ਅੱਖਾਂ ਦੇ ਕੈਂਪ ਦੌਰਾਨ 250 ਤੋਂ ਵੱਧ ਮਰੀਜ਼ਾਂ ਦੀ ਜਾਂਚ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 15 ਜੂਨ
ਸ੍ਰੀ ਚਰਨ ਕੰਵਲ ਸਾਹਿਬ ਸਪੋਰਟਸ ਐਂਡ ਵੈਲਫੇਅਰ ਕਲੱਬ ਮਾਛੀਵਾੜਾ ਸਾਹਿਬ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸੰਗਰਾਂਦ ਦਿਹਾੜੇ ਮੌਕੇ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਅੱਖਾਂ ਦੀ ਜਾਂਚ ਦਾ ਮੈਡੀਕਲ ਕੈਂਪ ਲਗਾਇਆ ਗਿਆ। ਕਲੱਬ ਪ੍ਰਧਾਨ ਜਸਪਾਲ ਸਿੰਘ ਜੱਜ ਨੇ ਦੱਸਿਆ ਕਿ ਸ਼ੰਕਰਾ ਆਈ ਹਸਪਤਾਲ ਦੀ ਟੀਮ ਜਿਸ ਵਿਚ ਡਾ. ਅੰਮ੍ਰਿਤਪਾਲ ਸਿੰਘ, ਡਾ. ਪੁਸ਼ਪਾਲਤਾ ਵਰਮਾ, ਗੁਰਪ੍ਰੀਤ ਸਿੰਘ ਤੇ ਨਰਿੰਦਰਪਾਲ ਸਿੰਘ ਨੇ ਮਰੀਜ਼ਾਂ ਦੀ ਜਾਂਚ ਕੀਤੀ। ਜਾਂਚ ਕਰਵਾਉਣ ਆਏ ਮਰੀਜ਼ਾਂ ’ਚੋਂ 25 ਮਰੀਜ਼ਾਂ ਨੂੰ ਚਿੱਟੇ ਮੋਤੀਏ ਦੀ ਸ਼ਿਕਾਇਤ ਮਿਲੀ ਜਿਨ੍ਹਾਂ ਦਾ ਮੁਫ਼ਤ ਅਪਰੇਸ਼ਲ ਕੀਤਾ ਜਾਵੇਗਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸ਼੍ਰੋਮਣੀ ਕਮੇਟੀ ਮੈਂਬਰ ਹਰਜਤਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਚਰਨ ਕੰਵਲ ਸਾਹਿਬ ਸਪੋਰਟਸ ਕਲੱਬ ਜਿੱਥੇ ਖੇਡਾਂ ਵਿਚ ਨੌਜਵਾਨਾਂ ਨੂੰ ਜੋੜ ਕੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੱਦਾ ਦੇ ਰਿਹਾ ਹੈ। ਇਸ ਮੌਕੇ ਮੈਨੇਜਰ ਜਸਵੀਰ ਸਿੰਘ ਮੰਗਲੀ, ਜਗਦੀਪ ਸਿੰਘ ਝੱਜ, ਕੁਲਵੰਤ ਕੌਰ ਨੀਲੋਂ, ਪਰਮਜੀਤ ਕੌਰ ਸੈਣੀ, ਸ਼ਿਵ ਕੁਮਾਰ ਸ਼ਿਵਲੀ, ਅਮਰਜੀਤ ਸਿੰਘ ਮੁੰਡੀ, ਅੰਮ੍ਰਿਤਪਾਲ ਸਿੰਘ, ਸ਼ਿਵ ਕੁਮਾਰ ਬਾਲੀ, ਮੱਘਰ ਸਿੰਘ, ਭੁਪਿੰਦਰ ਸਿੰਘ, ਅਮਰਿੰਦਰ ਸਿੰਘ, ਜਸਪਿੰਦਰ ਸਿੰਘ, ਹਰਪਾਲ ਸਿੰਘ, ਸੰਨੀ ਓਹਰੀ, ਸੇਵਾ ਸਿੰਘ, ਸਿਮਰਨਜੀਤ ਸਿੰਘ ਗੋਗੀਆ, ਅੰਮ੍ਰਿਤਪਾਲ ਸਿੰਘ, ਜਗਦੀਸ਼ ਚਾਨਣਾ, ਗੁਰਵਿੰਦਰ ਸਿੰਘ ਵੀ ਮੌਜੂਦ ਸਨ।