ ਹੈ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All