DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Monsoon helpline: ਮੀਂਹ ਦਾ ਪਾਣੀ ਭਰਨ ’ਤੇ ਨਜ਼ਰ ਰੱਖਣਗੇ 1700 ਕੈਮਰੇ

ਨਗਰ ਨਿਗਮ ਨੇ ਬਣਾਇਆ ਵਾਰ ਰੂਮ; ਮੇਅਰ ਤੇ ਨਿਗਮ ਕਮਿਸ਼ਨਰ ਨੇ ਹੈਲਪਲਾਈਨ ਤੇ ਵੱਟਸਐਪ ਚੈਟਬੋਟ ਕੀਤਾ ਲਾਂਚ; ਸ਼ਿਕਾਇਤਾਂ ਦੇ ਤੁਰੰਤ ਨਿਬੇਡ਼ੇ ਲਈ ਨੰਬਰ ਜਾਰੀ

  • fb
  • twitter
  • whatsapp
  • whatsapp
featured-img featured-img
ਮੌਨਸੂਨ ਹੈਲਪਲਾਈਨ ਨੰਬਰ ਜਾਰੀ ਕਰਨ ਮੇਅਰ ਇੰਦਰਜੀਤ ਕੌਰ ਅਤੇ ਹੋਰ।
Advertisement
ਮੌਨਸੂਨ ਸੀਜ਼ਨ ਦੌਰਾਨ ਜਨਤਕ ਸ਼ਿਕਾਇਤਾਂ ਦੇ ਤੁਰੰਤ ਹੱਲ ਲਈ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਨਗਰ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਨੇ ਅੱਜ ਵਿਸ਼ੇਸ਼ ਪਹਿਲਕਦਮੀ ਕੀਤੀ ਹੈ। ਉਨ੍ਹਾਂ ਨੇ ਸਰਾਭਾ ਨਗਰ ਸਥਿਤ ਨਗਰ ਨਿਗਮ ਜ਼ੋਨ ਡੀ ਦਫ਼ਤਰ ਵਿਖੇ ਹਰ ਸਮੇਂ ਚੱਲਣ ਵਾਲਾ ਮੌਨਸੂਨ ਹੈਲਪਲਾਈਨ ਨੰਬਰ ਅਤੇ ਵਟਸਐਪ ਚੈਟਬੋਟ 90867-91867 ਲਾਂਚ ਕੀਤਾ ਹੈ। ਇਸ ਦੇ ਨਾਲ ਹੀ ਜ਼ੋਨ-ਡੀ ਦਫ਼ਤਰ ਵਿੱਚ ਸਥਿਤ ਏਕੀਕ੍ਰਿਤ ਕਮਾਂਡ ਐਂਡ ਕੰਟਰੋਲ ਸੈਂਟਰ (ਆਈ ਸੀ ਸੀ ਸੀ) ਨੂੰ ‘ਮੌਨਸੂਨ ਵਾਰ ਰੂਮ’ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਹ ਵਾਰ ਰੂਮ ਸ਼ਹਿਰ ਭਰ ਵਿੱਚ ਲੱਗੇ 1700 ਸੀ ਸੀ ਟੀ ਵੀ ਕੈਮਰਿਆਂ ਰਾਹੀਂ ਲਾਈਵ ਨਿਗਰਾਨੀ ਰੱਖੇਗਾ, ਤਾਂ ਜੋ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਵਰਗੀਆਂ ਸਮੱਸਿਆਵਾਂ ਦਾ ਤੁਰੰਤ ਪਤਾ ਲਾਇਆ ਜਾ ਸਕੇ।

ਵਾਰ ਰੂੁਮ ’ਚ ਤਾਇਨਾਤ ਸਮਰਪਿਤ ਸਟਾਫ਼ ਸ਼ਹਿਰ ਵਾਸੀਆਂ ਵੱਲੋਂ ਦਰਜ ਕਰਵਾਈਆਂ ਸ਼ਿਕਾਇਤਾਂ ਨੂੰ ਸੂਚੀਬੱਧ ਕਰਕੇ ਜਲਦੀ ਨਿਪਟਾਰੇ ਲਈ ਸਬੰਧਤ ਅਧਿਕਾਰੀਆਂ ਅਤੇ ਰੈਪਿਡ ਐਕਸ਼ਨ ਟੀਮਾਂ ਨੂੰ ਭੇਜੇਗਾ। ਇਸ ਪਲੇਟਫਾਰਮ ਰਾਹੀਂ ਨਾਗਰਿਕ ਮੌਨਸੂਨ ਨਾਲ ਸਬੰਧਤ ਮੁਸ਼ਕਿਲਾਂ ਜਿਵੇਂ ਕਿ ਜਲ-ਥਲ ਹੋਣਾ, ਸੀਵਰੇਜ ਜਾਮ, ਟੁੱਟੀਆਂ ਸੜਕਾਂ, ਡਿੱਗੇ ਦਰੱਖਤ ਅਤੇ ਖ਼ਰਾਬ ਸਟਰੀਟ ਲਾਈਟਾਂ ਬਾਰੇ ਸ਼ਿਕਾਇਤ ਕਰ ਸਕਦੇ ਹਨ।

Advertisement

ਮੇਅਰ ਇੰਦਰਜੀਤ ਕੌਰ ਨੇ ਦੱਸਿਆ ਕਿ ਸ਼ਹਿਰ ਵਾਸੀ ਹੈਲਪਲਾਈਨ ਨੰਬਰ 90867-91867 ’ਤੇ ਕਾਲ ਕਰਨ ਤੋਂ ਇਲਾਵਾ ਵਟਸਐਪ ਚੈਟਬੋਟ ਰਾਹੀਂ ਵੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਚੈਟਬੋਟ ਆਪਣੇ ਆਪ ਮਾਰਗਦਰਸ਼ਨ ਕਰੇਗਾ, ਜਿੱਥੇ ਯੂਜ਼ਰਸ ਨੂੰ ਸਮੱਸਿਆ ਦੀ ਕਿਸਮ, ਪਤਾ, ਵਾਰਡ ਨੰਬਰ ਅਤੇ ਫੋਟੋ ਸਾਂਝੀ ਕਰਨੀ ਹੋਵੇਗੀ। ਸ਼ਿਕਾਇਤ ਦਰਜ ਹੁੰਦੇ ਹੀ ਚੈਟਬੋਟ ਵੱਲੋਂ ਇੱਕ ਸ਼ਿਕਾਇਤ ਆਈ ਡੀ ਅਤੇ ਸਬੰਧਤ ਅਧਿਕਾਰੀ ਦਾ ਨੰਬਰ ਮੁਹੱਈਆ ਕਰਵਾਇਆ ਜਾਵੇਗਾ।

Advertisement

ਮੇਅਰ ਇੰਦਰਜੀਤ ਕੌਰ ਅਤੇ ਨਗਰ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਕਿਹਾ ਕਿ ਹਾਲ ਹੀ ਵਿੱਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਇਸ ‘ਮਾਨਸੂਨ ਵਾਰ ਰੂਮ’ ਦਾ ਨਿਰੀਖਣ ਕੀਤਾ ਸੀ ਅਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਦਾ ਭਰੋਸਾ ਦਿੱਤਾ ਸੀ। ਅਧਿਕਾਰੀਆਂ ਅਨੁਸਾਰ ਇਹ ਤਕਨਾਲੋਜੀ-ਅਧਾਰਤ ਪ੍ਰਣਾਲੀ ਵੱਖ-ਵੱਖ ਵਿਭਾਗਾਂ ਦਰਮਿਆਨ ਬਿਹਤਰ ਤਾਲਮੇਲ ਬਣਾਏਗੀ ਅਤੇ ਭਾਰੀ ਮੀਂਹ ਦੌਰਾਨ ਕਾਰਵਾਈ ਦੇ ਸਮੇਂ ਨੂੰ ਘਟਾਏਗੀ। ਮੇਅਰ ਅਤੇ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਸਮੱਸਿਆ ਦੇ ਹੱਲ ਲਈ ਇਸ ਸੁਵਿਧਾ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਭਰੋਸਾ ਦਿੱਤਾ ਕਿ ਸਾਰੀਆਂ ਸ਼ਿਕਾਇਤਾਂ ਦਾ ਰਿਕਾਰਡ ਰੱਖ ਕੇ ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ ਅਤੇ ਨਗਰ ਨਿਗਮ ਦੀਆਂ ਟੀਮਾਂ ਜ਼ਮੀਨੀ ਪੱਧਰ ’ਤੇ ਲਗਾਤਾਰ ਸਥਿਤੀ ’ਤੇ ਨਜ਼ਰ ਰੱਖ ਰਹੀਆਂ ਹਨ।

ਨਗਰ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਹੈਲਪਲਾਈਨ ਅਤੇ ਚੈਟਬੋਟ ਜਾਰੀ ਕਰਦੇ ਹੋਏ। ਫੋਟੋ: ਹਿਮਾਂਸ਼ੂੁ ਮਹਾਜਨ
Advertisement
×