‘ਬੇਘਰੇ’ ਲੋਕਾਂ ਨੂੰ ਵਿਧਾਇਕ ਮਾਣੂੰਕੇ ਨੇ ਚਾਬੀਆਂ ਸੌਂਪੀਆਂ

‘ਬੇਘਰੇ’ ਲੋਕਾਂ ਨੂੰ ਵਿਧਾਇਕ ਮਾਣੂੰਕੇ ਨੇ ਚਾਬੀਆਂ ਸੌਂਪੀਆਂ

ਬੇਘਰੇ ਲੋਕਾਂ ਦੇ ਨਾਲ ਬੈਠੇ ਵਿਧਾਇਕ ਸਰਵਜੀਤ ਕੌਰ ਮਾਣੂੰਕੇ। -ਫੋਟੋ : ਸ਼ੇਤਰਾ

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 20 ਮਈ

ਨੇੜਲੇ ਪਿੰਡ ਗਾਲਿਬ ਕਲਾਂ ’ਚ ਪਿਛਲੇ ਦਿਨੀਂ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਵੱਲੋਂ ਸਰਕਾਰੀ ਜ਼ਮੀਨ ’ਤੇ ਬਣੇ ਘਰਾਂ ਨੂੰ ਜਿੰਦਰੇ ਮਾਰਨ ਤੋਂ ਬਾਅਦ ‘ਬੇਘਰੇ’ ਹੋਏ ਲੋਕ ਅੱਜ ਇਥੇ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਦੇ ਦਫ਼ਤਰ ਮੂਹਰੇ ਆ ਕੇ ਬੈਠ ਗਏ। ਕੜਕਦੀ ਧੁੱਪ ’ਚ ਬੈਠੇ ਲੋਕਾਂ ਨੂੰ ਸਮਝਾ ਕੇ ਉਠਾਉਣ ਅਤੇ ਅੰਦਰ ਬਿਠਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸਫ਼ਲਤਾ ਨਾ ਮਿਲਣ ’ਤੇ ਵਿਧਾਇਕ ਮਾਣੂੰਕੇ ਨੇ ਇਨ੍ਹਾਂ ਵਿਚਕਾਰ ਬੈਠ ਕੇ ਉਨ੍ਹਾਂ ਦੀ ਸਮੱਸਿਆ ਸੁਣੀ। ਮਸਲਾ ਸੁਲਝਾਉਣ ’ਚ ਸਮਾਂ ਦਾ ਭਾਵੇਂ ਕਾਫੀ ਲੱਗ ਗਿਆ ਪਰ ਅਖ਼ੀਰ ’ਚ ਇਹ ਸਾਰੇ ‘ਬੇਘਰੇ’ ਲੋਕ ਹੱਥਾਂ ’ਚ ਘਰਾਂ ਦੀਆਂ ਚਾਬੀਆਂ ਲੈ ਕੇ ਖੁਸ਼ੀ-ਖੁਸ਼ੀ ਪਰਤ ਗਏ। ਪੰਚਾਇਤ ਵਿਭਾਗ ਨੇ ‘ਨਜਾਇਜ਼ ਕਬਜ਼ੇ ਹਟਾਓ’ ਮੁਹਿੰਮ ਤਹਿਤ ਦਰਜਨ ਤੋਂ ਵਧੇਰੇ ਘਰ ਖਾਲੀ ਕਰਵਾ ਕੇ ਜਿੰਦੇ ਲਾ ਦਿੱਤੇ ਸਨ ਜਿਸ ਕਾਰਨ ਲੋਕ ਗਰਮੀ ’ਚ ਘਰੋਂ ਬੇਘਰ ਹੋ ਗਏ ਸਨ। ਆਪਣੇ ਦਫ਼ਤਰ ਮੂਹਰੇ ਆ ਬੈਠੇ ਇਨ੍ਹਾਂ ਲੋਕਾਂ ਤੇ ਹਮਾਇਤੀਆਂ ਨੂੰ ਬੀਬੀ ਮਾਣੂੰਕੇ ਨੇ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਪਰ ਉਹ ਹਿੱਲੇ ਨਹੀਂ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਵਿਧਾਇਕ ਮਾਣੂੰਕੇ ਨੇ ਗਾਲਿਬ ਕਲਾਂ ਵਾਸੀ ਬੀਬੀ ਸੁਖਵਿੰਦਰ ਕੌਰ ਨੂੰ ਉਸ ਦੀ ਜ਼ਮੀਨ ਵਿੱਚੋਂ ਲੋੜਵੰਦ ਪਰਿਵਾਰਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦੇਣ ਲਈ ਰਾਜ਼ੀ ਕੀਤਾ ਅਤੇ ਪੰਚਾਇਤ ਵਿਭਾਗ ਨਾਲ ਰਾਬਤਾ ਕਰਕੇ ਬੇਘਰੇ ਲੋਕਾਂ ਨੂੰ ਜਦੋਂ ਤੱਕ ਉਹ ਆਪਣੇ ਘਰ ਨਹੀਂ ਬਣਾ ਲੈਂਦੇ ਉਦੋਂ ਤੱਕ ਘਰਾਂ ਦੀਆਂ ਚਾਬੀਆਂ ਦੇਣ ਲਈ ਕਿਹਾ। ਬੀਡੀਪੀਓ ਸਤਵਿੰਦਰ ਸਿੰਘ ਕੰਗ ਤੇ ਸਰਪੰਚ ਸਿਕੰਦਰ ਸਿੰਘ ਗਾਲਿਬ ਕਲਾਂ ਵੱਲੋਂ ਲੋਕਾਂ ਨੂੰ ਛੇ ਮਹੀਨੇ ਲਈ ਘਰਾਂ ਦੀਆਂ ਚਾਬੀਆਂ ਸੌਂਪਣ ਦਾ ਐਲਾਨ ਹੁੰਦੇ ਹੀ ਲੋਕਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਪ੍ਰੋ. ਸੁਖਵਿੰਦਰ ਸੁੱਖੀ, ਪ੍ਰੀਤਮ ਸਿੰਘ ਅਖਾੜਾ, ਐਡਵੋਕੇਟ ਕਰਮ ਸਿੰਘ ਸਿੱਧੂ, ਗੋਪੀ ਸ਼ਰਮਾ, ਸਾਬਕਾ ਸਰਪੰਚ ਸੇਵਾ ਸਿੰਘ, ਨੰਬਰਦਾਰ ਹਰਦੀਪ ਸਿੰਘ ਸਿੱਧੂ, ਗੁਰਚਰਨ ਸਿੰਘ ਗਿਆਨੀ, ਸਾਬਕਾ ਸਰਪੰਚ ਮੇਜਰ ਸਿੰਘ, ਸਵਰਨ ਸਿੰਘ ਮੌਜੂਦ ਸਨ।

ਜਗਰਾਉਂ ਵਾਸੀਆਂ ਨੂੰ ਮਿਲੇਗਾ‘ਆਧੁਨਿਕ ਪਾਰਕ’

ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਜਗਰਾਉਂ ਵਾਸੀਆਂ ਲਈ ਅਤਿ ਆਧੁਨਿਕ ਪਾਰਕ ਬਨਾਉਣ ਦਾ ਬੀੜਾ ਚੁੱਕਿਆ ਹੈ। ਉਹ 22 ਮਈ ਨੂੰ ਸਵੇਰੇ 8 ਵਜੇ ਰਾਣੀ ਝਾਂਸੀ ਚੌਕ ਜਗਰਾਉਂ ਨਜ਼ਦੀਕ ‘ਰੈੱਡ ਕਰਾਸ ਭਵਨ’ ਵਿੱਚ ਆਪਣੀ ਟੀਮ, ਵਾਲੰਟੀਅਰਾਂ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਪਾਰਕ ਬਣਾਉਣ ਦਾ ਕੰਮ ਸ਼ੁਰੂ ਕਰਨਗੇ। ਉਨ੍ਹਾਂ ਕਿਹਾ ਕਿ ਸ਼ਹਿਰ ’ਚ ਜਿੱਥੇ ਵੀ ਯੋਗ ਥਾਂ ਮਿਲੇਗੀ, ਉਸ ਥਾਂ ਲੋਕਾਂ ਵਾਸਤੇ ਪਾਰਕ ਬਨਾਉਣ ਲਈ ਉਹ ਯਤਨ ਕਰਨਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All