DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Mixed Land Use Area: ਸਨਅਤਕਾਰਾਂ ਵੱਲੋਂ ਸਰਕਾਰ ਖ਼ਿਲਾਫ਼ ਪ੍ਰਦਰਸ਼ਨ

ਮਿਕਸਡ ਲੈਂਡ ਯੂਜ਼ ਖੇਤਰਾਂ ਦਾ ਮੁੱਦਾ ਮੁੜ ਭਖਿਆ; ਸਰਕਾਰ ਵੱਲੋਂ ਮਿਆਦ ਵਧਾਉਣ ਦੇ ਫ਼ੈਸਲੇ ਦਾ ਵਿਰੋਧ

  • fb
  • twitter
  • whatsapp
  • whatsapp
featured-img featured-img
ਲੁਧਿਆਣਾ ਵਿੱਚ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਸਨਅਤਕਾਰ।
Advertisement

ਪੰਜਾਬ ਵਿੱਚ ਮਿਕਸਡ ਲੈਂਡ ਯੂਜ਼ (ਐੱਮ ਐੱਲ ਯੂ) ਵਾਲੇ ਖੇਤਰਾਂ ਅੰਦਰ ਚੱਲ ਰਹੀਆਂ ਸਨਅਤੀ ਇਕਾਈਆਂ ਰੈਗੂਲਰ ਕਰਨ ਦਾ ਮੁੱਦਾ ਪੂਰੀ ਤਰ੍ਹਾਂ ਭਖ ਗਿਆ ਹੈ। ਇਨ੍ਹਾਂ ਖੇਤਰਾਂ ਨੂੰ ਪੱਕੇ ਤੌਰ ’ਤੇ ਸਨਅਤੀ ਜ਼ੋਨ ਐਲਾਨਣ ਦੀ ਮੰਗ ਲਈ ਜ਼ਿਲ੍ਹਾ ਉਦਯੋਗ ਕੇਂਦਰ (ਡੀ ਆਈ ਸੀ) ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ ਸੀ। ਇਸ ਧਰਨੇ ਮਗਰੋਂ ਸਰਕਾਰ ਨੇ ਕੰਮਕਾਜ ਜਾਰੀ ਰੱਖਣ ਲਈ ਇੱਕ ਸਾਲ ਦੀ ਮਿਆਦ ਵਧਾਉਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਪਰ ਸਨਅਤਕਾਰ ਇਸ ਤੋਂ ਸੰਤੁਸ਼ਟ ਨਹੀਂ ਹਨ। ਇਸੇ ਤਹਿਤ ਨਾਰਾਜ਼ ਕਾਰੋਬਾਰੀਆਂ ਨੇ ਜਨਤਾ ਨਗਰ ਸਮਾਲ ਸਕੇਲ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ ਦੀ ਅਗਵਾਈ ਹੇਠ ਉਦਯੋਗ ਮੰਤਰੀ ਅਮਨ ਅਰੋੜਾ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਦੇ ਇਸ ਕਦਮ ਨੂੰ ਸਿਰਫ਼ ਖਾਨਾਪੂਰਤੀ ਕਰਾਰ ਦਿੱਤਾ।

ਇਸ ਦੌਰਾਨ ਠੁਕਰਾਲ ਨੇ ਸਪੱਸ਼ਟ ਕੀਤਾ ਕਿ ਐੱਮ ਐੱਲ ਯੂ ਖੇਤਰਾਂ ਲਈ ਮਹਿਜ਼ ਇੱਕ ਸਾਲ ਦੀ ਮੋਹਲਤ ਦੇਣਾ ਸਨਅਤਕਾਰਾਂ ਨੂੰ ਕਿਸੇ ਵੀ ਕੀਮਤ ਉੱਤੇ ਕਬੂਲ ਨਹੀਂ ਹੈ। ਕਾਰੋਬਾਰੀਆਂ ਦੀ ਮੁੱਖ ਮੰਗ ਹੈ ਕਿ ਮਿਕਸਡ ਲੈਂਡ ਯੂਜ਼ ਵਾਲੇ ਇਨ੍ਹਾਂ ਖੇਤਰਾਂ ਨੂੰ ਰਸਮੀ ਤੌਰ ਉੱਤੇ ਉਦਯੋਗਿਕ ਖੇਤਰ ਐਲਾਨ ਕੇ ਸਮੱਸਿਆ ਦਾ ਪੱਕਾ ਹੱਲ ਕੱਢਿਆ ਜਾਵੇ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀ ਜਾਇਜ਼ ਮੰਗ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸੱਤਾਧਾਰੀ ਧਿਰ ਨੂੰ ਵਿਧਾਨ ਸਭਾ ਚੋਣਾਂ ਵਿੱਚ ਗੰਭੀਰ ਖ਼ਮਿਆਜ਼ਾ ਭੁਗਤਣਾ ਪਵੇਗਾ। ਆਗੂਆਂ ਨੇ ਐਲਾਨ ਕੀਤਾ ਕਿ ਸੰਘਰਸ਼ ਦੀ ਅਗਲੀ ਰੂਪ-ਰੇਖਾ ਜਲਦੀ ਉਲੀਕੀ ਜਾਵੇਗੀ। ਸਨਅਤਕਾਰਾਂ ਦੇ ਵਿਰੋਧ ਦਾ ਮੁੱਖ ਕਾਰਨ ਸਿਰਫ਼ ਸਮਾਂ ਸੀਮਾ ਵਧਾਉਣਾ ਨਹੀਂ ਹੈ। ਉਹ ਇਨ੍ਹਾਂ ਖੇਤਰਾਂ ਅੰਦਰ ਚੱਲ ਰਹੀਆਂ ਕਰੀਬ 50 ਹਜ਼ਾਰ ਇਕਾਈਆਂ ਦੇ ਭਵਿੱਖ ਬਾਰੇ ਪੱਕੀ ਸਪੱਸ਼ਟਤਾ ਚਾਹੁੰਦੇ ਹਨ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਨ੍ਹਾਂ ਨੂੰ ਉਦਯੋਗਿਕ ਜ਼ੋਨ ਦਾ ਦਰਜਾ ਦੇ ਕੇ ਪਾਸ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਨ੍ਹਾਂ ਸਿਰ ਹਰ ਸਾਲ ਮਿਆਦ ਖ਼ਤਮ ਹੋਣ ਜਾਂ ਵਧਾਉਣ ਦੀ ਤਲਵਾਰ ਲਟਕਦੀ ਰਹੇਗੀ। ਇਸ ਬੇਯਕੀਨੀ ਕਾਰਨ ਕਾਰੋਬਾਰੀਆਂ ਲਈ ਆਪਣੇ ਭਵਿੱਖੀ ਨਿਵੇਸ਼, ਆਧੁਨਿਕੀਕਰਨ ਅਤੇ ਉਤਪਾਦਨ ਨਾਲ ਜੁੜੇ ਅਹਿਮ ਫ਼ੈਸਲੇ ਲੈਣੇ ਔਖੇ ਹੋ ਰਹੇ ਹਨ। ਇਹੀ ਕਾਰਨ ਹੈ ਕਿ ਕਾਰੋਬਾਰੀ ਹੁਣ ਆਰਜ਼ੀ ਰਾਹਤ ਦੀ ਬਜਾਏ ਪੱਕੀ ਨੀਤੀ ਦੀ ਮੰਗ ਉੱਤੇ ਅੜੇ ਹੋਏ ਹਨ। ਇਸ ਰੋਸ ਪ੍ਰਦਰਸ਼ਨ ਮੌਕੇ ਸਵਵਿੰਦਰ ਸਿੰਘ ਹੁੰਦਲ, ਸੁਮੇਸ਼ ਕੋਛੜ, ਅਸ਼ੋਕ ਪੱਬੀ, ਹਰਜੀਤ ਸਿੰਘ ਪਨੇਸਰ, ਇੰਦਰਜੀਤ ਸਿੰਘ, ਵਿੱਕੀ ਦੁਰਗਾ, ਰਜਨੀਸ਼ ਖੁੱਲਰ, ਗਗਨ ਸ਼ਰਮਾ, ਪਵਨ ਢੰਡ, ਦਵਿੰਦਰ ਭਟਨਾਗਰ, ਸੁਰਿੰਦਰ ਸਿੰਘ, ਸੁਖਚੈਨ ਸਿੰਘ, ਦਿਨੇਸ਼ ਗੋਗੀਆ, ਕੁਲਦੀਪ ਸਿੰਘ ਸੰਧੂ ਅਤੇ ਬਲਬੀਰ ਸਿੰਘ ਸਮੇਤ ਹੋਰ ਸਨਅਤਕਾਰ ਹਾਜ਼ਰ ਸਨ।

Advertisement

Advertisement
Advertisement
×