ਕਾਂਗਰਸ ਦੇ ਅੱਧੀ ਦਰਜਨ ਤੋਂ ਵੱਧ ਟਿਕਟ ਦੇ ਦਾਅਵੇਦਾਰਾਂ ਨੇ ਪਾਇਆ ਭੰਬਲਭੂਸਾ

ਕਾਂਗਰਸ ਦੇ ਅੱਧੀ ਦਰਜਨ ਤੋਂ ਵੱਧ ਟਿਕਟ ਦੇ ਦਾਅਵੇਦਾਰਾਂ ਨੇ ਪਾਇਆ ਭੰਬਲਭੂਸਾ

ਮੁੱਖ ਮੰਤਰੀ ਤੇ ਪੰਜਾਬ ਕਾਂਗਰਸ ਪ੍ਰਧਾਨ ਨਾਲ ਦਾਅਵੇਦਾਰਾਂ ਵੱਲੋਂ ਥਾਂ-ਥਾਂ ਲਾਏ ਹੋਏ ਫਲੈਕਸ ਬੋਰਡ।

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 1 ਦਸੰਬਰ

ਰਾਖਵਾਂ ਹਲਕਾ ਜਗਰਾਉਂ ਤੋਂ ਕਾਂਗਰਸ ਪਾਰਟੀ ਦੇ ਅੱਧੀ ਦਰਜਨ ਤੋਂ ਜ਼ਿਆਦਾ ਟਿਕਟ ਦੇ ਦਾਅਵੇਦਾਰਾਂ ’ਚ ਇਕ ਨਾਂ ਹੋਰ ਸ਼ਾਮਲ ਹੋ ਗਿਆ ਹੈ। ਰਾਏਕੋਟ ਤੋਂ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਚੋਣ ਜਿੱਤੇ ਅਤੇ ਹੁਣ ਕਾਂਗਰਸ ’ਚ ਸ਼ਾਮਲ ਹੋ ਚੁੱਕੇ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੇ ਵੀ ਇਥੇ ਸਰਗਰਮੀ ਤੇਜ਼ ਕਰ ਦਿੱਤੀ ਹੈ। ਉਨ੍ਹਾਂ ਦੀ ਜਗਰਾਉਂ ਆਮਦ ’ਤੇ ਭਾਵੇਂ ਇਕ ਥਾਂ ਵਿਰੋਧ ਹੋਇਆ ਹੈ ਪਰ ਕੁਝ ਲੋਕਾਂ ਨੇ ਉਨ੍ਹਾਂ ਦਾ ਸਾਥ ਵੀ ਦਿੱਤਾ। ਇਨ੍ਹਾਂ ਦਾਅਵੇਦਾਰਾਂ ਨੇ ਸ਼ਹਿਰ ਅੰਦਰ ਵੱਡੀ ਗਿਣਤੀ ’ਚ ਫਲੈਕਸ ਲਾਏ ਹੋਏ ਹਨ ਜਿਨ੍ਹਾਂ ’ਤੇ ਮੁੱਖ ਮੰਤਰੀ ਤੇ ਪੰਜਾਬ ਕਾਂਗਰਸ ਪ੍ਰਧਾਨ ਨਾਲ ਇਨ੍ਹਾਂ ਦੀਆਂ ਆਪਣੀਆਂ ਤਸਵੀਰਾਂ ਮੌਜੂਦ ਹਨ। ਪਾਰਟੀ ਵਰਕਰਾਂ ਤੋਂ ਇਲਾਵਾ ਲੋਕਾਂ ’ਚ ਵੀ ਭੰਬਲ-ਭੂਸੇ ਵਾਲੀ ਸਥਿਤੀ ਹੈ। ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਪਿਛਲੀ ਵਾਰ ਇਸ ਹਲਕੇ ਤੋਂ ਚੋਣ ਲੜੀ ਸੀ ਅਤੇ ਹੁਣ ਉਹ ਬਤੌਰ ਹਲਕਾ ਇੰਚਾਰਜ ਕਾਰਜਸ਼ੀਲ ਹਨ। ਉਨ੍ਹਾਂ ਨੂੰ ਗੇਜਾ ਰਾਮ ਦੀ ਟਿਕਟ ਕੱਟ ਕੇ ਟਿਕਟ ਮਿਲੀ ਸੀ ਤੇ ਐਤਕੀਂ ਗੇਜਾ ਰਾਮ ਵੀ ਸਰਗਰਮ ਹਨ। ਮਰਹੂਮ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਦੀ ਐਡਵੋਕੇਟ ਧੀ ਗੁਰਕੀਰਤ ਕੌਰ ਨੇ ਵੀ ਕੁਝ ਮਹੀਨੇ ਤੋਂ ਇਥੇ ਡੇਰੇ ਲਾਏ ਹੋਏ ਹਨ। ਐੱਨਆਰਆਈ ਕੋਆਰਡੀਨੇਟਰ ਤੇ ਜਗਰਾਉਂ ਵਾਸੀ ਅਵਤਾਰ ਸਿੰਘ ਚੀਮਨਾ ਪਿਛਲੀ ਵਾਰ ਵਾਂਗ ਇਸ ਵਾਰ ਵੀ ਟਿਕਟ ਦੇ ਦਾਅਵੇਦਾਰ ਹਨ। ਰਾਜੇਸ਼ਇੰਦਰ ਸਿੱਧੂ ਸਣੇ ਕੁਝ ਹੋਰ ਕਾਂਗਰਸੀ ਆਗੂ ਵੀ ਟਿਕਟ ਦੇ ਚਾਹਵਾਨ ਹਨ। ਗੈਰ-ਯਕੀਨੀ ਵਾਲੇ ਇਸ ਮਾਹੌਲ ਤੋਂ ਪ੍ਰੇਸ਼ਾਨੀ ਕਾਂਗਰਸੀ ਅਹੁਦੇਦਾਰਾਂ ਤੇ ਵਰਕਰਾਂ ਨੂੰ ਹੋ ਰਹੀ ਹੈ। ਬੀਤੇ ਦਿਨ ਮੁੱਖ ਮੰਤਰੀ ਨਿਵਾਸ ’ਤੇ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨਾਲ ਬਲਾਕ ਕਾਂਗਰਸ ਪ੍ਰਧਾਨਾਂ ਦੀ ਮੀਟਿੰਗ ’ਚ ਬਲਾਕ ਜਗਰਾਉਂ ਦੇ ਪ੍ਰਧਾਨ ਰਵਿੰਦਰ ਸਭਰਵਾਲ ਨੇ ਜਨਤਕ ਤੌਰ ’ਤੇ ਆਪਣਾ ਰੋਣਾ ਰੋਇਆ। ਉਨ੍ਹਾਂ ਦਾ ਕਹਿਣਾ ਸੀ ਕਿ ਇਕ ਦਾਅਵੇਦਾਰ ਨਾਲ ਜਾਣ ’ਤੇ ਦੂਜੇ ਤੁਰੰਤ ਕਿਰਦਾਰ ’ਤੇ ਇਲਜ਼ਾਮ ਲਾ ਦਿੰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਕਾਂਗਰਸ ਵੱਲੋਂ ਜਲਦ ਉਮੀਦਵਾਰ ਐਲਾਨ ਕੀਤਾ ਜਾਵੇ।

ਕੀ ਕਹਿੰਦੇ ਹਨ ਟਿਕਟਾਂ ਦੇ ਦਾਅਵੇਦਾਰ

ਅਵਤਾਰ ਸਿੰਘ ਚੀਮਨਾ ਨੇ ਕਿਹਾ ਕਿ ਉਹ ਲੋਕਲ ਹਨ ਅਤੇ ਉਨ੍ਹਾਂ ਦਾ ਪਰਿਵਾਰ ਦਹਾਕਿਆਂ ਤੋਂ ਕਾਂਗਰਸ ਨਾਲ ਜੁੜਿਆ ਹੋਇਆ ਹੈ। ਉਹ 2012 ਤੋਂ ਟਿਕਟ ਮੰਗ ਰਹੇ ਹਨ ਅਤੇ ਐਤਕੀਂ ਤੀਜੀ ਵਾਰ ਯਤਨਸ਼ੀਲ ਹਨ। ਐਡਵੋਕੇਟ ਗੁਰਕੀਰਤ ਕੌਰ ਦਾ ਕਹਿਣਾ ਸੀ ਕਿ ਉਹ ਪਾਰਟੀ ਲਈ ਕੰਮ ਕਰ ਰਹੇ ਹਨ ਤੇ ਪਾਰਟੀ ਕੰਮ ਦੇਖ ਕੇ ਟਿਕਟ ਬਾਰੇ ਜਲਦ ਫ਼ੈਸਲਾ ਕਰੇ।

ਮੈਂ ਪੰਜ ਸਾਲ ਤੋਂ ਹਲਕੇ ਵਿੱਚ ਸਰਗਰਮ ਹਾਂ: ਮਲਕੀਤ ਸਿੰਘ ਦਾਖਾ

ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਦਾ ਕਹਿਣਾ ਕਿ ਉਹ ਪੰਜ ਸਾਲ ਤੋਂ ਹਲਕੇ ਅੰਦਰ ਸਰਗਰਮ ਹਨ ਅਤੇ ਬਤੌਰ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਵਜੋਂ ਵੀ ਹਲਕੇ ਅੰਦਰ ਦਿਨ-ਰਾਤ ਕੰਮ ਕੀਤਾ ਹੈ। ਸ਼ਹਿਰ ਸਮੇਤ ਸਾਰੇ ਪਿੰਡਾਂ ਨੂੰ ਕਰੋੜਾਂ ਦੀ ਗਰਾਂਟ ਦਿੱਤੀ ਹੈ। ਪਾਰਟੀ ਨੇ ਮੌਕਾ ਦਿੱਤਾ ਤਾਂ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਪਾਵਾਂਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਮੁੱਖ ਖ਼ਬਰਾਂ

ਹਾਈ ਕੋਰਟ ਵੱਲੋਂ ਮਜੀਠੀਆ ਨੂੰ ਰਾਹਤ, ਤਿੰਨ ਦਿਨ ਨਹੀਂ ਹੋਵੇਗੀ ਗ੍ਰਿਫ਼ਤਾਰੀ

ਹਾਈ ਕੋਰਟ ਵੱਲੋਂ ਮਜੀਠੀਆ ਨੂੰ ਰਾਹਤ, ਤਿੰਨ ਦਿਨ ਨਹੀਂ ਹੋਵੇਗੀ ਗ੍ਰਿਫ਼ਤਾਰੀ

ਸੁਪਰੀਮ ਕੋਰਟ ਤਕ ਪਹੁੰਚ ਲਈ ਦਿੱਤਾ ਤਿੰਨ ਦਿਨਾਂ ਦਾ ਸਮਾਂ

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ’ਤੇ ਪੁਲੀਸ ਦਾ ਛਾਪਾ

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ’ਤੇ ਪੁਲੀਸ ਦਾ ਛਾਪਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸੋਮਵਾਰ ਨੂੰ ਅੰਤਿਰਮ ਜ਼ਮਾਨਤ ਖਾਰ...

ਸ਼ਹਿਰ

View All