DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Municipal Council Elections: ਰਾਏਕੋਟ ਦੇ ਜੇਤੂ ਕਾਂਗਰਸੀ ਕੌਂਸਲਰਾਂ ਦਾ ਸਨਮਾਨ

ਨਗਰ ਕੌਂਸਲ ਰਾਏਕੋਟ ਦੀ ਚੋਣ ਦੌਰਾਨ 15 ’ਚੋਂ 11 ਵਾਰਡਾਂ ਤੋਂ ਜਿੱਤਣ ਵਾਲੇ ਕਾਂਗਰਸ ਦੇ ਕੌਂਸਲਰਾਂ ਦੇ ਸਨਮਾਨ ਲਈ ਪਿੰਡ ਗੋਂਦਵਾਲ ਦੇ ਗੁਰਦੁਆਰੇ ਦਸਮੇਸ਼ ਦਰਬਾਰ ’ਚ ਸਮਾਗਮ ਕੀਤਾ ਗਿਆ। ਸਮਾਗਮ ਦਾ ਪ੍ਰਬੰਧ ਗੋਂਦਵਾਲ ਦੀਆਂ ਤਿੰਨ ਗੁਰੂ ਘਰ ਕਮੇਟੀਆਂ, ਨਗਰ ਪੰਚਾਇਤ,...

  • fb
  • twitter
  • whatsapp
  • whatsapp
featured-img featured-img
ਗੋਂਦਵਾਲ ’ਚ ਕਾਂਗਰਸੀ ਕੌਂਸਲਰਾਂ ਦਾ ਸਨਮਾਨ ਕਰਦੇ ਹੋਏ ਪਤਵੰਤੇ।
Advertisement

ਨਗਰ ਕੌਂਸਲ ਰਾਏਕੋਟ ਦੀ ਚੋਣ ਦੌਰਾਨ 15 ’ਚੋਂ 11 ਵਾਰਡਾਂ ਤੋਂ ਜਿੱਤਣ ਵਾਲੇ ਕਾਂਗਰਸ ਦੇ ਕੌਂਸਲਰਾਂ ਦੇ ਸਨਮਾਨ ਲਈ ਪਿੰਡ ਗੋਂਦਵਾਲ ਦੇ ਗੁਰਦੁਆਰੇ ਦਸਮੇਸ਼ ਦਰਬਾਰ ’ਚ ਸਮਾਗਮ ਕੀਤਾ ਗਿਆ। ਸਮਾਗਮ ਦਾ ਪ੍ਰਬੰਧ ਗੋਂਦਵਾਲ ਦੀਆਂ ਤਿੰਨ ਗੁਰੂ ਘਰ ਕਮੇਟੀਆਂ, ਨਗਰ ਪੰਚਾਇਤ, ਦੁੱਧ ਸਭਾ ਅਤੇ ਖੇਤੀਬਾੜੀ ਸਹਿਕਾਰੀ ਸਭਾ ਸਣੇ ਕਾਂਗਰਸੀ ਵਰਕਰਾਂ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ।

ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ ਅਤੇ ਸਰਪੰਚ ਬਲਦੇਵ ਸਿੰਘ ਨੇ ਕੌਂਸਲਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਪਾਰਟੀ ਦੇ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਅਤੇ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਦਾ ਅਗਵਾਈ ਕਰਨ ਲਈ ਧੰਨਵਾਦ ਕੀਤਾ। ਸਮਾਗਮ ਦੌਰਾਨ ਹਾਜ਼ਰ 10 ਕੌਂਸਲਰਾਂ ਦਾ ਸਨਮਾਨ ਕੀਤਾ ਗਿਆ। ਹਸਪਤਾਲ ’ਚ ਜ਼ੇਰੇ ਇਲਾਜ ਜਗਦੇਵ ਸਿੰਘ ਜੱਗਾ ਦੀ ਥਾਂ ਉਨ੍ਹਾਂ ਦੀ ਪਤਨੀ ਸੰਦੀਪ ਕੌਰ ਦਾ ਸਨਮਾਨ ਕੀਤਾ ਗਿਆ।

Advertisement

ਸਾਬਕਾ ਕੌਂਸਲ ਪ੍ਰਧਾਨ ਸੁਦਰਸ਼ਨ ਜੋਸ਼ੀ, ਸੂਬੇਦਾਰ ਗੁਰਨਾਮ ਸਿੰਘ, ਪਟਵਾਰੀ ਸੋਹਣ ਸਿੰਘ ਗੋਂਦਵਾਲ, ਗਿਆਨੀ ਗੁਰਦਿਆਲ ਸਿੰਘ, ਪ੍ਰਧਾਨ ਕੈਪਟਨ ਅਮਰ ਸਿੰਘ, ਪ੍ਰਧਾਨ ਸਰਦੂਲ ਸਿੰਘ, ਪ੍ਰਧਾਨ ਮੋਹਣ ਸਿੰਘ ਖੰਗੂੜਾ ਨੇ ਆਖਿਆ ਕਿ ਹੁਣ ਕਾਂਗਰਸ ਨੂੰ ਸਰਕਾਰ ਬਣਾਉਣ ਤੋਂ ਕੋਈ ਨਹੀਂ ਰੋਕ ਸਕਦਾ।

Advertisement

Advertisement
×