DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਵਿਧਾਇਕ ਵੱਲੋਂ ਭਾਮੀਆਂ ਰੋਡ ’ਤੇ ਸਟੇਡੀਅਮ ਦਾ ਉਦਘਾਟਨ

ਹਲਕੇ ’ਚ 90 ਫੀਸਦੀ ਵਿਕਾਸ ਕਾਰਜ ਮੁਕੰਮਲ ਹੋਣ ਦਾ ਦਾਅਵਾ ਕੀਤਾ

  • fb
  • twitter
  • whatsapp
  • whatsapp
featured-img featured-img
ਸਟੇਡੀਅਮ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਦਲਜੀਤ ਸਿੰਘ ਗਰੇਵਾਲ ਅਤੇ ਹੋਰ। -ਫੋਟੋ: ਬਸਰਾ
Advertisement

ਹਲਕਾ ਪੂਰਬੀ ਵਿੱਚ ਪੈਂਦੇ ਭਾਮੀਆਂ ਰੋਡ ’ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਉਨ੍ਹਾਂ ਨੂੰ ਖੇਡ ਸਹੂਲਤਾਂ ਮੁਹੱਈਆ ਕਰਨ ਦੇ ਮਕਸਦ ਨਾਲ ਅੱਜ ਹਲਕਾ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਪੰਜ ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਸਟੇਡੀਅਮ ਦਾ ਉਦਘਾਟਨ ਕੀਤਾ।

ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਗਰੇਵਾਲ ਨੇ ਕਿਹਾ ਕਿ ਹਲਕਾ ਪੂਰਬੀ ਅੰਦਰ ਵਿਕਾਸ ਕਾਰਜ ਕਰੀਬ 90 ਫੀਸਦੀ ਮੁਕੰਮਲ ਕੀਤੇ ਜਾ ਚੁੱਕੇ ਹਨ। ਇਸੇ ਤਹਿਤ ਹਲਕਾ ਪੂਰਬੀ ਦੇ ਭਾਮੀਆਂ ਰੋਡ ਫੁਟਬਾਲ ਗਰਾਊਂਡ ਵਿੱਚ ਨਵਾਂ ਸਟੇਡੀਅਮ ਬਣਾਉਣ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ’ਤੇ ਕਰੀਬ ਪੰਜ ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਸਟੇਡੀਅਮ ਦੇ ਮੁਕੰਮਲ ਹੋਣ ਨਾਲ ਬੱਚਿਆਂ, ਵਿਦਿਆਰਥੀਆਂ ਤੋਂ ਇਲਾਵਾ ਹੋਰ ਨੌਜਵਾਨਾਂ ਨੂੰ ਵੀ ਖੇਡਾਂ ’ਚ ਹੁਨਰ ਦਿਖਾਉਣ ਦੇ ਮੌਕੇ ਮਿਲਣਗੇ। ਉਨ੍ਹਾਂ ਕਿਹਾ ਕਿ ਨਵੇਂ ਸਟੇਡੀਅਮ ਦੇ ਬਣਨ ਨਾਲ ਫੁਟਬਾਲ, ਵਾਲੀਬਾਲ, ਬਾਸਕਟ ਬਾਲ, ਇਨਡੋਰ ਜਿਮ, ਕ੍ਰਿਕਟ ਗਰਾਊਂਡ ਤੋਂ ਇਲਾਵਾ ਲਾਇਬ੍ਰੇਰੀ ਬਣਾਈ ਜਾਵੇਗੀ। ਵਿਧਾਇਕ ਗਰੇਵਾਲ ਨੇ ਕਿਹਾ ਕਿ ਹਲਕਾ ਪੂਰਬੀ ਅੰਦਰ ਵਿਕਾਸ ਪੱਖੋਂ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ ਅਤੇ ਆਉਣ ਵਾਲੇ ਦਿਨਾਂ ’ਚ ਹੋਰ ਕਈ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ। ਇਸ ਮੌਕੇ ਅੰਕੁਰ ਗੁਲਾਟੀ, ਕੌਂਸਲਰ ਅਸ਼ਵਨੀ ਸ਼ਰਮਾ, ਕੌਂਸਲਰ ਜਸਪਾਲ ਗਰੇਵਾਲ, ਕੌਂਸਲਰ ਸੁਖਮੇਲ ਗਰੇਵਾਲ, ਰਾਜ ਗਰੇਵਾਲ, ਕੁਲਵਿੰਦਰ ਗਰੇਵਾਲ, ਰਾਜੂ ਗਰੇਵਾਲ, ਮਨਵੀਰ ਸੰਧੂ, ਪਰਵਿੰਦਰ ਗਿੰਦਰਾ, ਲਖਵਿੰਦਰ ਲੱਖਾ, ਨਸੀਬ ਸਿੰਘ, ਅਮਨਿੰਦਰ ਗਰੇਵਾਲ, ਕਾਕਾ, ਚਿਰਾਗ ਗੁਲਾਟੀ, ਕਰਨਪ੍ਰੀਤ ਸਿੰਘ, ਭਿੰਦਾ, ਰਿੰਕੂ, ਮਨੋਹਰ ਸੂਦ, ਮੋਹਨ ਲਾਲ, ਨੰਦ ਕਿਸ਼ੋਰ, ਅਮਨਦੀਪ, ਮਨਵੀਰ ਗਾਂਧੀ, ਮਹਾਂਵੀਰ ਸਿੰਘ, ਮਹਾਂਦੀਪ, ਆਸ਼ਾ ਅਤੇ ਮਨਵੀਰ ਸਿੰਘ ਹਾਜ਼ਰ ਸਨ।

Advertisement

Advertisement
Advertisement
×