DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Municipal Council Elections: ਆਜ਼ਾਦ ਕੌਂਸਲਰ ਪੰਕਜ ਗੌਤਮ ‘ਆਪ’ ਵਿੱਚ ਸ਼ਾਮਲ

ਨਗਰ ਕੌਂਸਲ ਚੋਣਾਂ ਵਿੱਚ ਵਾਰਡ 9 ਤੋਂ ਆਜ਼ਾਦ ਉਮੀਦਵਾਰ ਵਜੋਂ ਜੇਤੂ ਰਹੀ ਕੌਂਸਲਰ ਪੰਕਜ ਗੌਤਮ ਨੇ ਅੱਜ ਵਿਧਾਇਕ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਅਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਸ਼ਰਮਾ ਦੀ ਅਗਵਾਈ ਹੇਠ ਪਰਿਵਾਰ ਸਣੇ ਮੁੜ ‘ਆਪ’ ਵਿੱਚ ਘਰ ਵਾਪਸੀ ਕੀਤੀ।...

  • fb
  • twitter
  • whatsapp
  • whatsapp
featured-img featured-img
ਪੰਕਜ ਗੌਤਮ ਨੂੰ ‘ਆਪ’ ਵਿੱਚ ਸ਼ਾਮਲ ਕਰਦੇ ਹੋਏ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ।
Advertisement

ਨਗਰ ਕੌਂਸਲ ਚੋਣਾਂ ਵਿੱਚ ਵਾਰਡ 9 ਤੋਂ ਆਜ਼ਾਦ ਉਮੀਦਵਾਰ ਵਜੋਂ ਜੇਤੂ ਰਹੀ ਕੌਂਸਲਰ ਪੰਕਜ ਗੌਤਮ ਨੇ ਅੱਜ ਵਿਧਾਇਕ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਅਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਸ਼ਰਮਾ ਦੀ ਅਗਵਾਈ ਹੇਠ ਪਰਿਵਾਰ ਸਣੇ ਮੁੜ ‘ਆਪ’ ਵਿੱਚ ਘਰ ਵਾਪਸੀ ਕੀਤੀ। ਜ਼ਿਕਰਯੋਗ ਹੈ ਕਿ ਚੋਣਾਂ ਤੋਂ ਪਹਿਲਾਂ ਪੰਕਜ ਗੌਤਮ ਦੀ ਪਾਰਟੀ ਟਿਕਟ ਕੱਟ ਦਿੱਤੀ ਗਈ ਸੀ।

ਦੱਸਣਯੋਗ ਹੈ ਕਿ ਇੱਥੋਂ ਦੇ 15 ਵਾਰਡਾਂ ਦੀ ਹੋਈ ਚੋਣ ਵਿੱਚ ‘ਆਪ’ ਦੇ 8, ਕਾਂਗਰਸ ਦੇ 5 ਅਤੇ 2 ਆਜ਼ਾਦ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਸੀ। ਪੰਕਜ ਗੌਤਮ ਦੇ ‘ਆਪ’ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਦੇ ਉਮੀਦਵਾਰਾਂ ਦੀ ਗਿਣਤੀ 9 ਹੋ ਗਈ ਹੈ। ਵਿਧਾਇਕ ਗਿਆਸਪੁਰਾ ਨੇ ਸ਼ਾਮਲ ਮੈਬਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਕਜ ਗੌਤਮ ਦਾ ਪਰਿਵਾਰ ਹਮੇਸ਼ਾਂ ਪਾਰਟੀ ਦੀ ਵਿਚਾਰਧਾਰਾ ਨਾਲ ਜੁੜਿਆ ਰਿਹਾ ਹੈ। ਦੱਸਣਯੋਗ ਕਿ ਪੰਕਜ ਨੇ ਇਸ ਵਾਰਡ ਤੋਂ ਕਾਂਗਰਸ ਦੇ ਮਜ਼ਬੂਤ ਉਮੀਦਵਾਰ ਕਿਰਨਜੀਤ ਕੌਰ ਨੂੰ ਹਰਾਇਆ ਹੈ। ਇਸ ਮੌਕੇ ਕੌਂਸਲਰ ਕਮਲਜੀਤ ਸਿੰਘ ਬਿੱਟੂ, ਕੌਂਸਲਰ ਅਨਮੋਲ ਸ਼ਰਮਾ, ਗਗਨ ਲੋਹਟ, ਸ਼ਰਨਜੀਤ ਸਿੰਘ ਬਿੱਟੂ, ਕਾਕਾ ਬਾਜਵਾ, ਰਿੱਕੀ ਬੈਕਟਰ, ਜਰਨੈਲ ਸਿੰਘ ਲੋਹਟ ਆਦਿ ਹਾਜ਼ਰ ਸਨ।

Advertisement

Advertisement
Advertisement
×