DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

MP Dr Amar Singh ਨੇ ਪਿੰਡਾਂ ਦੇ ਵਿਕਾਸ ਲਈ ਜਾਰੀ ਕੀਤੇ 17 ਲੱਖ ਰੁਪਏ

ਅਮਰ ਸਿੰਘ ਨੇ ਸੁਧਾਰ ਤੇ ਨਵੀਂ ਆਬਾਦੀ ਅਕਾਲਗੜ੍ਹ ਦੇ ਦੌਰੇ ਮੌਕੇ ਐਲਾਨ ਕੀਤਾ

  • fb
  • twitter
  • whatsapp
  • whatsapp
featured-img featured-img
ਲੋਕ ਸਭਾ ਮੈਂਬਰ ਅਮਰ ਸਿੰਘ ਧਰਮਸ਼ਾਲਾ ਦਾ ਨੀਂਹ ਪੱਥਰ ਰੱਖਦੇ ਹੋਏ।
Advertisement

ਫ਼ਤਹਿਗੜ੍ਹ ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਪਿੰਡ ਸੁਧਾਰ ਅਤੇ ਨਵੀਂ ਆਬਾਦੀ ਅਕਾਲਗੜ੍ਹ ਦਾ ਦੌਰਾ ਕਰਦਿਆਂ ਵਿਕਾਸ ਕਾਰਜਾਂ ਲਈ ਆਪਣੇ ਅਖ਼ਤਿਆਰੀ ਕੋਟੇ ਵਿੱਚੋਂ 17 ਲੱਖ ਰੁਪਏ ਦੀਆਂ ਗਰਾਂਟਾਂ ਜਾਰੀ ਕੀਤੀਆਂ ਹਨ। ਇਸ ਮੌਕੇ ਹਲਕਾ ਰਾਏਕੋਟ ਦੇ ਇੰਚਾਰਜ ਕਾਮਿਲ ਅਮਰ ਸਿੰਘ ਵੀ ਹਾਜ਼ਰ ਸਨ। ਡਾ. ਅਮਰ ਸਿੰਘ ਨੇ ਕਿਹਾ ਕਿ ਪਿੰਡਾਂ ਦਾ ਸਰਵਪੱਖੀ ਵਿਕਾਸ ਉਨ੍ਹਾਂ ਦਾ ਮੁੱਖ ਟੀਚਾ ਹੈ। ਉਨ੍ਹਾਂ ‘ਆਪ’ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਸੱਤਾਧਾਰੀ ਧਿਰ ਪਿੰਡਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਵਿੱਚ ਵੀ ਨਾਕਾਮ ਰਹੀ ਹੈ।

ਕਾਮਿਲ ਅਮਰ ਸਿੰਘ ਨੇ ਦੱਸਿਆ ਕਿ ਪਿੰਡ ਸੁਧਾਰ ਵਿੱਚ ਸ਼ਹੀਦ ਪ੍ਰਦੀਪ ਸਿੰਘ ਮਾਰਗ ’ਤੇ ਇੰਟਰਲਾਕ ਟਾਈਲਾਂ ਲਈ 3 ਲੱਖ ਰੁਪਏ, ਨਵੀਂ ਆਬਾਦੀ ਅਕਾਲਗੜ੍ਹ ਦੀ ਭਗਤ ਰਵਿਦਾਸ ਧਰਮਸ਼ਾਲਾ ਦੇ ਸ਼ੈੱਡ ਤੇ ਡਰੇਨਜ਼ ਲਈ 10 ਲੱਖ ਰੁਪਏ ਅਤੇ ਪੱਤੀ ਧਾਲੀਵਾਲ ਲਈ 4 ਲੱਖ ਰੁਪਏ ਦਿੱਤੇ ਗਏ ਹਨ। ਇਲਾਕਾ ਵਾਸੀਆਂ ਨੇ ਆਗੂਆਂ ਦਾ ਧੰਨਵਾਦ ਕੀਤਾ।

Advertisement

ਇਸ ਮੌਕੇ ਸਤਵੰਤ ਸਿੰਘ ਸੁਧਾਰ, ਰਛਪਾਲ ਸਿੰਘ ਸੀਲੋਆਣੀ, ਸੁਖਵਿੰਦਰ ਸਿੰਘ ਐੱਸ ਕੇ, ਬਾਬੂ ਨਾਇਕ, ਕਮਲ ਸੁਧਾਰ, ਸੁਖਪਾਲ ਸਿੰਘ ਗੋਂਦਵਾਲ, ਸਰਪੰਚ ਰਾਜਾ, ਸੰਦੀਪ ਸਿੰਘ ਜੋਹਲਾਂ, ਦਰਸ਼ਨ ਮਾਨ, ਜੱਗਾ, ਸਰਪੰਚ ਗੁਰਪ੍ਰੀਤ ਸਿੰਘ ਝੋਰੜਾਂ, ਸੁਖਭਿੰਦਰ ਸਿੰਘ ਨਿੱਕਾ, ਤਰਲੋਚਨ ਸਿੰਘ, ਦਲਜੀਤ ਸਿੰਘ, ਅਮਨ ਸ਼ਰਮਾ, ਬਲਜੀਤ ਹਲਵਾਰਾ, ਕਮਲ ਬੁੱਟਰ ਅਤੇ ਜਗਪ੍ਰੀਤ ਬੁੱਟਰ ਹਾਜ਼ਰ ਸਨ।

Advertisement

ਰਾੜਾ ਸਾਹਿਬ ਵਿੱਚ ਨਵੇਂ ਨਹਿਰੀ ਪੁਲ ਦਾ ਦੌਰਾ

ਪਾਇਲ (ਦੇਵਿੰਦਰ ਸਿੰਘ ਜੱਗੀ): ਸੰਸਦ ਮੈਂਬਰ ਡਾ. ਅਮਰ ਸਿੰਘ ਅਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਾਂਗਰਸੀ ਆਗੂਆਂ ਸਮੇਤ ਰਾੜਾ ਸਾਹਿਬ ਵਿੱਚ ਨਵੇਂ ਬਣੇ ਨਹਿਰੀ ਪੁਲ ਦਾ ਦੌਰਾ ਕੀਤਾ। ਡਾ. ਅਮਰ ਸਿੰਘ ਨੇ ਦਾਅਵਾ ਕੀਤਾ ਕਿ ਸਰੀਂਹ ਤੋਂ ਰਾੜਾ ਸਾਹਿਬ ਤੱਕ ਪੁਲ ਅਤੇ ਸੜਕ ਪ੍ਰਧਾਨ ਮੰਤਰੀ ਯੋਜਨਾ ਅਧੀਨ ਉਨ੍ਹਾਂ ਦੀ ਸਿਫ਼ਾਰਸ਼ ’ਤੇ ਕੇਂਦਰ ਸਰਕਾਰ ਦੇ ਫੰਡਾਂ ਨਾਲ ਬਣੇ ਹਨ। ਉਨ੍ਹਾਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਮੁੱਖ ਮੰਤਰੀ ਦੇ ਲੱਗੇ ਧੰਨਵਾਦੀ ਬੋਰਡਾਂ ਨੂੰ ਫੋਕੀ ਸ਼ੋਹਰਤ ਕਰਾਰ ਦਿੱਤਾ। ਸਾਬਕਾ ਵਿਧਾਇਕ ਲੱਖਾ ਨੇ ‘ਆਪ’ ਸਰਕਾਰ ’ਤੇ ਕੇਵਲ ਦਿਖਾਵਾ ਕਰਨ ਦਾ ਦੋਸ਼ ਲਾਇਆ। ਇਸ ਮੌਕੇ ਗੁਰਵਿੰਦਰ ਸਿੰਘ ਗਿੱਲ, ਪ੍ਰੋ. ਗੁਰਮੁੱਖ ਸਿੰਘ ਗੋਮੀ, ਗੁਰਨਾਜ ਸਿੰਘ ਜੀਰਖ, ਗੁਰਮੇਲ ਸਿੰਘ ਗਿੱਲ, ਰੁਪਿੰਦਰ ਸਿੰਘ ਬਿੰਦੂ, ਅਵਤਾਰ ਸਿੰਘ ਤਾਰੀ, ਮਨਪ੍ਰੀਤ ਸਿੰਘ ਤੇ ਹੋਰ ਹਾਜ਼ਰ ਸਨ।

ਜ਼ਖ਼ਮੀ ਮਗਨਰੇਗਾ ਕਰਮਚਾਰੀ ਦਾ ਹਾਲ ਪੁੱਛਿਆ

ਖੰਨਾ (ਜੋਗਿੰਦਰ ਸਿੰਘ ਓਬਰਾਏ): ਸੰਸਦ ਮੈਂਬਰ ਡਾ. ਅਮਰ ਸਿੰਘ ਅਤੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਸਿਵਲ ਹਸਪਤਾਲ ਖੰਨਾ ਵਿੱਚ ਜ਼ਖ਼ਮੀ ਮਗਨਰੇਗਾ ਕਰਮਚਾਰੀਆਂ ਦਾ ਹਾਲ-ਚਾਲ ਪੁੱਛਿਆ। ਪਿਛਲੇ ਦਿਨੀਂ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਰਿਹਾਇਸ਼ ਅੱਗੇ ਤਨਖ਼ਾਹਾਂ ਮੰਗ ਰਹੇ ਮੁਲਾਜ਼ਮਾਂ ’ਤੇ ਪੁਲੀਸ ਵੱਲੋਂ ਲਾਠੀਚਾਰਜ ਕੀਤਾ ਗਿਆ ਸੀ, ਜਿਸ ਵਿੱਚ ਸੁਦਾਗਰ ਸਿੰਘ ਚਨਾਲੋਂ ਸਣੇ ਕਈ ਕਰਮਚਾਰੀ ਜ਼ਖ਼ਮੀ ਹੋ ਗਏ ਸਨ। ਡਾ. ਅਮਰ ਸਿੰਘ ਨੇ ਇਸ ਕਾਰਵਾਈ ਨੂੰ ਲੋਕਤੰਤਰ ਦਾ ਘਾਣ ਦੱਸਦਿਆਂ ‘ਆਪ’ ਸਰਕਾਰ ਦੇ ਦੋਗਲੇ ਚਿਹਰੇ ਦੀ ਆਲੋਚਨਾ ਕੀਤੀ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਇਸ ਮੌਕੇ ਐਡਵੋਕੇਟ ਰਾਜੀਵ ਰਾਏ ਮਹਿਤਾ, ਕਮਲਜੀਤ ਸਿੰਘ ਲੱਧੜ, ਬਲਵਿੰਦਰ ਸਿੰਘ ਬੰਬ ਅਤੇ ਹਰਜਿੰਦਰ ਸਿੰਘ ਇਕੋਲਾਹਾ ਵੀ ਹਾਜ਼ਰ ਸਨ।

Advertisement
×