Municipal Council Election: ਸਮਰਾਲਾ ਕੌਂਸਲ ਵਿੱਚ ‘ਆਪ’ ਹੱਥ ਬਹੁਮਤ
‘ਆਪ’ ਦੇ 8, ਅਕਾਲੀ ਦਲ ਦੇ 4 ੳੁਮੀਦਵਾਰ ਜੇਤੂ ਅਤੇ ਕਾਂਗਰਸ 2 ਸੀਟਾਂ ’ਤੇ ਸਿਮਟੀ
ਨਗਰ ਕੌਂਸਲ ਸਮਰਾਲਾ ਦੀਆਂ ਵੋਟਾਂ ਦੀ ਗਿਣਤੀ ਮਾਲਵਾ ਕਾਲਜ ਬੌਂਦਲੀ ਵਿੱਚ ਰਿਟਰਨਿੰਗ ਅਫ਼ਸਰ ਐੱਸ ਡੀ ਐੱਮ ਗੁਰਸਿਮਰਨਜੀਤ ਕੌਰ ਦੀ ਅਗਵਾਈ ਹੇਠ ਹੋਈ। ਇੱਥੇ ‘ਆਪ’ ਦੇ 8 ਉਮੀਦਵਾਰਾਂ ਜਿੱਤ ਹਾਸਲ ਕੀਤੀ ਹੈ। ਸ਼ਹਿਰ ਦੇ ਤਿੰਨ ਵਾਰਡਾਂ 1, 4 ਅਤੇ 12 ਵਿੱਚ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਹੋਣ ਕਾਰਨ ‘ਆਪ’ ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਐਲਾਨੇ ਜਾ ਚੁੱਕੇ ਹਨ। ਜਾਣਕਾਰੀ ਅਨੁਸਾਰ ਵਾਰਡ ਨੰਬਰ 2 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਅਮਨਦੀਪ ਸਿੰਘ 347 ਵੋਟਾਂ ਨਾਲ ਜੇਤੂ ਰਹੇ। ਕਾਂਗਰਸ ਦੇ ਗਗਨਦੀਪ ਸ਼ਰਮਾ ਨੂੰ 234 ਤੇ ਭਾਜਪਾ ਦੇ ਰਵਿੰਦਰ ਕੁਮਾਰ ਸ਼ਰਮਾ ਨੂੰ 178 ਵੋਟਾਂ ਮਿਲੀਆਂ ਹਨ। ਵਾਰਡ ਨੰਬਰ 3 ਤੋਂ ‘ਆਪ’ ਦੀ ਰਜਿੰਦਰ ਕੌਰ 187 ਵੋਟਾਂ ਨਾਲ ਜੇਤੂ ਰਹੀ। ਉਨ੍ਹਾਂ ਦੀ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਦੀ ਮਨਦੀਪ ਕੌਰ ਢਿੱਲੋਂ ਨੂੰ 141, ਕਾਂਗਰਸ ਦੀ ਸੰਦੀਪ ਕੌਰ ਨੂੰ 135 ਅਤੇ ਭਾਜਪਾ ਦੀ ਸੁਦੇਸ਼ ਰਾਣੀ ਨੂੰ 98 ਵੋਟਾਂ ਪਈਆਂ। ਵਾਰਡ ਨੰਬਰ 5 ਤੋਂ ‘ਆਪ’ ਦੀ ਜਸਪ੍ਰੀਤ ਕੌਰ 138 ਵੋਟਾਂ ਲੈ ਕੇ ਜੇਤੂ ਰਹੀ ਜਦੋਂਕਿ ਭਾਜਪਾ ਦੀ ਰੋਸ਼ਨੀ ਰਾਣੀ ਨੂੰ 111 ਵੋਟਾਂ ਪਈਆਂ। ਵਾਰਡ ਨੰਬਰ 6 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਿਤਪਾਲ ਸਿੰਘ 386 ਵੋਟਾਂ ਲੈ ਕੇ ਜੇਤੂ ਰਹੇ ਜਦੋਂਕਿ ਉਨ੍ਹਾਂ ਦੇ ਮੁਕਾਬਲੇ ‘ਆਪ’ ਦੇ ਉਮੀਦਵਾਰ ਤੇਜਿੰਦਰ ਸਿੰਘ ਨੂੰ 273 ਵੋਟਾਂ ਪਈਆਂ। ਵਾਰਡ ਨੰਬਰ 7 ਤੋਂ ਕਾਂਗਰਸ ਦੀ ਉਮੀਦਵਾਰ ਰਿਚਾ ਦੂਆ 373 ਵੋਟਾਂ ਲੈ ਕੇ ਜੇਤੂ ਰਹੀ। ਵਾਰਡ ਨੰਬਰ 8 ਤੋਂ ਭਾਜਪਾ ਦੇ ਦੀਪਕ ਕੁਮਾਰ 182 ਵੋਟਾਂ ਲੈ ਕੇ ਜੇਤੂ ਰਿਹਾ। ਵਾਰਡ ਨੰਬਰ 9 ਤੋਂ ਕਾਂਗਰਸ ਦੀ ਉਮੀਦਵਾਰ ਭਾਵਨਾ ਖੁੱਲਰ 399 ਵੋਟਾਂ ਲੈ ਕੇ ਜੇਤੂ ਰਹੀ। ਵਾਰਡ 10 ਤੋਂ ਸ਼੍ਰੋਮਣੀ ਅਕਾਲੀ ਦਲ ਦਾ ਸਤਵਿੰਦਰ ਸਿੰਘ 220 ਵੋਟਾਂ ਲੈ ਕੇ ਜੇਤੂ ਰਿਹਾ। ਵਾਰਡ 11 ਤੋਂ ‘ਆਪ’ ਦੀ ਕੁਲਦੀਪ ਕੌਰ 303 ਵੋਟਾਂ ਲੈ ਕੇ ਜੇਤੂ ਰਹੀ। ਵਾਰਡ 13 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਤੇਜਿੰਦਰ ਕੌਰ 324 ਵੋਟਾਂ ਲੈ ਕੇ ਜੇਤੂ ਰਹੀ। ਵਾਰਡ 14 ਤੋਂ ‘ਆਪ’ ਦਾ ਲਾਲਾ ਮੰਗਤ ਰਾਏ 227 ਵੋਟਾਂ ਲੈ ਕੇ ਜੇਤੂ ਰਿਹਾ। ਵਾਰਡ 15 ਤੋਂ ‘ਆਪ’ ਦੀ ਰੁਪਿੰਦਰ ਕੌਰ 332 ਵੋਟਾਂ ਲੈ ਕੇ ਜੇਤੂ ਰਹੀ।

