ਮਜ਼ਦੂਰ ਬਸਤੀਆਂ ਅਤੇ ਮੁਹੱਲਿਆਂ ’ਚ ਲਾਮਬੰਦੀ

ਮਜ਼ਦੂਰ ਬਸਤੀਆਂ ਅਤੇ ਮੁਹੱਲਿਆਂ ’ਚ ਲਾਮਬੰਦੀ

ਜਗਰਾਉਂ ਦੇ ਲਹਿੰਦੀ ਭੈਣੀ ਵਿਚ ਇਕੱਤਰਤਾ ’ਚ ਸ਼ਾਮਲ ਮਜ਼ਦੂਰ ਅਤੇ ਔਰਤਾਂ।

ਜਸਬੀਰ ਸ਼ੇਤਰਾ

ਜਗਰਾਉਂ, 2 ਮਾਰਚ

ਖੇਤੀ ਕਾਨੂੰਨਾਂ ਖ਼ਿਲਾਫ਼ ਜਾਰੀ ਦਿੱਲੀ ਮੋਰਚੇ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਜੋੜਨ ਦੇ ਮਕਸਦ ਨਾਲ ਇੱਥੋਂ ਦੀਆਂ ਮਜ਼ਦੂਰ ਬਸਤੀਆਂ ਅਤੇ ਮੁਹੱਲਿਆਂ ’ਚ ਕਿਸਾਨ ਜਥੇਬੰਦੀਆਂ ਨੁੱਕੜ ਮੀਟਿੰਗਾਂ ਰਾਹੀਂ ਲਾਮਬੰਦੀ ਕਰ ਰਹੀਆਂ ਹਨ। ਖੇਤੀ ਕਾਨੂੰਨਾਂ ਦੇ ਮਜ਼ਦੂਰਾਂ ’ਤੇ ਪੈਣ ਵਾਲੇ ਅਸਰਾਂ ਬਾਰੇ ਜਾਗਰੂਕ ਕਰ ਕੇ ਉਨ੍ਹਾਂ ਨੂੰ ਸੰਘਰਸ਼ ’ਚ ਸ਼ਮੂਲੀਅਤ ਲਈ ਪ੍ਰੇਰਿਆ ਜਾ ਰਿਹਾ ਹੈ। ਇੱਥੇ ਲਹਿੰਦੀ ਭੈਣੀ ਮਜ਼ਦੂਰ ਬਸਤੀ ਦੇ ਮੁੱਖ ਚੌਕ ’ਚ ਮਜ਼ਦੂਰ ਔਰਤਾਂ ਮਰਦਾਂ ਦੀ ਇਕੱਤਰਤਾ ਹੋਈ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਇੰਦਰਜੀਤ ਸਿੰਘ ਧਾਲੀਵਾਲ ਤੇ ਕੰਵਲਜੀਤ ਖੰਨਾ ਨੇ ਕਿਹਾ ਕਿ ਖੇਤੀ ਦੇ ਉਜਾੜੇ ਦਾ ਅਸਰ ਕਿਸਾਨਾਂ ਦੇ ਨਾਲ ਨਾਲ ਮਜ਼ਦੂਰ ਵਰਗ ’ਤੇ ਵੀ ਪਵੇਗਾ। ਇਹ ਕਾਨੂੰਨ ਲਾਗੂ ਹੋਣ ਨਾਲ ਮਹਿੰਗਾਈ ਵਧੇਗੀ, ਜਮ੍ਹਾਂਖੋਰੀ ਨਾਲ ਜ਼ਰੂਰੀ ਵਸਤਾਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਣਗੀਆਂ। ਸਰਕਾਰੀ ਰਾਸ਼ਨ ਵੰਡ ਪ੍ਰਣਾਲੀ ਦਾ ਭੋਗ ਪੈ ਜਾਵੇਗਾ। ਮਿੱਡ-ਡੇਅ ਮੀਲ, ਮਨਰੇਗਾ ਸਕੀਮਾਂ ਖ਼ਤਮ ਹੋਣਗੀਆਂ, ਮੰਡੀ ਨਾਲ ਜੁੜੇ ਮਜ਼ਦੂਰ ਬੇਰੁਜ਼ਗਾਰ ਹੋ ਜਾਣਗੇ। ਖੇਤੀ ਦੇ ਉਜਾੜੇ ਨਾਲ ਦਿਹਾੜੀਆਂ ਖ਼ਤਮ ਹੋਣਗੀਆਂ। ਮਜ਼ਦੂਰਾਂ ਨੇ ਨਾਅਰਿਆਂ ਨਾਲ ਤੇਲ, ਰਸੋਈ ਗੈਸ, ਬਿਜਲੀ ਦਰਾਂ, ਰੇਲ ਭਾੜਿਆਂ ’ਚ ਵਾਧੇ ਵਿਰੁੱਧ ਰੋਸ ਪ੍ਰਗਟ ਕੀਤਾ। ਨਾਟਕ ਟੀਮ ਦੇ ਕਲਾਕਾਰਾਂ ਨੇ ਵੀ ਨਾਟਕ ਰਾਹੀਂ ਮਜ਼ਦੂਰਾਂ ਨੂੰ ਜਾਗਰੂਕ ਕਰਨ ਦਾ ਯਤਨ ਕੀਤਾ। ਇਸ ਸਮੇਂ ਕਰਨੈਲ ਸਿੰਘ ਭੋਲਾ, ਮੱਖਣ ਸਿੰਘ, ਰਾਜ ਕੁਮਾਰ, ਪਰਮਜੀਤ ਸਿੰਘ, ਨਿਰਮਲ ਸਿੰਘ, ਰੇਣੂ ਬਾਲਾ, ਗੁਰਮੀਤ ਕੌਰ ਆਦਿ ਮੌਜੂਦ ਸਨ। ਪਿੰਡ ਗਾਲਿਬ ਕਲਾਂ ਵਿਚ ਹੋਈ ਮੀਟਿੰਗ ਦੌਰਾਨ ਵੀ ਕਿਸਾਨ ਮਜ਼ਦੂਰਾਂ ਨੂੰ ਮੋਰਚੇ ’ਚ ਸ਼ਮੂਲੀਅਤ ਲਈ ਲਾਮਬੰਦ ਕੀਤਾ ਗਿਆ। ਬੀਕੇਯੂ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਦਵਿੰਦਰ ਸਿੰਘ ਮਲਸੀਹਾਂ ਤੇ ਜਨਰਲ ਸਕੱਤਰ ਰਾਮਸਰਨ ਸਿੰਘ ਅਨੁਸਾਰ ਬਲਾਕ ਸਿੱਧਵਾਂ ਬੇਟ ਦੀ ਇਕੱਤਰਤਾ 5 ਮਾਰਚ ਨੂੰ ਲੀਲਾਂ ਮੇਘ ਸਿੰਘ ਦੀ ਦਾਣਾ ਮੰਡੀ ’ਚ ਹੋਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All