ਵਿਧਾਇਕ ਨੇ ਮਾਰਿਆ ਮਲਟੀਲੈਵਲ ਪਾਰਕਿੰਗ ’ਚ ਛਾਪਾ

ਵਿਧਾਇਕ ਨੇ ਮਾਰਿਆ ਮਲਟੀਲੈਵਲ ਪਾਰਕਿੰਗ ’ਚ ਛਾਪਾ

ਮਲਟੀਲੈਵਲ ਪਾਰਕਿੰਗ ਵਿੱਚ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਅਸ਼ੋਕ ਪਰਾਸ਼ਰ।

ਗਗਨਦੀਪ ਅਰੋੜਾ
ਲੁਧਿਆਣਾ, 20 ਮਈ

ਸਨਅਤੀ ਸ਼ਹਿਰ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਅੱਜ ਨਗਰ ਨਿਗਮ ਦੀ ਮਾਤਾ ਰਾਣੀ ਚੌਕ ਵਿੱਚ ਮਲਟੀਲੈਵਲ ਪਾਰਕਿੰਗ ਵਿੱਚ ਛਾਪਾ ਮਾਰਿਆ। ਇੱਥੇ ਪਾਰਕਿੰਗ ਠੇਕੇਦਾਰ ਦੇ ਕਰਿੰਦੇ ਲੋਕਾਂ ਕੋਲੋਂ ਕਾਰ ਮੋਟਰਸਾਈਕਲ ਦੇ ਓਵਰਚਾਰਜਿੰਗ ਕਰ ਰਿਹਾ ਸੀ। ਛਾਪੇ ਦੌਰਾਨ ਇਹ ਦੇਖਣ ਨੂੰ ਮਿਲਿਆ ਕਿ ਪਾਰਕਿੰਗ ਕਰਿੰਦੇ ਵੱਲੋਂ ਇੱਕ ਕਾਰ ਦੀ ਪਾਰਕਿੰਗ ਲਈ 20 ਰੁਪਏ ਦੀ ਥਾਂ 80 ਰੁਪਏ ਲਏ ਜਾ ਰਹੇ ਸਨ। ਵਿਧਾਇਕ ਪਰਾਸ਼ਰ ਨੇ ਦੱਸਿਆ ਕਿ ਇਸ ਪਾਰਕਿੰਗ ਸਬੰਧੀ ਬਹੁਤ ਸਾਰੀਆਂ ਸ਼ਿਕਾਇਤਾਂ ਸਨ। ਅੱਜਉਹ ਆਪਣੇ ਸਟਾਫ਼ ਦੇ ਨਾਲ ਇਸ ਪਾਰਕਿੰਗ ਵਿੱਚ ਪਹੁੰਚੇ ਤਾਂ ਦੇਖਿਆ ਕਿ ਲੋਕਾਂ ਦੀ ਗੱਲ ਬਿਲਕੁਲ ਸਹੀ ਸੀ। ਪਾਰਕਿੰਗ ਵਿੱਚ 20 ਰੁਪਏ ਦੀ ਥਾਂ 80 ਰੁਪਏ ਲਏ ਜਾ ਰਹੇ ਸਨ। ਕਿਸੇ ਵੀ ਥਾਂ ਪਾਰਕਿੰਗ ਦੇ ਰੇਟ ਨਹੀਂ ਲਿਖੇ ਗਏ ਸਨ। ਵਿਧਾਇਕ ਨੇ ਦੱਸਿਆ ਕਿ ਉਨ੍ਹਾਂ ਨੇ ਮੌਕੇ ਤੋਂ ਹੀ ਖੜ੍ਹੇ ਹੋ ਕੇ ਨਿਗਮ ਕਮਿਸ਼ਨਰ ਨੂੰ ਹੁਕਮ ਜਾਰੀ ਕੀਤੇ ਕਿ ਇਸ ਪਾਰਕਿੰਗ ਦਾ ਠੇਕਾ ਰੱਦ ਕਰਕੇ ਨਵੀਂ ਬੋਲੀ ਕਰਕੇ ਸਹੀ ਠੇਕੇਦਾਰ ਨੂੰ ਪਾਰਕਿੰਗ ਦਿੱਤੀ ਜਾਏ। ਨਾਲ ਹੀ ਪਾਰਕਿੰਗ ਵਿੱਚ ਥਾਂ ਥਾਂ ਰੇਟਾਂ ਦੀ ਲਿਸਟ ਲਗਾਈ ਜਾਏ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਖੁਦ ਪਾਰਕਿੰਗ ਵਿੱਚ ਆਪਣਾ ਨੰਬਰ ਲਿਖ ਕੇ ਬੋਰਡ ਲਗਾਉਣਗੇ ਕਿ ਜੇ ਕਿਸੇ ਕੋਲੋਂ ਨਾਜਾਇਜ਼ ਪੈਸੇ ਲਏ ਜਾ ਰਹੇ ਹਨ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਘਟਨਾ ਸੋਸ਼ਲ ਮੀਡੀਆ ’ਤੇ ਲਾਈਵ ਵੀ ਕੀਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All