ਭਾਜਪਾ ਰੈਲੀ ਲਈ ਲਾਮਬੰਦੀ ਮੀਟਿੰਗ
ਭਾਰਤੀ ਜਨਤਾ ਪਾਰਟੀ ਵੱਲੋਂ 14 ਮਾਰਚ ਨੂੰ ਮੋਗਾ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹੋਣ ਵਾਲੀ ਵਿਸ਼ਾਲ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਦਿਹਾਤੀ ਇਕਾਈ ਵੱਲੋਂ ਮੀਟਿੰਗ ਕੀਤੀ, ਗਈ ਜਿਸ ਵਿੱਚ ਵਰਕਰਾਂ ਨੂੰ ਲਾਮਬੰਦ ਕਰ ਕੇ ਆਗੂਆਂ ਦੀਆਂ...
Advertisement
ਭਾਰਤੀ ਜਨਤਾ ਪਾਰਟੀ ਵੱਲੋਂ 14 ਮਾਰਚ ਨੂੰ ਮੋਗਾ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹੋਣ ਵਾਲੀ ਵਿਸ਼ਾਲ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਦਿਹਾਤੀ ਇਕਾਈ ਵੱਲੋਂ ਮੀਟਿੰਗ ਕੀਤੀ, ਗਈ ਜਿਸ ਵਿੱਚ ਵਰਕਰਾਂ ਨੂੰ ਲਾਮਬੰਦ ਕਰ ਕੇ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ।
ਜ਼ਿਲ੍ਹਾ ਦਿਹਾਤੀ ਇਕਾਈ ਦੇ ਪ੍ਰਧਾਨ ਗਗਨਦੀਪ ਸਿੰਘ ਸਨੀ ਕੈਂਥ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਜ਼ਿਲ੍ਹਾ ਆਹੁਦੇਦਾਰਾਂ, ਸਰਕਲ ਪ੍ਰਧਾਨਾਂ, ਮੋਰਚਿਆਂ ਦੇ ਪ੍ਰਧਾਨਾਂ, ਸੈੱਲ ਇੰਚਾਰਜਾਂ ਅਤੇ ਸਰਕਲ ਇੰਚਾਰਜਾਂ ਨੇ ਹਿੱਸਾ ਲਿਆ। ਇਸ ਮੌਕੇ ਹਲਕਾ ਗਿੱਲ ਦੇ ਰੈਲੀ ਇੰਚਾਰਜ ਕਮਲਜੀਤ ਸਿੰਘ ਸੋਈ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਹੋਏ।
Advertisement
ਇਸ ਮੌਕੇ ਗਗਨਦੀਪ ਸਿੰਘ ਸਨੀ ਕੈਂਥ ਨੇ ਕਿਹਾ ਵਰਕਰਾਂ ਨੂੰ ਕਿਹਾ ਕਿ ਉਹ ਪਿੰਡ ਪੱਧਰ ਤੱਕ ਸੰਪਰਕ ਮੁਹਿੰਮ ਚਲਾਉਣ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਰੈਲੀ ਵਿੱਚ ਸ਼ਾਮਲ ਹੋਣ ਲਈ ਲਾਮਬੰਦ ਕਰਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement
×

