DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਿਧਾਇਕ ਨੇ 50 ਲੱਖ ਦੇ ਵਿਕਾਸ ਕਾਰਜ ਸ਼ੁਰੂ ਕਰਵਾਏ

ਨਗਰ ਕੌਂਸਲ ਮਾਛੀਵਾੜਾ ਵੱਲੋਂ ਅੱਜ ਸ਼ਹਿਰ ਵਿੱਚ ਕਰਵਾਏ ਜਾਣ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰਾਂ ਤੋਂ ਪਰਦਾ ਹਟਾਉਣ ਦੀ ਰਸਮ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਅਦਾ ਕੀਤੀ। ਵਿਧਾਇਕ ਨੇ ਦੱਸਿਆ ਕਿ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਅਤੇ ਸਮੂਹ ਕੌਂਸਲਰਾਂ...

  • fb
  • twitter
  • whatsapp
  • whatsapp
Advertisement

ਨਗਰ ਕੌਂਸਲ ਮਾਛੀਵਾੜਾ ਵੱਲੋਂ ਅੱਜ ਸ਼ਹਿਰ ਵਿੱਚ ਕਰਵਾਏ ਜਾਣ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰਾਂ ਤੋਂ ਪਰਦਾ ਹਟਾਉਣ ਦੀ ਰਸਮ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਅਦਾ ਕੀਤੀ। ਵਿਧਾਇਕ ਨੇ ਦੱਸਿਆ ਕਿ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਅਤੇ ਸਮੂਹ ਕੌਂਸਲਰਾਂ ਦੀ ਟੀਮ ਤਨਦੇਹੀ ਨਾਲ ਸ਼ਹਿਰ ਦੀ ਦਿੱਖ ਸੁੰਦਰ ਬਣਾਉਣ ਵਿੱਚ ਜੁਟੀ ਹੋਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਮੰਗ ਅਨੁਸਾਰ ਪਹਿਲ ਦੇ ਆਧਾਰ ’ਤੇ ਵੱਡੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਸ ਤਹਿਤ ਗੁਰਦੁਆਰਾ ਕਿਰਪਾਨ ਭੇਟ ਸਾਹਿਬ ਤੋਂ ਰਤੀਪੁਰ ਰੋਡ ਨੂੰ ਜੋੜਨ ਵਾਲੀ ਲਿੰਕ ਸੜਕ ’ਤੇ ਇੰਟਰਲਾਕ ਟਾਈਲ ਲਗਾਈ ਜਾਵੇਗੀ। ਇਸ ਤੋਂ ਇਲਾਵਾ ਜੇ ਐੱਸ ਨਗਰ ਵਿੱਚ ਪਾਰਕ ਦੀ ਦਿੱਖ ਨੂੰ ਸੁੰਦਰ ਬਣਾਉਣ ਲਈ 15 ਲੱਖ ਰੁਪਏ ਖ਼ਰਚੇ ਜਾਣਗੇ। ਇਸ ਤੋਂ ਇਲਾਵਾ ਜੇ ਐੱਸ ਨਗਰ ਦੀਆਂ ਰਹਿੰਦੀਆਂ ਬਾਕੀ ਪਾਰਕਾਂ ਦਾ ਵੀ ਜਲਦ ਸੁੰਦਰੀਕਰਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬਾਬਾ ਭਗਤੀਨਾਥ ਗਊਸ਼ਾਲਾ ਜਿੱਥੇ ਸੰਸਥਾ ਲਾਵਾਰਿਸ ਗਊਆਂ ਦੀ ਸੰਭਾਲ ਕਰਦੀ ਹੈ, ਦੇ ਸ਼ੈੱਡ ਦੀ ਉਸਾਰੀ ਲਈ 20 ਲੱਖ ਰੁਪਏ ਰਕਮ ਦਿੱਤੀ ਹੈ।

ਇਸ ਮੌਕੇ ਚੇਅਰਮੈਨ ਸੁਖਵਿੰਦਰ ਸਿੰਘ ਗਿੱਲ, ਅਸ਼ੋਕ ਸੂਦ, ਅਮਨਦੀਪ ਸਿੰਘ ਤਨੇਜਾ, ਨੀਰਜ ਕੁਮਾਰ, ਰਵਿੰਦਰਜੀਤ ਕੌਰ, ਨਿਰੰਜਨ ਸਿੰਘ ਨੂਰ, ਨਿਰਮਲ ਸਿੰਘ (ਸਾਰੇ ਕੌਂਸਲਰ), ਕਾਰਜਸਾਧਕ ਅਫ਼ਸਰ ਬਿਕਰਮਜੀਤ ਸਿੰਘ, ਹਰਦੀਪ ਸਿੰਘ ਟੋਨੀ, ਪਰਵੀਨ ਮੱਕੜ, ਜੇ ਈ ਨਿਰਮਲ ਸਿੰਘ, ਜਸਵੀਰ ਸਿੰਘ ਭੱਟੀਆਂ, ਇੰਦਰਜੀਤ ਸਿੰਘ ਵਿੱਕੀ, ਰਣਜੀਤ ਸਿੰਘ ਜੀਤੀ, ਹਨੀ ਬੱਗਾ, ਅਮਨਦੀਪ ਖੰਗੂੜਾ, ਪਰਮਜੀਤ ਪੰਮਾ, ਗੁਰਵਿੰਦਰ ਸਿੰਘ ਸੋਹਲ, ਅਮਰਜੀਤ ਸਿੰਘ ਮਾਂਗਟ, ਅਨਮੋਲ ਸਿੰਘ, ਹਰਜੀਤ ਸਿੰਘ ਗਰੇਵਾਲ, ਸਤੀਸ਼ ਘਈ, ਨਰਿੰਦਰਪਾਲ ਨਿੰਦੀ, ਪੀ ਏ ਨਵਜੀਤ ਸਿੰਘ ਉਟਾਲਾਂ ਵੀ ਹਾਜ਼ਰ ਸਨ।

Advertisement

Advertisement
Advertisement
×