DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਵਿਧਾਇਕ ਨੇ ਵਿਧਾਨ ਸਭਾ ਵਿੱਚ ਆਪਣੀ ਹੀ ਸਰਕਾਰ ਨੂੰ ਘੇਰਿਆ

ਦੌਲਤਪੁਰ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਦਾ ਮੁੱਦਾ ਚੁੱਕਿਆ

  • fb
  • twitter
  • whatsapp
  • whatsapp
Advertisement

ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਉਸ ਵੇਲੇ ਅਜੀਬ ਸਥਿਤੀ ਪੈਦਾ ਹੋ ਗਈ ਜਦੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਆਪਣੀ ਸਰਕਾਰ ਦੇ ਮੰਤਰੀ ਨੂੰ ਘੇਰ ਲਿਆ। ਹਲਕਾ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਜਵਾਬ ਨੂੰ ਖੁੱਲ੍ਹੇਆਮ ਚੁਣੌਤੀ ਦੇ ਦਿੱਤੀ। ਇਹ ਵਿਵਾਦ ਪਿੰਡ ਦੌਲਤਪੁਰ ਦੀ ਲਗਪਗ 11 ਏਕੜ ਪੰਚਾਇਤੀ ਜ਼ਮੀਨ ਦੀ ਲਟਕ ਰਹੀ ਬੋਲੀ ਨੂੰ ਲੈ ਕੇ ਹੋਇਆ।

ਵਿਧਾਇਕ ਗਿਆਸਪੁਰਾ ਨੇ ਸਦਨ ਵਿੱਚ ਮੁੱਦਾ ਚੁੱਕਦਿਆਂ ਕਿਹਾ ਕਿ ਅਪਰੈਲ ਮਹੀਨੇ ਤੋਂ ਪਿੰਡ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਲੰਬਿਤ ਹੈ, ਜਿਸ ਕਾਰਨ ਪੰਚਾਇਤ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸ ਦੇ ਜਵਾਬ ਵਿੱਚ ਪੰਚਾਇਤ ਮੰਤਰੀ ਸ੍ਰੀ ਸੌਂਦ ਨੇ ਦਾਅਵਾ ਕੀਤਾ ਕਿ ਇਸ ਤੋਂ ਪਹਿਲਾਂ ਦੋ ਵਾਰ ਬੋਲੀ ਰੱਖੀ ਗਈ ਸੀ ਪਰ ਕੋਈ ਵੀ ਬੋਲੀਕਾਰ ਨਾ ਆਉਣ ਕਾਰਨ ਪ੍ਰਕਿਰਿਆ ਪੂਰੀ ਨਹੀਂ ਹੋ ਸਕੀ। ਮੰਤਰੀ ਨੇ ਇਹ ਵੀ ਦੱਸਿਆ ਕਿ ਸਰਪੰਚ ਅਤੇ ਬੀ ਡੀ ਪੀ ਓ ਦੇ ਮੁਅੱਤਲ ਹੋਣ ਕਾਰਨ ਉੱਥੇ ਪ੍ਰਬੰਧਕ ਨਿਯੁਕਤ ਕੀਤਾ ਗਿਆ ਹੈ। ਵਿਧਾਇਕ ਨੇ ਮੰਤਰੀ ਨੂੰ ਚੁਣੌਤੀ ਦਿੱਤੀ ਕਿ ਜੇ ਵਿਭਾਗ ਸਾਲ 2026 ਵਿੱਚ ਇਸ ਜ਼ਮੀਨ ਦੀ ਇੱਕ ਵਾਰ ਵੀ ਬੋਲੀ ਕਰਵਾਉਣ ਦਾ ਸਬੂਤ ਦੇ ਦੇਵੇ, ਤਾਂ ਉਹ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ। ਸਿਆਸੀ ਗਲਿਆਰਿਆਂ ਵਿੱਚ ਇਸ ਘਟਨਾ ਦੀ ਚਰਚਾ ਜ਼ੋਰਾਂ ’ਤੇ ਹੈ ਕਿਉਂਕਿ ਦੋਵਾਂ ਆਗੂਆਂ ਦੇ ਹਲਕੇ ਆਪਸ ਵਿੱਚ ਗੁਆਂਢੀ ਹਨ।

Advertisement

Advertisement
Advertisement
×