ਸੜਕ ਹਾਦਸੇ ’ਚ ਮੋਟਰਸਾਈਕਲ ਚਾਲਕ ਹਲਾਕ; ਸਾਥੀ ਜ਼ਖਮੀ
ਇਥੇ ਥਾਣਾ ਸਦਰ ਦੇ ਇਲਾਕੇ ਵਿੱਚ ਸਥਿਤ ਡੀ-ਮਾਰਟ ਸੰਗੋਵਾਲ ਨੇੜੇ ਇੱਕ ਟਰੱਕ ਨੇ ਮੋਟਰਸਾਈਕਲ ਚਾਲਕ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਸ ਪਿੱਛੇ ਬੈਠਾ ਉਸ ਦਾ ਸਾਥੀ ਜ਼ਖ਼ਮੀ ਹੋ ਗਿਆ ਹੈ। ਉਸ ਨੂੰ ਇਲਾਜ ਲਈ...
Advertisement
ਇਥੇ ਥਾਣਾ ਸਦਰ ਦੇ ਇਲਾਕੇ ਵਿੱਚ ਸਥਿਤ ਡੀ-ਮਾਰਟ ਸੰਗੋਵਾਲ ਨੇੜੇ ਇੱਕ ਟਰੱਕ ਨੇ ਮੋਟਰਸਾਈਕਲ ਚਾਲਕ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਸ ਪਿੱਛੇ ਬੈਠਾ ਉਸ ਦਾ ਸਾਥੀ ਜ਼ਖ਼ਮੀ ਹੋ ਗਿਆ ਹੈ। ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਗਿਆਸਪੁਰਾ ਵਾਸੀ ਅਰਜਨ ਕਮਾਰ ਦਾ ਭਰਾ ਸੁਰਜੀਤ ਆਪਣੇ ਦੋਸਤ ਮੁਨੀਸ਼ ਕੁਮਾਰ ਦੇ ਮੋਟਰਸਾਈਕਲ ’ਤੇ ਪਿੰਡ ਜਸਪਾਲ ਬਾਂਗਰ ਤੋਂ ਡੀ-ਮਾਰਟ ਪਿੰਡ ਸੰਗੋਵਾਲ ਸਾਮਾਨ ਲੈਣ ਲਈ ਜਾ ਰਿਹਾ ਸੀ ਤਾਂ ਟਰੱਕ ਚਾਲਕ ਕਰਮ ਸਿੰਘ ਨੇ ਤੇਜ਼ ਰਫ਼ਤਾਰੀ ਅਤੇ ਅਣਗਹਿਲੀ ਨਾਲ ਟੱਕਰ ਮਾਰੀ ਤੇ ਫ਼ਰਾਰ ਹੋ ਗਿਆ। ਸੁਰਜੀਤ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦ ਕਿ ਉਸ ਦਾ ਦੋਸਤ ਮਨੀਸ਼ ਗੰਭੀਰ ਜ਼ਖ਼ਮੀ ਹੋ ਗਿਆ। ਥਾਣੇਦਾਰ ਹਰਬੰਸ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਟਰੱਕ ਚਾਲਕ ਕਰਮ ਸਿੰਘ ਵਾਸੀ ਪੱਟੀ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement
×

