ਸਰਬ ਸੰਮਤੀ ਨਾਲ ਹੋਈ ਮਾਡਲ ਟਾਊਨ ਕਲੱਬ ਦੀ ਚੋਣ
ਮਾਡਲ ਟਾਊਨ ਕਲੱਬ ਦੀ ਸਰਬ ਸੰਮਤੀ ਨਾਲ ਹੋਈ ਚੋਣ ਵਿੱਚ ਮਨਜੀਤ ਸਿੰਘ ਦਿਓਲ ਨੂੰ ਦੋ ਸਾਲਾਂ ਲਈ ਕਲੱਬ ਦਾ ਪ੍ਰਧਾਨ ਚੁਣਿਆ ਗਿਆ ਹੈ ਜਦਕਿ ਸ਼ਰਨਜੀਤ ਸਿੰਘ ਸਿੱਬਲ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ ਹਨ। ਕਲੱਬ ਦੇ ਚੋਣ ਚੇਅਰਮੈਨ ਡੀ ਐੱਸ ਚਾਵਲਾ...
Advertisement
ਮਾਡਲ ਟਾਊਨ ਕਲੱਬ ਦੀ ਸਰਬ ਸੰਮਤੀ ਨਾਲ ਹੋਈ ਚੋਣ ਵਿੱਚ ਮਨਜੀਤ ਸਿੰਘ ਦਿਓਲ ਨੂੰ ਦੋ ਸਾਲਾਂ ਲਈ ਕਲੱਬ ਦਾ ਪ੍ਰਧਾਨ ਚੁਣਿਆ ਗਿਆ ਹੈ ਜਦਕਿ ਸ਼ਰਨਜੀਤ ਸਿੰਘ ਸਿੱਬਲ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ ਹਨ। ਕਲੱਬ ਦੇ ਚੋਣ ਚੇਅਰਮੈਨ ਡੀ ਐੱਸ ਚਾਵਲਾ ਨੇ ਅੱਜ ਇੱਥੇ ਚੋਣ ਨਤੀਜੇ ਦਾ ਐਲਾਨ ਕਰਦਿਆਂ ਦੱਸਿਆ ਕਿ ਕਾਗਜ਼ ਨਾਮਜ਼ਦਗੀ ਵਾਪਸ ਲੈਣ ਤੋਂ ਮਿਤੀ ਤੋਂ ਬਾਅਦ ਸਾਰੇ ਅਹੁਦਿਆਂ ’ਤੇ ਇੱਕ-ਇੱਕ ਉਮੀਦਵਾਰ ਰਹਿ ਜਾਣ ’ਤੇ ਚੋਣ ਨਤੀਜਾ ਐਲਾਨਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਸ਼ੋਕ ਸਿੰਘਲਾ ਨੂੰ ਜੂਨੀਅਰ ਮੀਤ ਪ੍ਰਧਾਨ, ਰਣਜੀਤ ਸਿੰਘ ਨੂੰ ਸਕੱਤਰ ਅਤੇ ਰਵਿੰਦਰ ਕੁਮਾਰ ਸਿੰਘਲਾ ਜੁਆਇੰਟ ਸਕੱਤਰ ਚੁਣੇ ਗਏ ਹਨ। ਸ੍ਰੀ ਚਾਵਲਾ ਨੇ ਨਵੀਂ ਟੀਮ ਨੂੰ ਮੁਬਾਰਕਬਾਦ ਦਿੱਤੀ। ਇਸ ਦੌਰਾਨ ਪ੍ਰਧਾਨ ਮਨਜੀਤ ਸਿੰਘ ਦਿਓਲ ਨੇ ਕਲੱਬ ਦੇ ਮੈਂਬਰਾਂ ਅਤੇ ਖਾਸ ਕਰਕੇ ਚੋਣ ਚੇਅਰਮੈਨ ਡੀ ਐਸ ਚਾਵਲਾ ਦਾ ਧੰਨਵਾਦ ਕੀਤਾ।
Advertisement
Advertisement
×

