ਵਿਧਾਇਕਾਂ ਵੱਲੋਂ ਬੱਸ ਅੱਡੇ ਤੇ ਗੰਦੇ ਨਾਲੇ ਦੇ ਦੌਰੇ

ਵਿਧਾਇਕਾਂ ਵੱਲੋਂ ਬੱਸ ਅੱਡੇ ਤੇ ਗੰਦੇ ਨਾਲੇ ਦੇ ਦੌਰੇ

ਗੰਦੇ ਨਾਲੇ ਦਾ ਜਾਇਜ਼ਾ ਲੈਂਦੇ ਹੋਏ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਤੇ ਵਿਭਾਗ ਦੇ ਅਧਿਕਾਰੀ।

ਟ੍ਰਿਬਿਊਨ ਨਿਊਜ਼ ਸਰਵਿਸ

ਲੁਧਿਆਣਾ, 25 ਮਈ

ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਅੱਜ ਅਚਨਚੇਤ ਬੱਸ ਸਟੈਂਡ ’ਤੇ ਛਾਪਾ ਮਾਰਿਆ। ਇਸ ਦੌਰਾਨ ਵਿਧਾਇਕ ਗੋਗੀ ਨੇ ਸਾਰੇ ਬੱਸ ਸਟੈਂਡ ’ਤੇ ਚੈਕਿੰਗ ਕੀਤੀ। ਨਾਲ ਹੀ ਸਵਾਰੀਆਂ ਲਈ ਬਣਾਏ ਹੋਏ ਪਖਾਨਿਆਂ ਦੀ ਚੈਕਿੰਗ ਕੀਤੀ। ਇਸ ਦੌਰਾਨ ਮੌਕੇ ’ਤੇ ਗੰਦਗੀ ਦੇਖ ਉਨ੍ਹਾਂ ਨੇ ਅਫ਼ਸਰਾਂ ਦੀ ਕਲਾਸ ਲਗਾਈ। ਉਨ੍ਹਾਂ ਨੇ ਅਫ਼ਸਰਾਂ ਨੂੰ ਚਿਤਾਵਨੀ ਦਿੱਤੀ ਕਿ ਜੇ ਦੁਬਾਰਾ ਅਜਿਹੇ ਹਾਲਾਤ ਦਿਖੇ ਤਾਂ ਠੇਕੇਦਾਰਾਂ ਦਾ ਠੇਕਾ ਕੈਂਸਲ ਕਰ ਦਿੱਤਾ ਜਾਏਗਾ।

ਵਿਧਾਇਕ ਗੋਗੀ ਨੇ ਦੱਸਿਆ ਉਨ੍ਹਾਂ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਬੱਸ ਸਟੈਂਡ ’ਤੇ ਹਾਲਾਤ ਕਾਫ਼ੀ ਮਾੜੇ ਹਨ। ਇਸ ਤੋਂ ਬਾਅਦ ਉਹ ਅੱਜ ਸਾਥੀਆਂ ਸਣੇ ਬੱਸ ਸਟੈਂਡ ਪੁੱਜੇ, ਜਿਥੇ ਬੱਸ ਸਟੈਂਡ ਦੇ ਬਾਹਰ ਤੋਂ ਲੈ ਕੇ ਅੰਦਰ ਕਾਫ਼ੀ ਮੁਸ਼ਕਲਾਂ ਸੀ। ਉਨ੍ਹਾਂ ਦੱਸਿਆ ਕਿ ਬੱਸ ਸਟੈਂਡ ਦੇ ਅੰਦਰ ਸਫ਼ਾਈ ਦੇ ਪ੍ਰਬੰਧ ਸਹੀ ਨਹੀਂ ਸਨ। ਲੋਕਾਂ ਨੂੰ ਪੁੱਛਿਆ ਗਿਆ ਤਾਂ ਲੋਕਾਂ ਨੇ ਦੱਸਿਆ ਕਿ ਬੱਸ ਸਟੈਂਡ ਦੇ ਅੰਦਰ ਪਖਾਨਿਆਂ ਦੇ ਹਾਲਾਤ ਕਾਫ਼ੀ ਖ਼ਰਾਬ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਖੁਦ ਮੌਕੇ ’ਤੇ ਜਾ ਕੇ ਹਾਲਾਤ ਦੇਖੇ ਤਾਂ ਅੰਦਰ ਕਾਫ਼ੀ ਗੰਦਗੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਮੌਕੇ ’ਤੇ ਹੀ ਅਫ਼ਸਰਾਂ ਨੂੰ ਬੁਲਾਇਆ ਤੇ ਠੇਕੇਦਾਰ ਦੀ ਕਲਾਸ ਲਗਾਈ। ਉਨ੍ਹਾਂ ਕਿਹਾ ਕਿ ਠੇਕੇਦਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਜੇ ਆਉਣ ਵਾਲੇ ਦਿਨਾਂ ਵਿੱਚ ਇਹ ਸਾਰੇ ਹਾਲਾਤ ਨਾ ਸੁਧਰੇ ਤਾਂ ਫਿਰ ਕਾਰਵਾਈ ਕੀਤੀ ਜਾਏਗੀ।

ਵਿਧਾਇਕ ਪੱਪੀ ਵੱਲੋਂ ਗੰਦੇ ਨਾਲੇ ਦਾ ਦੌਰਾ

ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਅੱਜ ਢੌਕਾ ਮੁਹੱਲੇ ਤੋਂ ਸ਼ਿੰਗਾਰ ਸਿਨੇਮਾ ਰੋਡ ’ਤੇ ਗੰਦੇ ਨਾਲੇ ਦੀ ਸਫ਼ਾਈ ਦਾ ਜਾਇਜਾ ਲਿਆ। ਇਥੇ ਨਗਰ ਨਿਗਮ ਵੱਲੋਂ ਮੌਨਸੂਨ ਤੋਂ ਪਹਿਲਾਂ ਗੰਦੇ ਨਾਲੇ ਦੀ ਸਫ਼ਾਈ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਦੀ ਸਫ਼ਾਈ ਦਾ ਜਾਇਜ਼ਾ ਲੈਣ ਲਈ ਅੱਜ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਮੌਕੇ ’ਤੇ ਪੁੱਜੇ। ਉਨ੍ਹਾਂ ਨੇ ਐੱਸਈ ਰਾਜਿੰਦਰ ਸਿੰਘ ਤੋਂ ਸਫ਼ਾਈ ਬਾਰੇ ਪੁੱਛ ਪੜਤਾਲ ਕੀਤੀ। ਐੱਸਈ ਨੇ ਉਨ੍ਹਾਂ ਨੂੰ ਦੱਸਿਆ ਕਿ 7 ਦਿਨਾਂ ਵਿੱਚ ਹੀ ਸਾਰੀ ਸਫ਼ਾਈ ਦਾ ਕੰਮ ਪੂਰਾ ਕਰ ਲਿਆ ਜਾਏਗਾ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਸ਼ਹਿਰ

View All