ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਬਲਾਕ ਸਿੱਧਵਾਂ ਬੇਟ ਦੀ ਮੀਟਿੰਗ ਪਿੰਡ ਪੱਤੀ ਮੁਲਤਾਨੀ ਵਿੱਚ ਤੀਰਥ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਜ਼ਿਲ੍ਹਾ ਮੀਤ ਪ੍ਰਧਾਨ ਮਨਹੋਰ ਸਿੰਘ ਕਲਾੜ ਤੇ ਯੁਵਰਾਜ ਸਿੰਘ ਘੁਡਾਣੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਪੁਲੀਸ ਪ੍ਰਸ਼ਾਸਨ ਵਲੋਂ 18 ਫਰਵਰੀ ਨੂੰ ਸਰਕਾਰ ਦੀ ਸ਼ਹਿ ’ਤੇ ਪਿੰਡ ਜਿਉਂਦ ਵਿੱਚ ਕੀਤੇ ਗਏ ਜਬਰ ਦਾ ਵਿਰੋਧ ਕਰਨ ਅਤੇ ਪੁਲੀਸ ਅਫ਼ਸਰ ’ਤੇ ਕੇਸ ਦਰਜ ਕਰਵਾਉਣ ਲਈ ਪੰਜਾਬ ਦੀਆਂ ਕਿਸਾਨ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ, ਨੌਜਵਾਨ ਜਥੇਬੰਦੀਆਂ ਵੱਲੋਂ 6 ਮਾਰਚ ਨੂੰ ਬਠਿੰਡਾ ਵਿੱਚ ਧਰਨਾ ਦੇਣਗੀਆਂ। ਇਕੱਤਰਤਾ ਦੌਰਾਨ ਧਰਨੇ ਲਈ ਕਿਸਾਨਾਂ ਨੂੰ ਲਾਮਬੰਦ ਕਰਦਿਆਂ ਉਨ੍ਹਾਂ ਸੰਘਰਸ਼ ਤੇ ਇਕਜੁੱਟਤਾ ਨੂੰ ਅਣਸਰਦੀ ਲੋੜ ਦੱਸਿਆ। ਉਨ੍ਹਾਂ ਕਿਹਾ ਕਿ ਜ਼ਮੀਨੀ ਲੜਾਈ ਦਾ ਰਾਹ ਡੱਕਣ ਲਈ ਪਿੰਡ ਜਿਉਂਦ ਨੂੰ ਗਿਣਮਿੱਥ ਕੇ ਨਿਸ਼ਾਨਾ ਬਣਾਇਆ ਗਿਆ ਹੈ ਤਾਂ ਜੋ ਜ਼ਮੀਨਾਂ ਦੇ ਮਾਲਕੀ ਹੱਕ ਮੰਗਦੇ ਕਿਸਾਨਾਂ ਦੀ ਲਹਿਰ ਨੂੰ ਜਬਰ ਨਾਲ ਠੰਢਾ ਕੀਤਾ ਜਾ ਸਕੇ। ਸਰਕਾਰ ਕਿਸਾਨਾਂ ਤੇ ਮਜ਼ਦੂਰਾਂ ਦੀ ਆਵਾਜ਼ ਨੂੰ ਡੰਡੇ ਦੇ ਜ਼ੋਰ ਨਾਲ ਦਬਾਉਣਾ ਚਾਹੁੰਦੀ ਹੈ। ਇਸੇ ਤਰ੍ਹਾਂ ਬਿਜਲੀ ਬਿੱਲ, ਬੀਜ ਬਿੱਲ, ਮਗਨਰੇਗਾ ਖ਼ਤਮ ਕਰਨ, ਲੇਬਰ ਕੋਰਟ ਤੇ ਕਰ ਮੁਕਤ ਵਪਾਰ ਲਿਆ ਕੇ ਆਮ ਜਨਤਾ ਦਾ ਜਿਊਣਾ ਦੁੱਭਰ ਕੀਤਾ ਜਾ ਰਿਹਾ ਹੈ। ਮੀਟਿੰਗ ਵਿੱਚ ਇਨ੍ਹਾਂ ਬਿੱਲਾ ਬਾਰੇ ਅਤੇ ਜਬਰ ਵਿਰੁੱਧ ਸੰਯੁਕਤ ਸੰਯੁਕਤ ਕਿਸਾਨ ਮੋਰਚੇ ਵਲੋਂ 10 ਮਾਰਚ ਨੂੰ ਬਰਨਾਲੇ ’ਚ ਕੀਤੀ ਜਾ ਰਹੀ ਰੈਲੀ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਗਿਆ। ਮੀਟਿੰਗ ਵਿੱਚ ਅਮਰੀਕ ਸਿੰਘ ਭੂੰਦੜੀ, ਸਤਪਾਲ ਸਿੰਘ ਪੱਤੀ ਮੁਲਤਾਨੀ, ਵਜਿੰਦਰ ਸਿੰਘ ਬਹਾਦਰਕੇ, ਸੋਹਣ ਸਿੰਘ ਬਾਘੀਆਂ, ਮਨਜੀਤ ਸਿੰਘ ਈਸੇਵਾਲ, ਸੁਰਜੀਤ ਸਿੰਘ ਸ਼ੇਰੇਵਾਲ ਅਤੇ ਹੋਰ ਆਗੂ ਸ਼ਾਮਲ ਹੋਏ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
Advertisement
×

