DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਗਰ ਨਿਗਮ ਨੇ ਹੰਬੜਾਂ ਰੋਡ ਤੋਂ ਕਬਜ਼ੇ ਹਟਾਏ

ਭਾਰੀ ਗਿਣਤੀ ਵਿੱਚ ਪੁਲੀਸ ਮੁਲਾਜ਼ਮਾਂ ਦੀ ਮੌਜੂਦਗੀ ਵਿੱਚ ਕੀਤੀ ਕਾਰਵਾਈ; ਦੁਕਾਨਦਾਰਾਂ ਦਾ ਸਾਮਾਨ ਜ਼ਬਤ

  • fb
  • twitter
  • whatsapp
  • whatsapp
featured-img featured-img
ਸੜਕ ਤੋਂ ਨਾਜਾਇਜ਼ ਕਬਜ਼ੇ ਹਟਾਉਂਦੀ ਹੋਈ ਨਗਰ ਨਿਗਮ ਦੀ ਟੀਮ। -ਫੋਟੋ: ਇੰਦਰਜੀਤ ਵਰਮਾ
Advertisement

ਸ਼ਹਿਰ ਦੇ ਦਾਖ਼ਲਿਆਂ ਨੂੰ ਸੁੰਦਰ ਬਣਾਉਣ ਲਈ ਨਗਰ ਨਿਗਮ ਨੇ ਬੁੱਧਵਾਰ ਨੂੰ ਹੰਬੜਾਂ ਰੋਡ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਚਲਾਈ। ਇਸ ਦੌਰਾਨ ਨਿਗਮ ਦੀ ਟੀਮ ਨੇ ਪੁਲੀਸ ਮੁਲਾਜ਼ਮਾਂ ਦੀ ਹਾਜ਼ਰੀ ਵਿੱਚ ਇਹ ਕਾਰਵਾਈ ਕੀਤੀ। ਹੰਬੜਾਂ ਰੋਡ ’ਤੇ ਹੈਬੋਵਾਲ ਇਲਾਕੇ ਵਿੱਚ ਸੜਕਾਂ ’ਤੇ ਕੀਤੇ ਕਬਜ਼ਿਆਂ ’ਤੇ ਨਗਰ ਨਿਗਮ ਦੀ ਟੀਮ ਨੇ ਪੀਲਾ ਪੰਜਾ ਚਲਾਇਆ। ਇਸ ਦੌਰਾਨ ਸੜਕ ਦੇ ਹਿੱਸੇ ’ਤੇ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰਨ ਲਈ ਸਕ੍ਰੈਪ ਡੀਲਰ ਨੂੰ 50 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ।

ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਦੇ ਨਿਰਦੇਸ਼ਾਂ ’ਤੇ ਕੰਮ ਕਰਦੇ ਹੋਏ ਨਿਗਮ ਤਹਿਬਾਜ਼ਾਰੀ, ਸਿਹਤ ਅਤੇ ਬਿਲਡਿੰਗ ਸ਼ਾਖਾ ਦੇ ਅਧਿਕਾਰੀਆਂ ਦੀਆਂ ਸਾਂਝੀਆਂ ਟੀਮਾਂ ਨੇ ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਦੀ ਅਗਵਾਈ ਵਿੱਚ ਇਹ ਮੁਹਿੰਮ ਚਲਾਈ। ਇਸ ਦੌਰਾਨ ਹੰਬੜਾ ਰੋਡ ’ਤੇ ਜਿੰਨੇ ਵੀ ਕਬਜ਼ੇ ਹੋਏ ਹੋਏ ਸਨ, ਉਨ੍ਹਾਂ ’ਤੇ ਨਿਗਮ ਦੀ ਟੀਮ ਨੇ ਬਿਨਾਂ ਕਿਸੇ ਦੀ ਸਿਫ਼ਾਰਸ਼ ਸੁਣੇ ਕਾਰਵਾਈ ਕੀਤੀ। ਇਸ ਦੇ ਨਾਲ ਹੀ ਇੱਕ ਸਕ੍ਰੈਪ ਡੀਲਰ ਨੂੰ 50,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਕਿਉਂਕਿ ਉਸ ਨੇ ਸੜਕ/ਸਰਕਾਰੀ ਜ਼ਮੀਨ ਦੇ ਵੱਡੇ ਹਿੱਸੇ ’ਤੇ ਕਬਜ਼ਾ ਕੀਤਾ ਹੋਇਆ ਸੀ। ਉਸ ਦਾ ਕਬਜ਼ਾ ਹਟਾ ਕੇ ਚਲਾਨ ਦੀ ਰਕਮ ਮੌਕੇ ’ਤੇ ਹੀ ਵਸੂਲ ਕੀਤੀ ਗਈ। ਇਸ ਤੋਂ ਇਲਾਵਾ, ਬਿਲਡਿੰਗ ਸ਼ਾਖਾ ਦੇ ਅਧਿਕਾਰੀਆਂ ਨੂੰ ਜ਼ਮੀਨ ਮਾਲਕ ਤੋਂ ਬਕਾਇਆ ਸੀ ਐੱਲ ਯੂ ਖ਼ਰਚੇ ਵਸੂਲਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ।

Advertisement

ਸਿਹਤ ਸ਼ਾਖਾ ਦੇ ਅਧਿਕਾਰੀਆਂ ਨੂੰ ਸਫ਼ਾਈ ਮੁਹਿੰਮਾਂ ਚਲਾਉਣ ਅਤੇ ਇਲਾਕੇ ਵਿੱਚੋਂ ਕੂੜਾ ਤੇ ਗੰਦਗੀ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਜ਼ੋਨਲ ਕਮਿਸ਼ਨਰ ਜਸਦੇਵ ਸੇਖੋਂ ਨੇ ਲੋਕਾਂ ਨੂੰ ਵੀ ਸ਼ਹਿਰ ਨੂੰ ਸਾਫ਼ ਅਤੇ ਹਰਿਆ-ਭਰਿਆ ਰੱਖਣ ਵਿੱਚ ਅਧਿਕਾਰੀਆਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ।

Advertisement

ਨਿਗਮ ਟੀਮ ਦੇਖ ਭੱਜੇ ਰੇਹੜੀ ਫੜ੍ਹੀ ਵਾਲੇ

ਪੁਲੀਸ ਦੇ ਨਾਲ ਕਾਰਵਾਈ ਕਰਨ ਲਈ ਪੁੱਜੀ ਨਗਰ ਨਿਗਮ ਦੀ ਟੀਮ ਦੇਖ ਕੇ ਸੜਕਾਂ ’ਤੇ ਕਬਜ਼ਾ ਕਰ ਕੇ ਖੜ੍ਹੇ ਰੇਹੜੀ-ਫੜ੍ਹੀ ਵਾਲਿਆਂ ਨੂੰ ਭਾਜੜਾਂ ਪੈ ਗਈਆਂ। ਨਗਰ ਨਿਗਮ ਦੀ ਟੀਮ ਆਉਂਦਿਆਂ ਹੀ ਸਾਰੇ ਹੀ ਰੇਹੜੀ ਚੁੱਕ ਭੱਜਣ ਲੱਗੇ। ਇਸ ਦੌਰਾਨ ਨਗਰ ਨਿਗਮ ਦੀ ਟੀਮ ਨੇ ਕਈ ਰੇਹੜੀਆਂ ਅਤੇ ਹੋਰ ਸਾਮਾਨ ਜ਼ਬਤ ਕੀਤਾ।

ਨਾਜਾਇਜ਼ ਕਲੋਨੀਆਂ ਢਾਹੀਆਂ

ਗ੍ਰੇਟਰ ਲੁਧਿਆਣਾ ਅਰਬਨ ਡਿਵੈਲਪਮੈਂਟ ਅਥਾਰਿਟੀ (ਗਲਾਡਾ) ਦੇ ਰੈਗੂਲੇਟਰੀ ਵਿੰਗ ਨੇ ਬੁੱਧਵਾਰ ਨੂੰ ਪਿੰਡ ਮਾਣਕਵਾਲ ਅਤੇ ਮਹਿਮੂਦਪੁਰਾ ਵਿੱਚ ਤਿੰਨ ਅਣਅਧਿਕਾਰਤ ਕਲੋਨੀਆਂ ਨੂੰ ਢਾਹ ਦਿੱਤਾ। ਡਿਵੈਲਪਰਾਂ ਨੇ ਨੋਟਿਸ ਦੇਣ ਦੇ ਬਾਵਜੂਦ ਨਾਜਾਇਜ਼ ਉਸਾਰੀ ਨਹੀਂ ਰੋਕੀ। ਇੱਕ ਵਿਸ਼ੇਸ਼ ਟੀਮ ਨੇ ਸੀਲਿੰਗ ਮੁਹਿੰਮ ਚਲਾਈ ਜੋ ਬਿਨਾਂ ਕਿਸੇ ਵਿਰੋਧ ਦੇ ਹੋਈ। ਗਲਾਡਾ ਨੇ ਡਿਵੈਲਪਰਾਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਵੀ ਸਿਫ਼ਾਰਸ਼ ਕੀਤੀ ਹੈ। ਗਲਾਡਾ ਦੇ ਬੁਲਾਰੇ ਨੇ ਦੱਸਿਆ ਕਿ ਸਜ਼ਾਯੋਗ ਕਾਰਵਾਈ ਕਰਨ ਲਈ ਵਿਸ਼ੇਸ਼ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ। ਗਲਾਡਾ ਦੇ ਮੁੱਖ ਪ੍ਰਸ਼ਾਸਕ ਸੰਦੀਪ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਣਅਧਿਕਾਰਤ ਕਲੋਨੀਆਂ ਵਿੱਚ ਜਾਇਦਾਦ, ਪਲਾਟ, ਇਮਾਰਤਾਂ ਨਾ ਖ਼ਰੀਦਣ, ਕਿਉਂਕਿ ਗਲਾਡਾ ਪਾਣੀ ਦੀ ਸਪਲਾਈ, ਸੀਵਰੇਜ, ਬਿਜਲੀ ਕੁਨੈਕਸ਼ਨ ਆਦਿ ਵਰਗੀ ਕੋਈ ਸਹੂਲਤ ਪ੍ਰਦਾਨ ਨਹੀਂ ਕਰੇਗਾ।

Advertisement
×