ਪ੍ਰਚਾਰ ਕਰਨ ਆਏ ਕੋਟਲੀ ਦਾ ਮੁਹੱਲਾ ਵਾਸੀਆਂ ਵੱਲੋਂ ਵਿਰੋਧ

ਪ੍ਰਚਾਰ ਕਰਨ ਆਏ ਕੋਟਲੀ ਦਾ ਮੁਹੱਲਾ ਵਾਸੀਆਂ ਵੱਲੋਂ ਵਿਰੋਧ

ਮੰਤਰੀ ਕੋਟਲੀ ਵੱਲੋਂ ਵਿਵਾਦਤ ਇਮਾਰਤ ’ਚ ਖੋਲ੍ਹਿਆ ਮੁੱਖ ਚੋਣ ਦਫ਼ਤਰ।-ਫੋਟੋ : ਓਬਰਾਏ

ਜੋਗਿੰਦਰ ਸਿੰਘ ਓਬਰਾਏ
ਖੰਨਾ, 19 ਜਨਵਰੀ

ਇੱਥੇ ਅੱਜ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੂੰ ਵੋਟਰਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਜ਼ਿਕਰਯੋਗ ਹੈ ਕਿ ਕੋਟਲੀ ਇਸ ਹਲਕੇ ਤੋਂ ਦੋ ਵਾਰ ਵਿਧਾਇਕ ਚੁਣੇ ਗਏ ਸਨ ਤੇ ਹੁਣ ਤੀਜੀ ਵਾਰ ਫ਼ਿਰ ਉਨ੍ਹਾਂ ਨੂੰ ਪਾਰਟੀ ਵੱਲੋਂ ਟਿਕਟ ਮਿਲੀ ਹੈ। ਚੋਣ ਪ੍ਰਚਾਰ ਤਹਿਤ ਜਦੋਂ ਉਹ ਵਾਰਡ ਨੰਬਰ-14 ਅਮਲੋਹ ਰੋਡ ਸਥਿਤ ਗੁਰੂ ਨਾਨਕਪੁਰਾ ਮੁਹੱਲਾ ਦੀ ਗਲੀ ਨੰਬਰ 5 ਤੇ 6 ਵਿੱਚ ਗਏ ਤਾਂ ਹਲਕੇ ਦੇ ਵੋਟਰਾਂ ਨੇ ਉਨ੍ਹਾਂ ਨੂੰ ਘੇਰ ਲਿਆ। ਇਸ ਦੌਰਾਨ ਕੋਟਲੀ ਮੁਰਦਾਬਾਦ, ਕੌਂਸਲਰ ਸੰਦੀਪ ਘਈ ਮੁਰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਇਨ੍ਹਾਂ ਵੋਟਰਾਂ ਤੇ ਹੋਰ ਮੁਹੱਲਾ ਵਾਸੀਆਂ ਦਾ ਕਹਿਣਾ ਸੀ ਕਿ ਉਹ ਪਿਛਲੇ ਦਸ ਸਾਲਾਂ ਤੋਂ ਇਸ ਹਲਕੇ ਦੇ ਵਿਕਾਸ ਕੰਮਾਂ ਅਤੇ ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਵਿਧਾਇਕ ਤੇ ਹਲਕੇ ਦੇ ਕੌਂਸਲਰ ਦੀਆਂ ਮਿੰਨਤਾਂ ਤਰਲੇ ਕਰਦੇ ਆ ਰਹੇ ਹਨ, ਪਰ ਕਿਸੇ ਨੇ ਨਹੀਂ ਸੁਣੀ। ਇਸ ਦੌਰਾਨ ਕੋਟਲੀ ਨੇ ਆਪਣੀ ਗੱਲ ਕਹਿਣੀ ਚਾਹੀ ਤਾਂ ਨਾਅਰੇਬਾਜ਼ੀ ਹੋਰ ਤਿੱਖੀ ਹੋ ਗਈ ਤੇ ਵੋਟਰਾਂ ਵੱਲੋਂ ‘ਕੋਟਲੀ ਗੋ ਬੈਕ’ ਦੇ ਨਾਅਰੇ ਲੱਗਦੇ ਰਹੇ। ਆਖਰ ਮਾਯੂਸ ਹੋ ਕੇ ਕੋਟਲੀ ਤੇ ਉਨ੍ਹਾਂ ਦੇ ਸਾਥੀਆਂ ਨੂੰ ਬੇਰੰਗ ਵਾਪਸ ਮੁੜਨਾ ਪਿਆ। ਇਸੇ ਦੌਰਾਨ ਮੁਹੱਲਾ ਵਾਸੀਆਂ ਸ਼ਾਮ ਲਾਲ, ਜੋਗਿੰਦਰ ਸਿੰਘ, ਲਾਭ ਸਿੰਘ, ਅਮਨਦੀਪ ਸਿੰਘ, ਚਮਨ ਲਾਲ, ਗੁਰਵਿੰਦਰ ਕੌਰ, ਗੁਰਜੀਤ ਕੌਰ, ਅਕਸ਼ਯ ਮੋਦਗਿੱਲ ਨੇ ਕਿਹਾ ਕਿ ਇਸ ਸਬੰਧੀ ਹਰ ਥਾਂ ਕੋਟਲੀ ਦਾ ਵਿਰੋਧ ਕਰਕੇ ਚੋਣਾਂ ਦਾ ਬਾਈਕਾਟ ਕਰਨਗੇ। ਇਸੇ ਦੌਰਾਨ ਕੋਟਲੀ ਦਾ ਕਹਿਣਾ ਸੀ ਕਿ ਇਹ ਇਕ ਰਾਜਸੀ ਚਾਲ ਹੈ, ਜਦੋਂਕਿ ਇਸ ਇਲਾਕੇ ਦੀ ਸੀਵਰੇਜ ਸਮੱਸਿਆ ਜੋ ਕਾਫੀ ਪੁਰਾਣੀ ਸੀ, ਉਨ੍ਹਾਂ ਨੇ ਹੱਲ ਕਰਵਾਈ ਤੇ ਹੋਰ ਵਿਕਾਸ ਕੰਮ ਵੀ ਚੱਲ ਰਹੇ ਹਨ।

ਕੋਟਲੀ ਵੱਲੋਂ ਖੋਲ੍ਹੇ ਚੋਣ ਦਫ਼ਤਰ ਨੂੰ ਲੈ ਕੇ ਵਿਵਾਦ

ਖੰਨਾ (ਨਿੱਜੀ ਪੱਤਰ ਪ੍ਰੇਰਕ): ਉਦਯੋਗ ਮੰਤਰੀ ਗੁਰਕੀਰਤ ਸਿੰਘ ਕੋਟਲੀ ਵੱਲੋਂ ਖੋਲ੍ਹੇ ਆਪਣੇ ਚੋਣ ਦਫ਼ਤਰ ਨੂੰ ਲੈ ਕੇ ਨਵਾਂ ਵਿਵਾਦ ਛਿੜ ਗਿਆ ਹੈ। ਕੋਟਲੀ ਵੱਲੋਂ ਖੰਨਾ ਦੇ ਨੈਸ਼ਨਲ ਹਾਈਵੇਅ ’ਤੇ ਜਿਸ ਦੀ ਇਮਾਰਤ ’ਚ ਆਪਣਾ ਮੁੱਖ ਚੋਣ ਦਫ਼ਤਰ ਖੋਲ੍ਹਿਆ ਗਿਆ ਹੈ, ਇਹ ਪਹਿਲਾ ਹੀ ਨਾਜਾਇਜ਼ ਹੋਣ ਕਾਰਨ ਵਿਵਾਦਾਂ ਦੇ ਘੇਰੇ ਵਿਚ ਹੈ। ਇਸ ਦੀ ਸ਼ਿਕਾਇਤ 2021 ਵਿਚ ਵਿਜੀਲੈਂਸ ਨੂੰ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਆਰਟੀਆਈ ਕਾਰਕੁਨ ਰਾਜਕੁਮਾਰ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਨੀਲਕੰਠ ਕੱਪੜੇ ਵਾਲਿਆਂ ਦੇ ਮਾਲਕਾਂ ਵੱਲੋਂ ਲਲਹੇੜੀ ਰੋਡ ਚੌਕ ਕੋਲ ਹਾਈਵੇਅ ’ਤੇ ਬਣਾਈ ਜਾ ਰਹੀ ਇਮਾਰਤ ਨੂੰ ਲੈ ਕੇ 28 ਸਤੰਬਰ 2021 ਨੂੰ ਨਗਰ ਕੌਂਸਲ ’ਚ ਸ਼ਿਕਾਇਤ ਕੀਤੀ ਸੀ। ਇਮਾਰਤ ’ਤੇ ਮੰਤਰੀ ਕੋਟਲੀ ਤੇ ਹੋਰ ਕਾਂਗਰਸੀ ਆਗੂਆਂ ਦੀ ਤਸਵੀਰਾਂ ਦੇ ਬੈਨਰ ਲਗਾ ਕੇ ਇਮਾਰਤ ਦਾ ਨਿਰਮਾਣ ਕੀਤਾ ਗਿਆ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਕਾਂਗਰਸੀ ਆਗੂਆਂ ਦੀ ਮਿਲੀਭੁਗਤ ਨਾਲ ਲੱਖਾਂ ਰੁਪਏ ਦਾ ਚੂਨਾ ਕੌਂਸਲ ਨੂੰ ਲਾਇਆ ਜਾ ਰਿਹਾ ਹੈ। ਉਨ੍ਹਾਂ ਇਸ ਸਬੰਧੀ ਕੇਸ ਦਰਜ ਕਰਨ ਦੀ ਅਪੀਲ ਕੀਤੀ। ਦੂਜੇ ਪਾਸੇ ਇਮਾਰਤ ਦੇ ਮਾਲਕ ਵਿਕਾਸ ਅਗਰਵਾਲ ਨੇ ਸਾਰੇ ਕਾਗਜ਼ ਪੂਰੇ ਹੋਣ ਦੀ ਗੱਲ ਆਖੀ। ਨਗਰ ਕੌਂਸਲ ਈਓ ਚਰਨਜੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਜੇ ਇਮਾਰਤ ਗੈਰਕਾਨੂੰਨੀ ਹੈ ਤਾਂ ਮੁਲਜ਼ਮਾਂ ਖਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇਗੀ। ਅਕਾਲੀ ਦਲ ਵਰਕਿੰਗ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਕਾਂਗਰਸ ਨੇ ਪੰਜ ਸਾਲ ਜਿੱਥੇ ਭ੍ਰਿਸ਼ਟਾਚਾਰ ਕਰਕੇ ਆਪਣੀਆਂ ਜੇਬਾਂ ਭਰੀਆਂ, ਉੱਥੇ ਸੱਤਾ ਦੀ ਦੁਰਵਰਤੋਂ ਕਰਕੇ ਸਰਕਾਰੀ ਖਜ਼ਾਨੇ ਨੂੰ ਵੀ ਚੂਨਾ ਲਾਇਆ। ਸ਼ਿਕਾਇਤਕਰਤਾ ਰਾਜ ਕੁਮਾਰ ਸ਼ਰਮਾ ਨੇ ਕਿਹਾ ਕਿ ਸ਼ਿਕਾਇਤ ਕੀਤੀ ਨੂੰ ਕਈ ਮਹੀਨੇ ਹੋ ਗਏ ਹਨ, ਪਰ ਹੁਣ ਤੱਕ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਰਿਪੋਰਟ ’ਚ ਡੇਰਾ ਸੱਚਾ ਸੌਦਾ ਮੁਖੀ ਸਣੇ ਕਈ ਡੇਰਾ ਪ੍ਰੇਮੀ ਸਾਜ਼ਿਸ਼ਕਾਰ ਕ...

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

84 ਦੌੜਾਂ ਵਿੱਚ ਪੰਜ ਖਿਡਾਰੀ ਪੈਵੀਅਨ ਪਰਤੇ

ਸ਼ਹਿਰ

View All